Maha Paropkar Diwas : ਪਵਿੱਤਰ ਭੰਡਾਰੇ ਮੌਕੇ ਭੰਗੜੇ ਪਾਉਂਦੀ ਹੋਈ ਪੁੱਜ ਰਹੀ ਐ ਸਾਧ-ਸੰਗਤ

Maha Paropkar Diwas

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 33ਵਾਂ ਪਵਿੱਤਰ ਮਹਾਂ ਪਰਉਪਕਾਰ ਦਿਹਾੜਾ (ਗੁਰਗੱਦੀ ਨਸ਼ੀਨੀ ਦਿਹਾੜਾ) (Maha Paropkar Diwas) ਅੱਜ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਭੰਡਾਰੇ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਮੌਕੇ ਵੱਡੀ ਗਿਣਤੀ ’ਚ ਸਾਧ-ਸੰਗਤ ਸ਼ਿਰਕਤ ਕਰੇਗੀ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਦਾ ਹੈ।ਸਵੇਰੇ ਦਿਨ ਚੜ੍ਹਦਿਆਂ ਹੀ ਸੜਕਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।

ਇਸ ਦੇ ਨਾਲ ਹੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਪਵਿੱਤਰ ਭੰਡਾਰੇ ਸਬੰਧੀ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਸਾਧ-ਸੰਗਤ ਦੀ ਸਹੂਲਤ ਲਈ ਪ੍ਰਬੰਧ ਕੀਤੇ ਹਨ। ਸਾਧ-ਸੰਗਤ ਦੀਆਂ ਖੁਸ਼ੀਆਂ ਮਨਾਉਣ ਦਾ ਢੰਗ ਦੇਖਦਿਆਂ ਹੀ ਬਣਦਾ ਹੈ। ਪੰਜਾਬ ਤੋਂ ਨੌਜਵਾਨ, ਬਜ਼ੁਰਗ ਬੋਲੀਆਂ ਤੇ ਭੰਗੜਾ ਪਾ ਕੇ ਖੁਸ਼ੀ ਮਨਾ ਰਹੇ ਹਨ। ਪੂਰੇ ਸਰਸਾ ਜਿ਼ਲ੍ਹੇ ਵਿੱਚ ਖੁ਼ਸੀਆਂ ਦਾ ਆਲਮ ਛਾਇਆ ਹੋਇਆ ਹੈ।

ਸਰਸਾ। ਪਵਿੱਤਰ ਮਹਾਂ ਪਰਉਪਕਾਰ ਦਿਵਸ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ ਖੁਸ਼ੀਆਂ ਮਨਾਉਂਦੀ ਹੋਈ ਪਹੁੰਚ ਰਹੀ ਸਾਧ-ਸੰਗਤ। ਤਸਵੀਰਾਂ ਤੇ ਵੀਡੀਓ : ਜਸਵੀਰ ਗਹਿਲ (ਲੁਧਿਆਣਾ)

ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕਰਦਿਆਂ ਆਪਣਾ ਰੂਪ ਬਣਾਇਆ ਸੀ ਇਸ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤਿਉਹਾਰ ਦੀ ਤਰ੍ਹਾਂ ਉਤਸ਼ਾਹ ਨਾਲ ਮਾਨਵਤਾ ਭਲਾਈ ਦੇ 159 ਕਾਰਜ ਕਰਕੇ ਮਨਾਉਦੀ ਹੈ। ਸਵੇਰ ਤੋਂ ਹੀ ਸਾਧ-ਸੰਗਤ ਦਾ ਭਾਰੀ ਗਿਣਤੀ ਵਿੱਚ ਆਉਣਾ ਜਾਰੀ ਹੈ। (Maha Paropkar Diwas)

ਯੁੱਗ ਪੁਰਸ਼ | Maha Paropkar Diwas

ਦੁਨੀਆ ਦੇ ਹਾਲਾਤ ਉਦੋਂ ਬਦਲਦੇ ਹਨ ਜਦੋਂ ਸੋਚ ਬਦਲਦੀ ਹੈ। ਸੋਚਣ ਦਾ ਢੰਗ ਬਦਲ ਦੇਣਾ ਹੀ ਸਭ ਤੋਂ ਵੱਡੀ ਚੁਣੌਤੀ ਹੰੁਦੀ ਹੈ। ਸੋਚਣ ਦਾ ਢੰਗ ਬਦਲ ਦੇਣ ਵਾਲੇ ਹੀ ਯੁੱਗ ਪੁਰਸ਼ ਅਖਵਾਉਂਦੇ ਹਨ ਤੇ ਫਿਰ ਸ਼ੁਰੂ ਹੁੰਦਾ ਹੈ ਸਮਾਜ ’ਚ ਤਬਦੀਲੀਆਂ ਦਾ ਦੌਰ। ਨਵੀਂ ਸੋਚ ਵਾਲੇ ਲੋਕ ਥੋਥੀਆਂ ਰਸਮਾਂ ਰਿਵਾਜ਼ਾਂ, ਸਮਾਜਿਕ ਮੁੱਲਾਂ ਦੀ ਵਲਗਣ ਤੋਂ ਬਾਹਰ ਆ ਕੇ ਸਮਾਜ ਨੂੰ ਤਾਜ਼ੀ, ਤੇ ਨਵੀਂ ਚੇਤਨਾ ਨਾਲ ਭਰਪੂਰ ਕਰਦੇ ਹਨ। ਆਮ ਇਨਸਾਨ ਇੱਕ ਬੰਦੇ ਦੀ ਸੋਚ ਨਹੀਂ ਬਦਲ ਸਕਦਾ ਪਰ ਯੁੱਗ ਪੁਰਸ਼ ਕਰੋੜਾਂ ਲੋਕਾਂ ਦੀ ਸੋਚ ਨੂੰ ਬਦਲ ਦਿੰਦੇ ਹਨ। ਸਮਾਜ ਨੂੰ ਇਸੇ ਨਵੀਨਤਾ, ਅਤੇ ਇਨਸਾਨੀਅਤ ਦੀ ਸੋਚ ਨਾਲ ਜੋੜਨ ਵਾਲੇ ਹੀ ਯੁੱਗ ਪੁਰਸ਼ ਹਨ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ।

23 ਸਤੰਬਰ 1990 ਦਾ ਦਿਨ ਭਾਰਤ ਸਮੇਤ ਪੂਰੀ ਦੁਨੀਆ ਲਈ ਇੱਕ ਨਵਾਂ ਸੰਦੇਸ਼ ਲੈ ਕੇ ਆਇਆ ਕਿ ਇਨਸਾਨੀਅਤ ਇੱਕ ਹੈ ਤੇ ਇਨਸਾਨੀਅਤ ਦੀ ਸੇਵਾ ਹੀ ਸੱਚਾ ਧਰਮ ਹੈ। ਇਸ ਪਵਿੱਤਰ ਦਿਹਾੜੇ ’ਤੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਪੂਜਨੀਕ ਗੁਰੂ ਜੀ ਨੇ ਜਦੋਂ ਪਵਿੱਤਰ ਗੁਰਗੱਦੀ ਦੀ ਜਿੰਮੇਵਾਰੀ ਸੰਭਾਲੀ ਤਾਂ ਉਸ ਸਮੇਂ ਸਮਾਜ ਸੁਆਰਥ ਦੀ ਹਨ੍ਹੇਰੀ ਖੱਡ ਡਿੱਗਿਆ ਹੋਇਆ ਸੀ। ਇਨਸਾਨੀਅਤ ਮਰਦੀ ਜਾ ਰਹੀ ਸੀ। ਪੂਜਨੀਕ ਗੁਰੂ ਜੀ ਨੇ ਇਨਸਾਨੀਅਤ ਦੀ ਅਜਿਹੀ ਮੁਹਿੰਮ ਚਲਾਈ ਕਿ ਜਿਹੜੇ ਲੋਕ ਆਪਣੇ ਸਕੇ ਭਾਈ-ਭੈਣ ਨੂੰ ਖੂਨ ਦੇਣ ਤੋਂ ਝਿਜਕਦੇ ਸਨ ਉਹ ਅਣਜਾਣ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਭੱਜ-ਭੱਜ ਖੂਨਦਾਨ ਕਰਨ ਲੱਗੇ ।

ਖੂਨਦਾਨ ਦੀ ਅਜਿਹੀ ਲਹਿਰ ਚੱਲੀ ਕਿ ਡੇਰਾ ਸੱਚਾ ਸੌਦਾ ਦੇ ਨਾਂਅ ਵਿਸ਼ਵ ਰਿਕਾਰਡ ਬਣਨ ਲੱਗੇ। ਖੂਨ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ਪਰ ਖੂਨ ਦਾਨ ਕਰਨ ਵਾਲਿਆਂ ਦੀ ਗਿਣਤੀ ਨਹੀਂ ਘਟਦੀ। ਖੂੁਨਦਾਨੀਆਂ ਦੀ ਖੂਨਦਾਨ ਕਰਨ ਦੀ ਭਾਵਨਾ ਵੇਖ ਕੇ ਬਲੱਡ ਬੈਂਕ ਦੀਆਂ ਟੀਮਾਂ ਹੈਰਾਨ ਰਹਿ ਜਾਂਦੀਆਂ ਹਨ। ਵਿਚਾਰਾਂ ਦੀ ਇਹ ਤਬਦੀਲੀ ਇਸ ਕਦਰ ਆਈ ਕਿ ਲੋਕ ਆਪਣੀ ਹਰ ਖੁਸ਼ੀ-ਗਮੀ, ਜਨਮ ਦਿਨ ਵਿਆਹ ਦੀ ਵਰ੍ਹੇਗੰਢ, ਮਕਾਨ ਦਾ ਮਹੂਰਤ, ਬਜ਼ੁਰਗਾਂ ਦੀ ਬਰਸੀ ਮੌਕੇ ਖੂਨਦਾਨ ਕਰਨ ਲੱਗੇ। ਪੂਜਨੀਕ ਗੁਰੂ ਜੀ ਨੇ ਮੈਡੀਕਲ ਵਿਗਿਆਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਆਦਿ-ਜੁਗਾਦਿ ਤੋਂ ਮੌਤ ਸਬੰਧੀ ਚੱਲ ਰਹੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਜਾਂ ਦਫਨਾਉਣ ਦੀ ਰੀਤ ਨੂੰ ਬਦਲ ਕੇ ਸਰੀਰਦਾਨ ਦੀ ਅਜਿਹੀ ਰੀਤ ਚਲਾਈ ਕਿ ਹੁਣ ਪਿੰਡ-ਪਿੰਡ, ਸ਼ਹਿਰ-ਸ਼ਹਿਰ ਨਾਅਰੇ ਸੁਣਾਈ ਦਿੰਦੇ ਹਨ ‘ਸਰੀਰਦਾਨੀ ਅਮਰ ਰਹੇ’। ਇਹ ਤਬਦੀਲੀ ਸਮਾਜ ਦੀ ਪੁਰਾਤਨ ਸੋਚ ਦਾ ਕਿਲ੍ਹਾ ਢਾਹ ਕੇ ਨਵਾਂ ਸਮਾਜ ਉਸਾਰ ਰਹੀ ਹੈ। (Maha Paropkar Diwas)

ਲੜਕੀ ਕਦੇ ਮਾਂ-ਬਾਪ ਦੀ ਅਰਥੀ ਨੂੰ ਮੋਢਾ ਨਹੀਂ ਦੇ ਸਕਦੀ, ਇਸ ਰਵਾਇਤ ਨੂੰ ਬਦਲਦਿਆਂ ਪੂਜਨੀਕ ਗੁੁਰੂ ਜੀ ਨੇ ਲੜਕੀ ਨੂੰ ਬਰਾਬਰੀ ਦਾ ਹੱਕ ਦਿਵਾਇਆ। ਲੜਕੀ ਦੇ ਜਨਮ ’ਤੇ ਪਰਿਵਾਰ ’ਚ ਸੋਗ ਪੈ ਜਾਂਦਾ ਸੀ ਪਰ ਅੱਜ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਲੜਕੀ ਦੇ ਜਨਮ ਦਿਨ ’ਤੇ ਬੂਹੇ ’ਤੇ ਨਿੰਮ੍ਹ ਬੱਝਦੀ ਹੈ, ਢੋਲ ਵੱਜਦੇ ਹਨ, ਮਠਿਆਈ ਵੰਡੀ ਜਾਂਦੀ ਹੈ।

ਵੇਸਵਾ ਦੇ ਮੱਥੇ ਲੱਗਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ ਪਰ ਵੇਸਵਾਪੁਣਾ ਛੱਡ ਕੇ ਮੁੱਖ ਧਾਰਾ ’ਚ ਪਰਤੀ ਲੜਕੀ ਨੂੰ ਅਪਣਾਅ ਲੈਣਾ ਬਹਾਦਰੀ ਹੈ, ਬਹਾਦਰੀ ਦਾ ਇਹ ਜਜ਼ਬਾ ਲੱਖਾਂ ਲੋਕਾਂ ’ਚ ਪੈਦਾ ਕਰਨ ਵਾਲਾ ਯੁੱਗ ਪੁਰਸ਼, ਸੱਚਾ ਸਮਾਜ ਸੁਧਾਰਕ ਤੇ ਇਨਕਲਾਬੀ ਯੋਧਾ ਹੁੰਦਾ ਹੈ।

ਆਪਣੇ ਘਰ ਨੂੰ ਹਰ ਕੋਈ ਚਮਕਾਉਂਦਾ ਹੈ ਤੇ ਆਪਣੇ ਘਰ ਦਾ ਕੂੜਾ ਕਿਸੇ ਹੋਰ ਘਰ ਦੇ ਅੱਗੇ ਜਾਂ ਗਲੀ ’ਚ ਖਿਲਾਰ ਕੇ ਫਾਰਗ ਹੋ ਜਾਂਦਾ ਹੈ ਗਲੀ ਦੀ ਸਫਾਈ, ਸ਼ਹਿਰ ਦੀ ਸਫਾਈ ਦਾ ਫਿਕਰ ਕਿਸੇ ਨੂੰ ਨਹੀਂ ਹੁੰਦਾ ਪਰ ਅਸੀਂ ਤਾਂ ਦੇਸ਼ ਹੀ ਸਾਫ ਰੱਖਣਾ ਹੈ ਇਹ ਫਰਜ਼, ਭਾਵਨਾ ਦਿਲ ’ਚ ਪੈਦਾ ਕੀਤੀ ਹੈ ਪੂਜਨੀਕ ਗੁਰੂ ਜੀ ਨੇ। ਆਪ ਜੀ ਦੀ ਪ੍ਰੇਰਨਾ ਨਾਲ ਇੱਕ ਸ਼ਹਿਰ ਨੂੰ ਸਾਫ ਕਰਨ ਦੀ ਮੁਹਿੰਮ ਸ਼ੁਰੂ ਹੋਈ ਦਰਜਨਾਂ ਸ਼ਹਿਰ ਸਾਫ ਕੀਤੇ ਗਏ ਅਤੇ ਹੁਣ ਇੱਕ ਦਿਨ ’ਚ ਪੂਰੇ ਦੇ ਪੂਰੇ ਸੂਬੇ (ਹਰਿਆਣਾ ਤੇ ਰਾਜਸਥਾਨ) ਨੂੰ ਚਮਕਾ ਦਿੱਤਾ ਗਿਆ। ਕਿਸ ਕੋਲ ਵਿਹਲ ਹੈ ਆਪਣੀ -ਆਪਣੀ ਗਲੀ ਬਾਰੇ ਸੋਚਣ ਦੀ ਪਰ ਬੇਗਾਨੇ ਸ਼ਹਿਰ ’ਚ ਜਾ ਕੇ ਸਫਾਈ ਕਰਨੀ ਚਮਤਕਾਰ ਹੈ ।

ਇਹ ਚਮਤਕਾਰ ਕੋਈ ਆਮ ਇਨਸਾਨ ਤਾਂ ਕਰ ਨਹੀਂ ਸਕਦਾ ਤੇ ਕੋਈ ਯੁੱਗਪੁਰਸ਼ ਜਾਂ ਰੂਹਾਨੀ ਰਹਿਬਰ ਜੋ ਸਾਰੀ ਖਲਕਤ ਨੂੰ ਆਪਣੀ ਔਲਾਦ ਮੰਨਦਾ ਹੈ, ਉਹੀ ਕਰ ਸਕਦਾ ਹੈ। ਬੰਦਾ ਸ਼ੂਕਦੇ ਦਰਿਆਵਾਂ ਅੱਗੇ ਕੀ ਚੀਜ਼ ਹੈ ਪਰ ਜਜ਼ਬੇ ਅੱਗੇ ਸ਼ੂੁਕਦਾ ਦਰਿਆ ਵੀ ਕੀ ਚੀਜ਼ ਹੈ। ਇਹ ਕ੍ਰਿਸ਼ਮਾ ਵੀ ਭੌਤਿਕ ਅੱਖਾਂ ਨਾਲ ਵੀ ਵੇਖਿਆ ਗਿਆ। ਪੰਜਾਬ-ਹਰਿਆਣਾ ’ਚ ਜਦੋਂ ਸ਼ੂਕਦੇ ਘੱਗਰ ਦਾ ਮੂੰਹ ਮੋੜ ਦਿੱਤਾ ਗਿਆ ਤਾਂ ਸਰਕਾਰਾਂ ਵੀ ਵੇਖਦੀਆਂ ਸਨ ਕਿ ਸੱਚੇ ਸੌਦੇ ਵਾਲੇੇ ਹੀ ਇਹ ਬੰਨ੍ਹ ਬੰਨ੍ਹਣਗੇ। ਸੱਚੇ ਸੌਦੇ ਦੇ ਰੂਹਾਨੀ ਰਹਿਬਰ ਨੇ ਪਹਿਲਾਂ ਕਰੋੜਾਂ ਇਨਸਾਨਾਂ ਦੇ ਦਿਲਾਂ ’ਚ ਇਨਸਾਨੀਅਤ ਦਾ ਅਜਿਹਾ ਬੰਨ੍ਹ ਬੰਨ੍ਹਿਆ ਹੋਇਆ ਹੈ ਕਿ ਉਹਨਾਂ ਨੂੰ ਦਰਿਆ ਵੀ ਖਾਲਾ ਜਿਹਾ ਲੱਗਦਾ ਹੈ। ਦਰਿਆ ਤੇ ਖਾਲੇ ਦਾ ਫਰਕ ਮਿਟਾ ਦੇਣ ਵਾਲਾ ਇਨਸਾਨੀਅਤ ਦਾ ਸਮੁੰਦਰ ਹੀ ਹੋ ਸਕਦਾ ਹੈ।

ਸੰਤ ਕਦੇ ਆਪਣੇ ਪਰਉਪਕਾਰੀ ਸੁਭਾਅ ਤੋਂ ਵੱਖ ਨਹੀਂ ਹੁੰਦੇ, ਪਰਉਪਕਾਰ ਉਹਨਾਂ ਦੇ ਦਿਲੋ-ਦਿਮਾਗ ’ਚ ਸਮਾਇਆ ਹੰੁਦਾ ਹੈ। ਭਾਵੇਂ ਦੁਨੀਆ ਦੇ ਲੋਕ ਉਹਨਾਂ ਨਾਲ ਕਿਹੋ ਜਿਹਾ ਵੀ ਵਿਹਾਰ ਕਰਨ ਉਹਨਾਂ ਦਾ ਹੱਥ ਹਮੇਸ਼ਾਂ ਦੁਆ ਤੇ ਪਰਉਪਕਾਰਾਂ ਲਈ ਹੀ ਉਠਦਾ ਹੈ। ਸੰਤ ਕਿਤੇ ਵੀ ਰਹਿਣ, ਉਹ ਪਰਉਪਕਾਰ ਦਾ ਪੱਲਾ ਨਹੀਂ ਛੱਡਦੇ, ਇਹੀ ਫਰਕ ਹੈ ਉਹਨਾਂ ਅਤੇ ਆਮ ਇਨਸਾਨ ’ਚ। ਸੰਤਾਂ ’ਚ ਦੇਸ਼ ਭਗਤੀ ਦਾ ਜ਼ਜ਼ਬਾ ਬੇਮਿਸਾਲ ਹੰੁਦਾ ਹੈ ਉਹਨਾਂ ਨੂੰ ਦੇਸ਼ ਦੇ ਭਵਿੱਖ ਨੌਜਵਾਨ ਪੀੜ੍ਹੀ ਦਾ ਫਿਕਰ ਹੁੰਦਾ ਹੈ। ਪਿਛਲੇ ਸਾਲਾਂ ’ਚ ਪੰਜਾਬ ਸਮੇਤ ਪੂਰੇ ਦੇਸ਼ ’ਚ ਅਜਿਹਾ ਨਸ਼ਿਆਂ ਦਾ ਹੜ੍ਹ ਆਇਆ ਕਿ ਨੌਜਵਾਨ ਚਿੱਟੇ ਦੀ ਭੇਂਟ ਚੜ੍ਹਨ ਲੱਗੇ। ਬੱੁਢੇ ਮਾਪੇ ਨੌਜਵਾਨ ਔਲਾਦ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦੇ ਮਰਦੇ ਵੇਖਣ ਲੱਗੇ। ਇਸ ਦੌਰ ’ਚ ਪੂਜਨੀਕ ਗੁਰੂ ਜੀ ਨੇ ਨਸ਼ੇ ਦੀ ਰੋਕਥਾਮ ਲਈ ਜ਼ਮੀਨੀ ਮੁਹਿੰਮ ਚਲਾਈ। ਲੱਖਾਂ ਨੌਜਵਾਨਾਂ ਦਾ ਨਸ਼ਾ ਛੁਡਵਾਇਆ, ਉਹਨਾਂ ਦੀ ਪੌਸ਼ਟਿਕ ਖੁਰਾਕ ਦਾ ਵੀ ਪ੍ਰਬੰਧ ਕੀਤਾ। ਅਜਿਹੇ ਗਾਣੇ ਵੀ ਤਿਆਰ ਕੀਤੇ ਕਿ ਨੌਜਵਾਨਾਂ ਦੀ ਸੋਚ ਨੂੰ ਮੋੜ ਪਵੇ।

ਨਸ਼ਿਆਂ ਦੇ ਦਰਿਆ ਦਾ ਮੂੰਹ ਮੋੜਨ ਵਾਲੇ ਯੁੱਗ ਪੁਰਸ਼ ਹੀ ਹੁੰਦੇ ਹਨ। ਸੰਤ ਸਮਾਜ ਲਈ ਦਿਲੋਂ ਹੋਕਾ ਦੇ ਦਿੰਦੇ ਹਨ ਉਹਨਾਂ ਦੀ ਅਵਾਜ਼ ’ਚ ਸਮਾਜ ਲਈ ਦਰਦ ਹੁੰਦਾ ਹੈ ਜੋ ਹਰ ਕਿਸੇ ਨੂੰ ਝੰਜੋੜਦਾ ਹੈ, ਬਦਲਦਾ ਹੈ, ਜਗਾਉਂਦਾ ਹੈ। ਪੂਜਨੀਕ ਗੁਰੂ ਜੀ ਨੇ ‘ ਜਾਗੋ ਦੁਨੀਆ ਦੇ ਲੋਕੋ ’ ਦਾ ਹੋਕਾ ਦਿੱਤਾ, ਠੀਕਰੀ ਪਹਿਰੇ ਲਾਉਣ ਦਾ ਹੋੋਕਾ ਦਿੱਤਾ ਤਾਂ ਪੰਜਾਬ ਜਾਗਿਆ, ਹਰਿਆਣਾ ਜਾਗਿਆ, ਠੀਕਰੀ ਪਹਿਰੇ ਲੱਗਣ ਲੱਗੇ ਹਨ ਅਤੇ ਨਸ਼ਾ ਤਸਕਰ ਭੱਜਣ ਲੱਗੇ ਹਨ। ਪੰਚਾਇਤਾਂ ਮਤੇ ਪਾਉਣ ਲੱਗੀਆਂ ਹਨ ਇਹ ਸੋਚ ਬਦਲਣ ਦਾ ਸਮਰੱਥ ਯੁੱਗ ਪੁਰਸ਼ ਹੀ ਹੰੁਦਾ ਹੈ।

ਇਹ ਵੀ ਪੜ੍ਹੋ : 23rd September Special: ਨੂਰ ਦਾ ਨੂਰ ਨਾਲ ਹੋਇਆ ਮਿਲਨ, ਦੇਖੋ ਵੀਡੀਓ…

ਪੂਜਨੀਕ ਗੁਰੂ ਜੀ ਨੇ ਸੰਸਕ੍ਰਿਤੀ ਨੂੰ ਬਚਾਉਣ ਲਈ ਮੁਹਿੰਮਾਂ ਚਲਾਈਆਂ ਹਨ, ਜੋ ਬੱਚਿਆਂ ਨੂੰ ਮਾਪਿਆਂ ਪ੍ਰਤੀ ਅਤੇ ਮਾਪਿਆਂ ਨੂੰ ਬੱਚਿਆਂ ਪ੍ਰਤੀ ਆਪਣੇ ਆਪਣੇ ਫਰਜ਼ਾਂ ਤੋਂ ਸੁਚੇਤ ਕਰਦੀਆਂ ਹਨ। ਅਸੀਂ ਸਿਰਫ ਚੰਮ ਦੇ ਬੁੱਤ ਨਹੀਂ ਭਾਵਨਾਵਾਂ, ਰਿਸ਼ਤਿਆਂ ਵਾਲੇ ਪ੍ਰਾਣੀ ਹਾਂ ਜਿਨ੍ਹਾਂ ਨੇ ਗੁਆਂਢੀ ਬਾਰੇ, ਸਮਾਜ ਬਾਰੇ, ਦੇਸ਼ ਬਾਰੇ ਤੇ ਪੂਰੀ ਇਨਸਾਨੀਅਤ ਬਾਰੇ ਸੋਚਣਾ ਹੈ। ਇਸ ਮਹਾਨ ਪਰਉਪਕਾਰੀ, ਮੁਹਿੰਮ ਨੂੰ ਸਾਡਾ ਲੱਖ-ਲੱਖ ਸਜਦਾ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਕਰੋੜਾਂ ਵਾਰ ਸਜਦਾ। ਆਪ ਜੀ ਇਸ ਤਰ੍ਹਾਂ ਇਨਸਾਨੀਅਤ ਦਾ ਝੰਡਾ ਬੁਲੰਦ ਕਰਦੇ ਰਹਿਣ, ਸਦਾ ਸਲਾਮਤ ਰਹਿਣ। ਆਪ ਜੀ ਦਾ ਹੱਥ ਪੂਰੀ ਇਨਸਾਨੀਅਤ ’ਤੇ ਇਸੇ ਤਰ੍ਹਾਂ ਬਣਿਆ ਰਹੇ।

ਸੰਪਾਦਕ