Ludhiana News: ਲੁਧਿਆਣਾ ’ਚ ਪ੍ਰਦਰਸ਼ਨਕਾਰੀਆਂ ਨੇ ਤੋਡ਼ੇ ਬੈਰੀਕੇਡ

Ludhiana News
Ludhiana News: ਲੁਧਿਆਣਾ ’ਚ ਪ੍ਰਦਰਸ਼ਨਕਾਰੀਆਂ ਨੇ ਤੋਡ਼ੇ ਬੈਰੀਕੇਟ

ਪੁਲਿਸ ਰੋਕਾਂ ਤੋੜ ਕੇ ਅੱਗੇ ਵਧ ਰਹੇ ਪ੍ਰਦਰਸ਼ਨਕਾਰੀ

Ludhiana News: (ਜਸਬੀਰ ਗਹਿਲ) ਲੁਧਿਆਣਾ। ਬੁੱਢੇ ਨਾਲੇ ਦਾ ਮਾਮਲਾ ਪੰਜਾਬ ਹੀ ਨਹੀਂ ਇਸ ਦੇ ਨਾਲ ਲੱਗਦੇ ਰਾਜਸਥਾਨ ਤੇ ਹੋਰ ਸੂਬਿਆਂ ’ਚ ਵੀ ਭਖ ਚੁੱਕਿਆ ਹੈ। ਜਿਸ ਦੇ ਸਬੰਧ ਵਿੱਚ ‘ਕਾਲੇ ਪਾਣੀ ਦਾ ਮੋਰਚਾ’ ਵੱਲੋਂ ਸ਼ਹਿਰ ਲੁਧਿਆਣਾ ਦੇ ਤਾਜਪੁਰ ਰੋਡ ’ਤੇ ਰੰਗਾਈ ਉਦਯੋਗ ਨਾਲ ਸਬੰਧਿਤ ਸੀਈਟੀਪੀ ਦੇ ਆਊਟਲੈੱਟ ਬੰਦ ਕਰਨ ਦੇ ਐਲਾਨ ’ਤੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋਏ। ਇਸ ਦੌਰਾਨ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋ ਲੇਅਰਾਂ ਦੀ ਬੈਰੀਕੇਡਿੰਗ ਤੋਡ਼ ਦਿੱਤੀਆਂ ਗਈਆਂ ਹਨ। ਪੀਏਯੂ ਦੇ ਗੇਟ ਨੰਬਰ ਇੱਕ ’ਤੇ ਇਹਨਾਂ ਪ੍ਰਦਰਸ਼ਨਕਾਰੀਆਂ  ਨੂੰ ਰੋਕਿਆ ਗਿਆ ਹੈ। ਇਸ ਦੌਰਾਨ ਮਾਹੌਲ ਪੂਰੀ ਤਰ੍ਹਾਂ ਤਣਾਅਪਰੂਨ ਹੋ ਗਿਆ ਹੈ। ਇਸ ਦੌਰਾਨ ਸੀਨੀਅਰ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡਾਇਗ ਅਸੋਸੀਏਸ਼ਨ ਵੱਲੋ ਸ਼ਾਂਤਮਈ ਪਰਦਰਸ਼ਨ ਕੀਤਾ ਗਿਆ

ਇਹ ਵੀ ਪੜ੍ਹੋ: Punjab Government News: ਪੰਜਾਬ ’ਚ ਔਰਤਾਂ ਦੀ ਹੋ ਗਈ ਬੱਲੇ-ਬੱਲੇ, ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ!

ਇਸ ਤੋਂ ਪਹਿਲਾਂ ਬੰਨ ਮਾਰਨ ਦੇ ਸੱਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਕੁਝ ਲੋਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮਕਸ ਦੇ ਨਾਲ ਹੀ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਪੁਲਿਸ ਵੱਲੋਂ ਬੀਤੀ ਰਾਤ ਤੋਂ ਹੀ ਸ਼ਹਿਰ ਅੰਦਰ ਦਾਖਲ ਹੋਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। Ludhiana News

Ludhiana News

ਦੂਜੇ ਪਾਰੇ ਮੋਰਚੇ ਦੀ ਕਾਰਵਾਈ ਦੇ ਵਿਰੋਧ ਵਿੱਚ ਰੰਗਾਈ ਕਾਨਖਾਨੇਦਾਰਾਂ ਵੱਲੋਂ ਵੀ ਇੱਕ ਲੱਖ ਦਾ ਇਕੱਠ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੋਵਾਂ ਧਿਰਾਂ ਵਿਚਕਾਰ ਕਿਸੇ ਵੀ ਕਿਸਮ ਦਾ ਤਕਰਾਰ ਹੋਣ ਤੋਂ ਬਚਾਅ ਲਈ ਪੁਲਿਸ ਨੇ ਪੂਰੀ ਤਰ੍ਹਾਂ ਕਮਰ ਕਸ ਲਈ ਹੈ। ਪੁਲਿਸ ਵੱਲੋਂ ਬੀਤੀ ਰਾਤ ਤੋਂ ਹੀ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਵੱਖ ਵੱਖ ਰਸਤਿਆਂ ’ਤੇ ਬਾਜ ਅੱਖ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਮੋਰਚੇ ਵੱਲੋਂ ਵੇਰਕਾ ਪਲਾਂਟ ’ਚ ਇਕੱਠੇ ਹੋ ਕੇ ਅੱਗੇ ਵਧਣ ਦੇ ਐਲਾਨ ’ਤੇ ਪੁਲਿਸ ਨੇ ਵੇਰਕਾ ਪਲਾਂਟ ਨੂੰ ਰਾਤ ਤੋਂ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਰੱਖਿਆ ਹੈ।