ਸੀਸੀਟੀਐਨਐਸ ਏਡੀਜੀਪੀ ਬਣ ਕੇ ਵਲੰਟੀਅਰਜ਼ ਭਰਤੀ ਕਰਨ ਦੇ ਫਰਜ਼ੀਵਾੜੇ ਦਾ ਪਰਦਾਫਾਸ਼, ਇੱਕ ਕਾਬੂ

Ludhiana News

ਪੁਲਿਸ ਮੁਤਾਬਕ ਫਰਜ਼ੀਵਾੜੇ ਦਾ ਮਾਸਟਰਮਾਈਂਡ ਸੰਗਰੂਰ ਜੇਲ ’ਚ ਬੈਠ ਕੇ ਚਲਾ ਰਿਹਾ ਹੈ ਰੈਕਟ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ ਨੇ ਐਨ.ਸੀ.ਆਰ.ਬੀ. ਦੇ ਅਦਾਰੇ ਸੀ.ਸੀ.ਟੀ.ਐਨ.ਐਸ. ਦੇ ਨਾਂਅ ’ਤੇ ਫ਼ਰਜੀ ਵਲੰਟੀਅਰ ਭਰਤੀ ਕਰਨ ਦੇ ਦੋਸ਼ ਹੇਠ ਇੱਕ ਨੂੰ ਕਾਬੂ ਕਰਦਿਆਂ ਇੱਕ ਫਰਜ਼ੀਵਾੜੇ ਦੇ ਰੈਕਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਫਰਜੀ ਏਡੀਜੀਪੀ ਸੀ.ਸੀ.ਟੀ.ਐਨ.ਐਸ., ਸੈਂਟਰਲ ਕਮਾਂਡੈਂਟ ਅਤੇ ਡਿਪਟੀ ਕਮਾਂਡੈਂਟ ਬਣ ਕੇ ਲੋਕਾਂ ਨੂੰ ਵਲੰਟੀਅਰ ਭਰਤੀ ਕਰਕੇ ਉਨਾਂ ਤੋਂ ਮੋਟੀ ਰਕਮ ਵਸੂਲਦੇ ਸਨ।

ਇੱਥੇ ਪੈ੍ਰਸ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਅਜਿਹੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਜੋ ਸੀ.ਸੀ.ਟੀ.ਐਨ.ਐਸ. ਦੇ ਨਾਂਅ ’ਤੇ ਫਰਜੀ ਫੇਸਬੁੱਕ, ਜੀ- ਮੇਲ ਤੇ ਹੋਰ ਅਕਾਉਂਟ ਬਣਾ ਕੇ ਸਰਕਾਰੀ ਲੋਗੋ ਵਰਗੇ ਲੋਗੋ ਦੀ ਵਰਤੋਂ ਕਰਕੇ ਲੋਕਾਂ ਨੂੰ ਸੀ.ਸੀ.ਟੀ.ਐਨ.ਐਸ. ਦੇ ਵਲੰਟੀਅਰ ਭਰਤੀ ਕਰਨ ਲਈ ਆਪਣੇ ਜਾਲ ’ਚ ਫਸਾਉਂਦੇ ਸਨ ਤੇ ਬਾਅਦ ’ਚ ਉਨਾਂ ਪਾਸੋਂ ਪ੍ਰਤੀ ਫਾਰਮ 999 ਰੁਪਏ ਵਸੂਲਦੇ ਸਨ।

ਮਾਸਟਰਮਾਈਂਡ ਖਿਲਾਫ਼ ਵੱਖ ਵੱਖ ਸੂਬਿਆਂ ’ਚ 30 ਮਾਮਲੇ ਦਰਜ਼

ਉਨਾਂ ਦੱਸਿਆ ਕਿ ਇੰਨਾਂ ਹੀ ਨਹੀਂ ਸਗੋਂ ਇਹ ਲੋਕ ਵਟਸਐਪ ’ਤੇ ਜ਼ਾਅਲੀ ਡੀ.ਪੀ. ਦਿਖਾ ਕੇ ਖੁਦ ਨੂੰ ਏਡੀਜੀਪੀ ਸੀ.ਸੀ.ਟੀ.ਐਨ.ਐਸ., ਸੈਂਟਰਲ ਕਮਾਂਡੈਂਟ ਅਤੇ ਡਿਪਟੀ ਕਮਾਂਡੈਂਟ ਦੱਸ ਕੇ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ। ਉਨਾਂ ਦੱਸਿਆ ਕਿ 3 ਮਾਰਚ ਨੂੰ ਇੰਚਾਰਜ ਸਾਇਬਰ ਸੈਲ ਵੱਲੋਂ ਮੁਖ਼ਬਰ ਦੀ ਇਤਲਾਹ ’ਤੇ ਥਾਣਾ ਡਵੀਜਨ ਨੰਬਰ- 7 ਵਿਖੇ ਮੁਕੱਦਮਾ ਰਜਿਸਟਰ ਕਰਵਾਇਆ ਗਿਆ ਤੇ 4 ਮਾਰਚ ਨੂੰ ਸਾਇਬਰ ਸੈਲ ਦੀ ਸਪੈਸ਼ਲ ਟੀਮ ਨੇ ਪੰਕਜ ਸੂਰੀ ਵਾਸੀ ਡੀ.ਪੀ. ਕਲੋਨੀ, ਭਾਮੀਆਂ ਕਲਾਂ (ਲੁਧਿਆਣਾ) ਨੂੰ ਗਿ੍ਰਫਤਾਰ ਕੀਤਾ ਅਤੇ ਉਸਦਾ 5 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ। (Ludhiana News)

ਜਿਸ ਤੋਂ ਪੁੱਛਗਿੱਛ ਤੇ ਤਕਨੀਕੀ ਤਫ਼ਤੀਸ ਦੌਰਾਨ ਸਾਹਮਣੇ ਆਇਆ ਕਿ ਇਸ ਰੈਕਟ ਦਾ ਮਾਸਟਰਮਾਈਂਡ ਅਵੀਲੋਕ ਵਿਰਾਜ ਖੱਤਰੀ ਉਰਫ਼ ਅਮਨ ਵਾਸੀ ਥਾਨੇਸਰ, ਕੁਰੂਕਸ਼ੇਤਰ (ਹਰਿਆਣਾ) ਸੰਗਰੂਰ ਜੇਲ ’ਚ ਬੰਦ ਹੈ ਤੇ ਜੇਲ ਅੰਦਰੋਂ ਹੀ ਸਮੁੱਚਾ ਰੈਕਟ ਚਲਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ 6 ਮਾਰਚ ਨੂੰ ਸਾਇਬਰ ਸੈਲ ਨੇ ਅਵੀਲੋਕ ਵਿਰਾਜ ਖੱਤਰੀ ਨੂੰ ਪੋ੍ਰਡਕਸ਼ਲ ਵਾਰੰਟ ’ਤੇ ਲਿਆਂਦਾ ਗਿਆ। ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਸੀ.ਸੀ.ਟੀ.ਐਨ. ਐਸ. ਫਰਜੀ ਕਮਾਂਡੈਂਟ ਅਤੇ ਡਿਪਟੀ ਕਮਾਂਡੈਂਟ ਬਣ ਕੇ ਸੀ.ਸੀ.ਟੀ.ਐਨ. ਐਸ. ਵਲੰਟੀਅਰ ਦੇ ਫਾਰਮ ਭਰ ਕੇ ਪੰਜਾਬ ਤੋਂ ਇਲਾਵਾ ਯੂਪੀ, ਝਾਰਖੰਡ, ਮਹਾਂਰਾਸ਼ਟਰ ਤੇ ਤੇਲੰਗਾਨਾ ਆਦਿ ਦੇ ਲੋਕਾਂ ਦੀ ਫਰਜ਼ੀ ਭਰਤੀ ਕਰਕੇ 400 ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਤਹਿਤ ਉਹ ਪ੍ਰਤੀ ਫਾਰਮ 999 ਰੁਪਏ ਫੀਸ ਲੈਂਦੇ ਸਨ ਜੋ ਕਿਊਆਰ ਕੋਡ ਰਾਹੀਂ ਪੇਟੀਐਮ ਬੈਂਕ ਵਿੱਚ ਹਾਸਲ ਕਰਦਾ ਸੀ। ਉਨਾਂ ਦੱਸਿਆ ਕਿ ਕਾਬੂ ਪੰਕਜ ਸੂਰੀ ਵਿਰੁੱਧ ਜ਼ਿਲਾ ਫਾਜ਼ਿਲਿਕਾ ਵਿਖੇ ਇੱਕ ਜਦਕਿ ਅਵੀਲੋਕ ਵਿਰਾਜ ਖੱਤਰੀ ਉਰਫ਼ ਅਮਨ ਕੁਮਾਰ ਵਿਰੁੱਧ ਵੱਖ ਵੱਖ ਸੂਬਿਆਂ ’ਚ 30 ਅਪਰਾਧਿਕ ਮਾਮਲੇ ਦਰਜ਼ ਹਨ।

ਇਹ ਸੀ ਤਰੀਕਾ | Ludhiana News

ਪੁਲਿਸ ਅਨੁਸਾਰ ਕਾਬੂ ਵਿਅਕਤੀਆਂ ਨੇ ਸੀ.ਸੀ.ਟੀ.ਐਨ.ਐਸ. ਦੀ ਫਰਜੀ ਸਾਇਟ ਬਣਾ ਕੇ ਫਰਜੀ ਫੇਸਬੁੱਥ ਅਤੇ ਜੀ.ਮੇਲ ਅਕਾਊਂਟ ਬਣਾ ਰੱਖੇ ਸਨ ਤੇ ਉਹ ਖੁਦ ਨੂੰ ਸੀ.ਸੀ.ਟੀ.ਐਨ.ਐਸ.ਦਾ ਏਡੀਜੀਪੀ ਅਤੇ ਡਿਪਟੀ ਕਮਾਂਡੈਂਟ ਦੱਸ ਕੇ ਜ਼ਾਅਲੀ ਦਸਤਾਵੇਜ ਦੇ ਅਧਾਰ ’ਤੇ ਭੋਲੇ ਭਾਲੇ ਲੋਕਾਂ ਨੂੰ ਸੀ.ਸੀ.ਟੀ.ਐਨ.ਐਸ. ਵਲੰਟੀਅਰਜ਼ ਭਰਤੀ ਕਰਦੇ ਸਨ। ਇਸ ਤੋਂ ਬਾਅਦ ਉਹ ਪੀੜਤ ਪਾਸੋਂ ਐਕਸਿਸ ਬੈਂਕ ਦੇ ਖਾਤਾ ਨੰਬਰ ਅਤੇ ਪੇਟੀਐਮ ਖਾਤਾ ਨੰਬਰ ਰਾਹੀਂ ਮੋਟੀ ਰਕਮ ਹਾਸਲ ਕਰਦੇ ਸਨ।

ਬਰਾਮਦਗੀ

ਸੀ.ਸੀ.ਟੀ.ਐਨ.ਐਸ.ਕਮਾਡੈਂਟ ਦੇ ਨਾਂਅ ’ਤੇ ਬਣਾਇਆ ਇੱਕ ਆਈ.ਡੀ. ਕਾਰਡ, 3 ਲੈਪਟਾਪ, 1 ਪਿ੍ਰੰਟਰ, 5 ਮੋਬਾਇਲ, 4 ਸਟੈਂਪਾਂ (ਮੋਹਰਾਂ), ਸੀ.ਸੀ.ਟੀ.ਐਨ.ਐਸ. ਵਲੰਟੀਅਰਾਂ ਦੇ ਫਰਜ਼ੀ ਆਈ.ਡੀ. ਕਾਰਡ ਦੀਆਂ 2 ਕਾਪੀਆਂ, ਆਈ.ਡੀ. ਕਾਰਡ ਕੈਂਸਲ ਕਰਨ ਲਈ ਏਡੀਜੀ ਇੰਟੈਂਲੀਜੈਂਸ ਨਵੀਂ ਦਿੱਲੀ ਨੂੰ ਲਿਖੇ ਪੱਤਰ ਦੀ ਕਾਪੀ, ਫਰਜੀ ਸੈਂਟਰਲ ਕਮਾਂਡੈਂਟ ਵਲੰਟੀਅਰ ਲਗਾਉਣ ਲਈ ਜਾਰੀ ਅਥਾਰਟੀ ਲੈਟਰ ਦੀ ਕਾਪੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ