ਸਿਵਲ ਹਸਪਤਾਲ ’ਚ ਐਮਰਜੈਂਸੀ ਸਾਹਮਣੇ ਏਐੱਸਆਈ ਤੇ ਵਕੀਲ ’ਚ ਹੋਈ ਝੜਪ

Ludhiana News
ਸਿਵਲ ਹਸਪਤਾਲ ਲੁਧਿਆਣਾ ’ਚ ਐਮਰਜੈਂਸੀ ਸਾਹਮਣੇ ਏਐੱਸਆਈ ਤੇ ਵਕੀਲ ਨੂੰ ਝਗੜਨੋਂ ਹਟਾਉਂਦੇ ਹੋਏ ਲੋਕ। ਸੀਸੀਟੀਵੀ ਫੁਟੇਜ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਐਤਵਾਰ ਦੇਰ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਏਐੱਸਆਈ ਤੇ ਇੱਕ ਵਕੀਲ ਵਿਚਕਾਰ ਹੋਈ ਬਹਿਸਬਾਜ਼ੀ ਝੜਪ ਤੱਕ ਪੁੱਜ ਗਈ। ਜਿਸ ਕਾਰਨ ਦੋਵਾਂ ਦੀਆਂ ਪੱਗਾਂ ਤੱਕ ਲੱਥ ਗਈਆਂ। ਮੌਕੇ ’ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਵਕੀਲ ਜੋ ਆਪਣੇ ਮੁਨਸ਼ੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ’ਚ ਪਹੰੁਚਿਆ ਸੀ, ਦੀ ਇੱਕ ਏਐੱਸਆਈ ਨਾਲ ਤੂੰ- ਤੂੰ, ਮੈਂ- ਮੈਂ ਹੋ ਗਈ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਝਗੜਾ ਸ਼ੁਰੂ ਹੋਇਆ। (Ludhiana News)

ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਵਕੀਲ ਵੱਲੋਂ ਕਥਿੱਤ ਥੱਪੜ ਮਾਰਨ ਦੀ ਪਹਿਲ ਕੀਤੀ ਗਈ ਸਪੱਸ਼ਟ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਦੋਵਾਂ ਦਾ ਝਗੜਾ ਵਧ ਗਿਆ। ਜਿਸ ’ਚ ਦੋਵਾਂ ਦੀਆਂ ਪੱਗਾਂ ਵੀ ਲੱਥ ਗਈਆਂ। ਝਗੜੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਥਾਣਾਂ ਡਵੀਜਨ ਨੰਬਰ 2 ਦੀ ਪੁਲਿਸ ਨੇ ਦੋਵਾਂ ਨੂੰ ਸ਼ਾਂਤ ਕੀਤਾ ਅਤੇ ਵਕੀਲ ਨੂੰ ਥਾਣੇ ਲਿਆਂਦਾ ਗਿਆ। ਜਿੱਥੇ ਸੂਚਨਾ ਮਿਲਣ ’ਤੇ ਹੋਰ ਵਕੀਲ ਵੀ ਇਕੱਠੇ ਹੋ ਗਏ। (Ludhiana News)

LPG Gas E-KYC : ਖੁਸ਼ਖਬਰੀ… ਰਸੋਈ ਗੈਸ ਸਬੰਧੀ ਆਈ ਵੱਡੀ ਅਪਡੇਟ

ਵਕੀਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਲਰਕ ਪ੍ਰੇਮ ਸਿੰਘ ਦਾ ਮੈਡੀਕਲ ਕਰਵਾਉਣ ਆਇਆ ਸੀ। ਟੋਕਨ ਮਿਲਣ ਤੋਂ ਬਾਅਦ ਉਹ ਹਸਪਤਾਲ ਅੰਦਰ ਬੈਠੇ ਸਨ, ਕਿ ਇੱਕ ਏਐੱਸਆਈ ਬਿਨਾਂ ਟੋਕਨ ਆਪਣੇ ਨਾਲ ਲਿਆਂਦੇ ਹਵਾਲਾਤੀ ਦਾ ਮੈਡੀਕਲ ਕਰਵਾਉਣ ਲਈ ਉਨਾਂ ਤੋਂ ਅੱਗੇ ਹੋਇਆ ਤੇ ਉਨਾਂ ਉੱਪਰ ਆਪਣੀ ਵਰਦੀ ਦਾ ਰੋਹਬ ਝਾੜਨ ਲੱਗਾ। ਜਿਸ ਕਾਰਨ ਉਨਾਂ ਦਾ ਝਗੜਾ ਵਧ ਗਿਆ। ਵਕੀਲ ਸੁਖਵਿੰਦਰ ਸਿੰਘ ਨੇ ਮੰਨਿਆ ਕਿ ਭਾਵੇਂ ਉਸਨੇ ਸ਼ਰਾਬ ਪੀਤੀ ਹੋਈ ਹੈ ਪਰ ਉਸ ਵੱਲੋਂ ਪਹਿਲ ਨਹੀਂ ਕੀਤੀ ਗਈ।

ਸੁਖਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਇਨਸਾਫ਼ ਚਾਹੀਦਾ ਹੈ, ਕਿਉਂਕਿ ਉਹ ਹਸਪਤਾਲ ਅੰਦਰ ਮੈਡੀਕਲ ਕਰਵਾਉਣ ਆਇਆ ਸੀ ਨਾ ਕਿ ਕਿਸੇ ਨਾਲ ਲੜਾਈ- ਝਗੜਾ ਕਰਨ। ਏਸੀਪੀ ਸੁਖਨਾਜ ਸਿੰਘ ਨੇ ਕਿਹਾ ਕਿ ਵਕੀਲ ਦਾ ਜਿਸ ਨਾਲ ਝਗੜਾ ਹੋਇਆ ਹੈ, ਉਹ ਹੈਬੋਵਾਲ ਥਾਣੇ ਦਾ ਏਐੱਸਆਈ ਹੈ। ਉਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਪਾਏ ਗਏ ਵਿਅਕਤੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। (Ludhiana News)

ਦੰਦਾਂ ਦੀ ਸੰਭਾਲ ਲਈ ਅਪਣਾ ਲਓ ਐੱਮਐੱਸਜੀ ਟਿਪਸ