ਬਲਾਕ ਦੋਰਾਹਾ ਦੇ ਪਹਿਲੇ ਸਰੀਰਦਾਨੀ ਬਣੇ ਪ੍ਰੇਮੀ ਮਦਨ ਲਾਲ ਗਲਹੋਤਰਾ ਇੰਸਾਂ

Body Donation
85 ਮੈਂਬਰ ਸੇਵਾਦਾਰ ਤੇ ਨਗਰ ਕੌਂਸਲ ਪ੍ਰਧਾਨ ਹਰੀ ਝੰਡੀ ਦੇ ਕੇ ਸਰੀਰਦਾਨ ਵਾਲੀ ਗੱਡੀ ਨੂੰ ਰਵਾਨਾ ਕਰਦੇ ਹੋਏ ਤੇ ਨਾਲ ਖੜ੍ਹੇ ਪਰਿਵਾਰਕ ਮੈਂਬਰ, ਕੌਂਸਲਰ ਆਦਿ ਅਤੇ ਇਨਸੈਟ 'ਚ ਸਰੀਰਦਾਨੀ ਮਦਨ ਲਾਲ ਇੰਸਾਂ ਦੀ ਫਾਈਲ ਫੋਟੋ ।

ਨਗਰ ਕੌਂਸਲ ਪ੍ਰਧਾਨ ਤੇ ਕੌਂਸਲਰਾਂ ਵੱਲੋਂ ਕੀਤੀ ਗਈ ਭਰਪੂਰ ਸਲਾਹੁਤਾ

ਦੋਰਾਹਾ (ਦਵਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ 159 ਮਾਨਵਤਾ ਭਲਾਈ ਦੇ ਕਾਰਜ ਵਿਸ਼ਵ ਭਰ ਵਿੱਚ ਪੂਰੇ ਉਤਸ਼ਾਹ ਨਾਲ ਕਰ ਰਹੀ ਹੈ। ਇਨ੍ਹਾਂ ਕਾਰਜਾਂ ਵਿੱਚੋਂ ਇੱਕ ਮਹਾਨ ਕਾਰਜ ‘ਸਰੀਰਦਾਨ-ਮਹਾਂਦਾਨ’ ਤਹਿਤ ਅੱਜ ਬਲਾਕ ਦੋਰਾਹਾ ਤੋਂ ਡੇਰਾ ਸ਼ਰਧਾਲੂ ਮਦਨ ਲਾਲ ਗਲਹੋਤਰਾ ਇੰਸਾਂ (77) ਵਾਸੀ ਦੋਰਾਹਾ ਦਾ ਮਿ੍ਰਤਕ ਸਰੀਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਇਸ ਮੌਕੇ ਸਰੀਰਦਾਨੀ ਮਦਨ ਲਾਲ ਇੰਸਾਂ ਦੇ ਸਪੁੱਤਰ ਅੰਗਰੇਜ਼ ਗਲਹੋਤਰਾ ਇੰਸਾਂ ਤੇ ਹਰੀਸ਼ ਗਲਹੋਤਰਾ ਇੰਸਾਂ ਨੇ ਦੱਸਿਆ ਕਿ 30 ਸਤੰਬਰ ਦਿਨ ਸ਼ਨਿੱਚਰਵਾਰ ਨੂੰ ਉਨ੍ਹਾਂ ਦੇ ਪਿਤਾ ਜੀ ਅਚਾਨਕ ਤਬੀਅਤ ਖ਼ਰਾਬ ਹੋ ਜਾਣ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ। (Body Donation)

ਇਹ ਵੀ ਪੜ੍ਹੋ : ਨਾਭਾ ਜੇਲ੍ਹ ’ਚ ਪੁੱਜਿਆ ਇੱਕ ਹੋਰ ਕਾਂਗਰਸੀ ਆਗੂ

ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਪਿਤਾ ਮਦਨ ਲਾਲ ਇੰਸਾਂ ਵੱਲੋਂ ਆਪਣੀ ਇੱਛਾ ਨਾਲ ਡੇਰਾ ਸੱਚਾ ਸੌਦਾ ਦੀ ‘ਸਰੀਰਦਾਨ ਮਹਾਂਦਾਨ’ ਮੁਹਿੰਮ ਤਹਿਤ ਮਰਨ ਉਪਰੰਤ ਸਰੀਰਦਾਨ ਲਈ ਫ਼ਾਰਮ ਭਰਿਆ ਹੋਇਆ ਸੀ, ਇਸ ਲਈ ਅੱਜ ਸਾਡੇ ਪਰਿਵਾਰ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਰਿਸਰਚ ਲਈ ‘ਵੈਕੇਂਟੇਸ਼ਵਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਗਜਰੌਲਾ(ਯੂਪੀ) ਨੂੰ ਦਾਨ ਕੀਤਾ ਗਿਆ ਹੈ। ਇਸ ਦੌਰਾਨ ਬਲਾਕ ਦੋਰਾਹਾ ਦੇ ਬਲਾਕ ਪ੍ਰੇਮੀ ਸੇਵਕ ਕਰਮ ਸਿੰਘ ਇੰਸਾਂ ਵਾਸੀ ਦੋਰਾਹਾ ਨੇ ਬੋਲਦਿਆਂ ਕਿਹਾ ਕਿ ਇਹ ਸਰੀਰਦਾਨੀ ਮਦਨ ਲਾਲ ਇੰਸਾਂ ਦੇ ਪਰਿਵਾਰ ਲਈ ਹੀ ਨਹੀਂ ਬਲਕਿ ਬਲਾਕ ਦੋਰਾਹਾ ਲਈ ਵੀ ਬਹੁਤ ਵੱਡੀ ਗੱਲ ਹੈ। (Body Donation)

ਕਿ ਉਨ੍ਹਾਂ ਇੱਥੋਂ ਪਹਿਲੇ ਸਰੀਰਦਾਨੀ ਹੋਣ ਦਾ ਜੱਸ ਖੱਟਿਆ ਹੈ ਇਸ ਮੌਕੇ 85 ਮੈਂਬਰ ਸੇਵਾਦਾਰਾਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਇਹ ਸਾਰੀ ਸਿੱਖਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹੈ ਤੇ ਇਸਨੂੰ ਸਾਧ-ਸੰਗਤ ਲਗਾਤਾਰ ਜਾਰੀ ਰੱਖੇਗੀ ਕਿਉਕਿ ਪੂਜਨੀਕ ਗੁਰੂ ਜੀ ਦੀ ਸੋਚ ਹੈ, ਕਿ ਇਸ ਮੁਹਿੰਮ ਤਹਿਤ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਇਨ੍ਹਾਂ ਮਿ੍ਰਤਕ ਸਰੀਰਾਂ ’ਤੇ ਰਿਸਰਚ ਕਰਕੇ ਸਮਾਜ ਲਈ ਨਵੇਂ ਤੇ ਚੰਗੇ ਡਾਕਟਰ ਬਣ ਕੇ ਅੱਗੇ ਆਉਣਗੇ, ਜੋ ਬਿਲਕੁਲ ਸੱਚ ਸਾਬਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ : ਵਿਸ਼ਵ ਭਰ ਦੇ ਮੋਹਰੀ ਸਨੱਅਤਕਾਰ ਪੰਜਾਬ ਦਾ ਰੁਖ਼ ਕਰਨ ਲੱਗੇ : ਭਗਵੰਤ ਮਾਨ

ਸਰੀਰਦਾਨੀ ਮਦਨ ਲਾਲ ਇੰਸਾਂ ਦੀ ਮਿ੍ਰਤਕ ਦੇਹ ਨੂੰ ਪਹਿਲਾਂ ਘਰ ਤੋਂ ਉਨ੍ਹਾਂ ਦੇ ਬੇਟੇ, ਪੋਤਿਆਂ ਨੇ ਸਾਂਝੇ ਤੌਰ ’ਤੇ ਮੋਢਾ ਦਿੱਤਾ ਤੇ ਫ਼ਿਰ ਫ਼ੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਰਾਹੀਂ 85 ਮੈਂਬਰ, ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਅਰਦਾਸ ਸ਼ਬਦ ਬੋਲਕੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਹਰੀ ਝੰਡੀ ਦਿੰਦਿਆਂ ਰਵਾਨਾ ਕੀਤਾ ਇਸ ਮੌਕੇ ਸਾਧ-ਸੰਗਤ ਵੱਲੋਂ ’ਸਰੀਰਦਾਨੀ ਮਦਨ ਲਾਲ ਇੰਸਾਂ ਇੰਸਾਂ, ਅਮਰ ਰਹੇ, ਅਮਰ ਰਹੇ’, ‘ਜਬ ਤੱਕ ਸੂਰਜ ਚਾਂਦ ਰਹੇਗਾ।

ਪ੍ਰੇਮੀ ਮਦਨ ਲਾਲ ਇੰਸਾਂ ਤੇਰਾ ਨਾਮ ਰਹੇਗਾ’ ਆਦਿ ਨਾਅਰੇ ਲਾਉਦਿਆਂ ਪੂਰੇ ਆਦਰ-ਸਤਿਕਾਰ ਤੇ ਨਮ ਅੱਖਾਂ ਨਾਲ ਰਸਤੇ ’ਚ ਫ਼ੁੱਲ ਵਿਛਾਉਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਰਵਾਨਗੀ ਦਿੱਤੀ ਗਈ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ, ਕੌਂਸਲਰ ਰਾਜਿੰਦਰ ਸਿੰਘ, ਨੈਬ ਸਿੰਘ, ਸਿਕੰਦਰ ਸਿੰਘ, ਮਨਦੀਪ ਸਿੰਘ, ਰੂਬਲ ਸਿੰਘ, ਦਲਜੀਤ ਸਿੰਘ, ਚੇਅਰਮੈਨ ਬੰਤ ਸਿੰਘ ਤੇ ਸ਼ਹਿਰ ਦੀਆਂ ਹੋਰ ਕਈ ਮਹਾਨ ਹਸਤੀਆਂ ਵੀ ਮੌਜ਼ੂਦ ਸਨ, ਜਿਨ੍ਹਾਂ ਵੱਲੋਂ ਇਸ ਕਾਰਜ ਦੀ ਬਹੁਤ ਸਲਾਹੁਤਾ ਕੀਤੀ ਗਈ। (Body Donation)

ਇਹ ਵੀ ਪੜ੍ਹੋ : ਫਰੀਦਾਬਾਦ ’ਚ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ

ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸਮੂਹ ਪਰਿਵਾਰਕ ਮੈਂਬਰ, ਰਿਸ਼ਤੇਦਾਰ, 85 ਮੈਂਬਰ ਵਿਕਰਮਜੀਤ ਸਿੰਘ ਇੰਸਾਂ, ਜਗਦੀਸ਼ ਚੰਦ ਇੰਸਾਂ, ਸ਼ਕਤੀ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਜਸਵੰਤ ਸਿੰਘ ਇੰਸਾਂ, ਭੈਣ ਚਰਨਜੀਤ ਕੌਰ ਇੰਸਾਂ, ਬਲਾਕ ਦੋਰਾਹਾ ਤੋਂ ਇਲਾਵਾ ਪਾਇਲ ਤੇ ਮਲੌਦ ਆਦਿ ਬਲਾਕਾਂ ਦੇ ਜ਼ਿੰਮੇਵਾਰ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫ਼ੋਰਸ ਵਿੰਗ ਦੇ ਸੇਵਾਦਾਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ (Body Donation)

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਕਾਰਜ ਬੇਮਿਸਾਲ : ਪ੍ਰਧਾਨ ਸੁਦਰਸ਼ਨ ਕੁਮਾਰ

ਇਸ ਮੌਕੇ ਦੋਰਾਹਾ ਦੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਓਨੀ ਹੀ ਘੱਟ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜੋ ਇਹ ਸਰੀਰਦਾਨ ਵਾਲਾ ਭਲਾਈ ਕਾਰਜ ਕੀਤਾ ਗਿਆ ਹੈ, ਇਹ ਸ਼ਹਿਰ ਲਈ ਬਹੁਤ ਹੀ ਫਖ਼ਰ ਵਾਲੀ ਗੱਲ ਹੈ ਤੇ ਅਜਿਹਾ ਅਸੀਂ ਹੀ ਨਹੀਂ ਬਾਕੀ ਸ਼ਹਿਰ ਵਾਸੀਆਂ ਨੇ ਵੀ ਪਹਿਲੀ ਵਾਰ ਵੇਖਿਆ ਹੈ ਜਿਸਦੀ ਕੋਈ ਮਿਸਾਲ ਨਹੀਂ ਹੈ ਤੇ ਬਹੁਤ ਚੰਗੀ ਗੱਲ ਹੈ ਕਿ ਇਨਸਾਨ ਦਾ ਮਿ੍ਰਤਕ ਸਰੀਰ ਸਾੜਨ ਦੀ ਬਜਾਇ ਰਿਸਰਚ ਲਈ ਡੇਰਾ ਸ਼ਰਧਾਲੂਆਂ ਵੱਲੋਂ ਦਾਨ ਕੀਤਾ ਜਾ ਰਿਹਾ ਹੈ ਇਸ ਮੌਕੇ ਉਨ੍ਹਾਂ ਨਾਲ ਸਥਾਨਕ ਕੌਂਸਲਰ ਵੀ ਹਾਜ਼ਰ ਸਨ।