India Book Record: ਲਗਾਤਾਰ 134 ਵਾਰ ਰਾਸ਼ਟਰੀ ਗੀਤ ਬੋਲ ਕੇ ਬਣਾਇਆ ਇੰਡੀਆ ਬੁੱਕ ਰਿਕਾਰਡ

India Book Record
ਬਠਿੰਡਾ: ਪੰਜਾਬ ਟ੍ਰੈਫਿਕ ਵਿੰਗ ਦੇ ਜੁਆਇੰਟ ਡਾਇਰੈਕਟਰ ਦੇਸਰਾਜ ਵਿਦਿਆਰਥੀ ਭਵੇਸ਼ ਮਿੱਤਲ ਨੂੰ ਨਵਾਂ ਇੰਡੀਆ ਬੁੱਕ ਰਿਕਾਰਡ ਬਨਾਉਣ ਤੇ ਸਨਮਾਨਿਤ ਕਰਦੇ ਹੋਏ।

ਤੋੜਿਆ ਕਰਨਾਟਕ ਦੀ ਵਿਦਿਆਰਥਣ ਦਾ ਰਿਕਾਰਡ | India Book Record

(ਸੱਚ ਕਹੂੰ ਨਿਊਜ਼) ਬਠਿੰਡਾ। India Book Record:  ਬਠਿੰਡਾ ਦੇ 9 ਸਾਲਾ ਸਕੂਲੀ ਵਿਦਿਆਰਥੀ ਭਵੇਸ਼ ਮਿੱਤਲ ਵੱਲੋਂ ਬਿਨ੍ਹਾਂ ਰੁਕੇ ਲਗਾਤਾਰ 134 ਵਾਰ ਰਾਸ਼ਟਰੀ ਗੀਤ ਬੋਲ ਕੇ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਕਰਨਾਟਕ ਦੀ 14 ਸਾਲਾ ਵਿਦਿਆਰਥਣ ਵੱਲੋਂ ਲਗਾਤਾਰ 81 ਵਾਰ ਰਾਸ਼ਟਰੀ ਗੀਤ ਬੋਲਣ ਦਾ ਰਿਕਾਰਡ ਸੀ, ਜਿਸ ਨੂੰ ਭਵੇਸ਼ ਮਿੱਤਲ ਨੇ ਹੁਣ ਤੋੜ ਦਿੱਤਾ ਹੈ।

ਸ਼ਾਰਪ ਬ੍ਰੇਨਸ ਐਜੂਕੇਸ਼ਨ ਬਠਿੰਡਾ ਬ੍ਰਾਂਚ ਦੀ ਇੰਚਾਰਜ ਨੀਲਮ ਗਰਗ ਨੇ ਦੱਸਿਆ ਕਿ ਸੇਂਟ ਜੋਸਫ ਸਕੂਲ ਵਿਖੇ ਚੌਥੀ ਕਲਾਸ ਵਿੱਚ ਪੜ੍ਹਨ ਵਾਲੇ ਭਵੇਸ਼ ਮਿੱਤਲ ਪੁੱਤਰ ਰਾਜ ਮਿੱਤਲ ਸ਼ੁਰੂ ਤੋਂ ਹੀ ਹੋਣਹਾਰ ਵਿਦਿਆਰਥੀ ਹੈ। ਆਪਣੇ ਮਾਤਾ-ਪਿਤਾ ਤੋਂ ਦੇਸ਼ ਪਿਆਰ ਦੇ ਲਈ ਮਿਲੇ ਸੰਸਕਾਰਾਂ ਦੇ ਚਲਦਿਆਂ ਉਸ ਨੇ ਰਾਸ਼ਟਰੀ ਗੀਤ ਜਨ ਗਨ ਮਨ ਨੂੰ ਲੈ ਕੇ ਰਿਕਾਰਡ ਬਣਾਉਣ ਦੀ ਤਿਆਰੀ ਸ਼ੁਰੂ ਕੀਤੀ ਸੀ ਅਤੇ ਕਰੀਬ 3 ਮਹੀਨਿਆਂ ਦੀ ਮਿਹਨਤ ਦੇ ਨਾਲ ਉਹ ਇਹ ਰਿਕਾਰਡ ਬਨਾਉਣ ਵਿੱਚ ਕਾਮਯਾਬ ਰਿਹਾ। ਇੰਡੀਆ ਬੁੱਕ ਆਫ ਰਿਕਾਰਡ ਨੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਇਸ ਰਿਕਾਰਡ ਦੀ ਪੁਸ਼ਟੀ ਕੀਤੀ ਹੈ। India Book Record

ਇਹ ਵੀ ਪੜ੍ਹੋ: Kisan Mela: ਕੁਦਰਤੀ ਸੋਮਿਆਂ ਦੀ ਸੰਭਾਲ ਦੇ ਸੁਨੇਹੇ ਨਾਲ ਕਿਸਾਨ ਮੇਲਾ ਦੂਜੇ ਦਿਨ ’ਚ ਦਾਖਲ

ਭਵੇਸ਼ ਮਿੱਤਲ ਦੀ ਮਾਤਾ ਸੁਮਨ ਮਿੱਤਲ ਨੇ ਦੱਸਿਆ ਕਿ ਸਾਰਪ ਬ੍ਰੇਨਸ ਸੈਂਟਰ ਵੱਲੋਂ ਦਿਮਾਗੀ ਵਿਕਾਸ ਅਤੇ ਇਕਾਗਗਰਤਾ ਸਬੰਧੀ ਦਿੱਤੇ ਗਏ ਮਾਰਗਦਰਸ਼ਨ ਅਤੇ ਕੋਚਿੰਗ ਦੇ ਨਾਲ ਹੀ ਇਹ ਰਿਕਾਰਡ ਸਭੰਵ ਹੋ ਸਕਿਆ ਹੈ। ਪੰਜਾਬ ਟ੍ਰੈਫਿਕ ਵਿੰਗ ਦੇ ਜੁਆਇੰਟ ਡਾਇਰੈਕਟਰ ਦੇਸਰਾਜ ਨੇ ਇਸ ਰਿਕਾਰਡ ’ਤੇ ਭਵੇਸ਼ ਮਿੱਤਲ ਨੂੰ ਸਨਮਾਨਿਤ ਕਰਦਿਆਂ ਪੂਰੇ ਪਵਿਰਾਰ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਹਨੂੰਮਾਨ ਸੇਵਾ ਸੰਮਤੀ ਦੇ ਪ੍ਰਧਾਨ ਸੋਹਣ ਮਹੇਸ਼ਵਰੀ, ਰਾਜ ਕੁਮਾਰ ਗੋਇਲ, ਚੰਦਰ ਪ੍ਰਕਾਸ਼ ਅਤੇ ਡੇਜ਼ੀ ਗਰਗ ਵੀ ਮੋਜੂਦ ਸਨ ।