ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਦਾ ਭੰਡਾਰਾ 23 ਨੂੰ,  ਸਮਾਂ ਸਵੇਰੇ 11 ਵਜੇ 

MSG Bhandara
ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਦਾ ਭੰਡਾਰਾ 23 ਨੂੰ,  ਸਮਾਂ ਸਵੇਰੇ 11 ਵਜੇ 

ਭੰਡਾਰੇ ਸਬੰਧੀ ਤਿਆਰੀਆਂ ਜ਼ੋਰਾਂ ’ਤੇ,  ਸਾਧ-ਸੰਗਤ ’ਚ ਭਾਰੀ ਉਤਸ਼ਾਹ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 33ਵਾਂ ਪਵਿੱਤਰ ਮਹਾਂ ਪਰਉਪਕਾਰ ਦਿਹਾੜਾ (ਗੁਰਗੱਦੀ ਨਸ਼ੀਨੀ ਦਿਹਾੜਾ) 23 ਸਤੰਬਰ ਸ਼ਨਿੱਚਰਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਭੰਡਾਰੇ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਮੌਕੇ ਵੱਡੀ ਗਿਣਤੀ ’ਚ ਸਾਧ-ਸੰਗਤ ਸ਼ਿਰਕਤ ਕਰੇਗੀ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਦਾ ਹੈ।

ਇਸ ਦੇ ਨਾਲ ਹੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਪਵਿੱਤਰ ਭੰਡਾਰੇ ਸਬੰਧੀ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਸਾਧ-ਸੰਗਤ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕਰਦਿਆਂ ਆਪਣਾ ਰੂਪ ਬਣਾਇਆ ਸੀ ਇਸ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤਿਉਹਾਰ ਦੀ ਤਰ੍ਹਾਂ ਉਤਸ਼ਾਹ ਨਾਲ ਮਾਨਵਤਾ ਭਲਾਈ ਦੇ 159 ਕਾਰਜ ਕਰਕੇ ਮਨਾਉਦੀ ਹੈ।

MSG Bhandara

ਕੈਰੀਅਰ ਕਾਉਂਲਿੰਗ ਤੇ ਜਨ ਕਲਿਆਣ ਪਰਮਾਰਥੀ ਕੈਂਪ 23 ਨੂੰ

ਸਰਸਾ 23 ਸਤਬੰਰ ਨੂੰ ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਮੌਕੇ ਕੈਰੀਅਰ ਕਾਉਸਲਿੰਗ ਕੈਂਪ ਲਾਇਆ ਜਾਵੇਗਾ ਇਹ ਕੈਂਪ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ ਦੇ ਕਮਰਾ ਨੰ: 50 ਦੇ ਨੇੜੇ ਲਾਇਆ ਜਾਵੇਗਾ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰ ਰੁਜਗਾਰ, ਨੌਕਰੀ, ਦਾਖਲੇ ਆਦਿ ਬਾਰੇ ਸਲਾਹ-ਮਸ਼ਵਰਾ ਦੇਣਗੇ। ਬੱਚੇ ਇਸ ਸ਼ਸ਼ੋਪੰਜ ’ਚ ਹਨ ਕਿ ਉਹ ਕਿਹੜਾ ਕੋਰਸ ਕਰਨ, ਜਿਸ ਨਾਲ ਉਨ੍ਹਾਂ ਦਾ ਭਵਿੱਖ ਉੱਜਵਲ ਰਹੇ ਤਾਂ ਉਨ੍ਹਾਂ ਲਈ ਇਹ ਕੈਂਪ ਬਹੁਤ ਲਾਭਕਾਰੀ ਹੈ। ਓਧਰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਵੀ ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਮੌਕੇ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਜਾਵੇਗਾ ਕੈਂਪ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਚੱਲੇਗਾ ਕੈਂਪ ’ਚ ਹਰ ਤਰ੍ਹਾਂ ਦੀ ਜਨਰਲ ਓਪੀਡੀ ਐਲੋਪੈਥੀ ਤੇ ਆਯੂਰਵੈਦਿਕ ਮੁਫ਼ਤ ਰਹੇਗੀ ਨਾਲ ਹੀ ਕੈਂਪ ਦੀ ਪਰਚੀ ’ਤੇ ਸਾਰੇ ਟੈਸਟਾਂ ’ਤੇ 20 ਫੀਸਦੀ ਦੀ ਛੋਟ ਮਿਲੇਗੀ।