ਜ਼ਬਰ ਜਿਨਾਹ ਤੇ ਹੱਤਿਆ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਸਬੰਧੀ ਕੀਤੀ ਗਈ ਪੈ੍ਰਸ ਕਾਨਫਰੰਸ ’ਚ ਪੁਲਿਸ ਦਾ ਦਾਅਵਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਚਾਰ ਸਾਲਾ ਮਾਸੂਮ ਬੱਚੀ ਨਾਲ ਜ਼ਬਰ ਜਿਨਾਹ ਕਰਨ ਤੇ ਉਸਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਸਬੰਧੀ ਪੁਲਿਸ ਅਧਿਕਾਰੀਆਂ ਨੇ ਥਾਣਾ ਡਾਬਾ ਵਿਖੇ ਪੈ੍ਰਸ ਕਾਨਫਰੰਸ ਕੀਤੀ। ਕਾਨਫਰੰਸ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸ਼ਰਾਬੀ ਹਾਲਤ ’ਚ ਨੌਜਵਾਨ ਨੇ ਪਹਿਲਾਂ ਬੱਚੀ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਾਅਦ ਵਿੱਚ ਉਸਦੀ ਲਾਸ਼ ਨਾਲ ਜ਼ਬਰ ਜਿਨਾਹ ਕੀਤਾ। (Ludhiana News)
ਡੀਸੀਪੀ ਦਿਹਾਤੀ ਲੁਧਿਆਣਾ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਿਸ ਨੇ ਲੰਘੇ ਵਰ੍ਹੇ ਦੀ 28 ਦਸੰਬਰ ਨੂੰ ਚਾਰ ਸਾਲਾ ਮਾਸੂਮ ਬੱਚੀ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਜ਼ਬਰ ਜਿਨਾਹ ਤੇ ਬੱਚੀ ਦੀ ਹੱਤਿਆ ਦੇ ਦੋਸ਼ ’ਚ ਪੁਲਿਸ ਨੇ ਨਾਮਜਦ ਨੂੰ ਭਾਰਤ- ਨੇਪਾਲ ਹੱਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦੀ ਪਹਿਚਾਣ ਮੂਲ ਰੂਪ ’ਚ ਉੱਤਰ ਪ੍ਰਦੇਸ਼ ਰਾਜ ਦੇ ਜ਼ਿਲ੍ਹਾ ਫਤਿਹਪੁਰ ਦੇ ਰਹਿਣ ਵਾਲੇ ਸੋਨੂੰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਗੰਦੀ ਸੋਚ ਤੇ ਵਹਿਸੀਪੁਣਾ ਇਸ ਮਾਮਲੇ ’ਚ ਪ੍ਰਤੱਖ ਸਪੱਸ਼ਟ ਹੋ ਰਿਹਾ ਹੈ। (Ludhiana News)
Also Read : UGC NET Result 2023 Live Updates : NTA ਨੇ ਨਤੀਜਾ ਅਪਡੇਟ ਕੀਤਾ! ਹੁਣੇ ਚੈੱਕ ਕਰੋ!
ਜਿਸ ਦੇ ਤਹਿਤ ਸੋਨੂੰ ਨੇ ਇਸ ਅਤਿ ਘਿਨਾਉਣੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਤੇਜਾ ਨੇ ਦਾਅਵਾ ਕੀਤਾ ਕਿ ਸੋਨੂੰ ਵੱਲੋਂ ਸਵੇਰੇ ਹੀ ਸ਼ਰਾਬ ਪੀ ਲਈ ਸੀ। ਜਿਸ ਤੋਂ ਬਾਅਦ ਉਹ ਨੇੜਲੇ ਇੱਕ ਦੁਕਾਨ ਤੋਂ ਖਾਣ ਦੀ ਕੋਈ ਵਸਤੂ ਦਿਵਾ ਕੇ ਬੱਚੀ ਨੂੰ ਆਪਣੇ ਕਮਰੇ ’ਚ ਲੈ ਗਿਆ। ਜਿੱਥੇ ਪਹਿਲਾਂ ਉਸਨੇ ਬੱਚੀ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਅਤੇ ਬਾਅਦ ਵਿੱਚ ਮਾਸੂਮ ਦੀ ਲਾਸ਼ ਨਾਲ ਜ਼ਬਰ ਜਿਨਾਹ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਕ ਕੇਸ ਨੂੰ ਫਾਸਟ ਟੇ੍ਰਕ ਅਦਾਲਤ ’ਚ ਲਗਾਇਆ ਜਾ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਅਰੋਪੀ ਨੂੰ ਸਜਾ ਦਿਵਾ ਕੇ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ।