ਟੈਸਟ ਕਰਵਾਉਣ ਆਇਆ ਮਰੀਜ਼ ਮੋਟਰਸਾਇਕਲ ਲੈ ਕੇ ਹੋਇਆ ਰਫ਼ੂ ਚੱਕਰ

Crime News
ਸੰਕੇਤਕ ਫੋਟੋ।

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਇੱਕ ਹਸਪਤਾਲ ’ਚ ਆਪਣੇ ਟੈਸਟ ਕਰਵਾਉਣ ਆਇਆ ਮਰੀਜ ਚਕਮਾ ਦੇ ਕੇ ਹਸਪਤਾਲ ਦੇ ਮੁਲਾਜ਼ਮ ਦਾ ਮੋਟਰਸਾਇਕਲ ਲੈ ਕੇ ਰਫੂ ਚੱਕਰ ਹੋ ਗਿਆ।  ਅਮਰਜੀਤ ਕੁਮਾਰ ਨੇ ਦੱਸਿਆ ਕਿ ਉਹ ਨਿਊ ਸ਼ਿਵਾ ਜੀ ਨਗਰ ’ਚ ਸਥਿੱਤ ਸਚਨ ਜੈਨ ਚੈਰੀਟੇਬਲ ਹਸਪਤਾਲ ਵਿਖੇ ਕੰਮ ਕਰਦਾ ਹੈ। ਜਿੱਥੇ 3 ਜੂਨ ਨੂੰ ਰਿਜਵਾਨ ਨਾਂਅ ਦਾ ਇੱਕ ਵਿਅਕਤੀ ਆਪਣੇ ਸਰੀਰ ਦੇ ਟੈਸਟ ਕਰਵਾਉਣ ਲਈ ਉਸਦੇ ਕੋਲ ਆਇਆ ਸੀ।

Also Read : ਦੋ ਮਜ਼ਦੂਰਾਂ ਦੀ ਮੌਤ ਦੇ ਮਾਮਲੇ ’ਚ ਫੈਕਟਰੀ ਮਾਲਕ ਖਿਲਾਫ਼ ਮਾਮਲਾ ਦਰਜ਼

ਜਿਉਂ ਹੀ ਉਸਨੇ ਟੈਸਟ ਲਈ ਰਜਵਾਨ ਦੇ ਸਰੀਰ ’ਚੋਂ ਸੈਂਪਲ ਲਿਆ ਤਾਂ ਉਹ ਉਸ ਪਾਸੋਂ ਪੀਣ ਵਾਲੇ ਪਾਣੀ ਦੀ ਮੰਗ ਕਰਨ ਲੱਗਾ। ਜਦ ਉਹ ਆਪਣੀ ਸੀਟ ਤੋਂ ਉੱਠ ਕੇ ਰਜਵਾਨ ਲਈ ਪਾਣੀ ਲੈਣ ਗਿਆ ਤਾਂ ਪਿੱਛੋਂ ਰਜਵਾਨ ਨੇ ਉਸਦੇ ਟੇਬਲ ’ਤੇ ਪਈ ਉਸਦੇ ਮੋਟਰਸਾਇਕਲ ਦੀ ਚਾਬੀ ਚੁੱਕੀ ਅਤੇ ਹਸਪਤਾਲ ਦੇ ਬਾਹਰ ਖੜ੍ਹਾ ਉਸਦਾ ਪੀਬੀ- 10 – ਸੀਵੀ – 9082 ਨੰਬਰੀ ਪਲਟੀਨਾ ਮੋਟਰਸਾਇਕਲ ਲੈ ਕੇ ਪੱਤਰੇ ਵਾਚ ਗਿਆ। ਤਫ਼ਤੀਸੀ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਨਿਊ ਕੁਲਦੀਪ ਨਗਰ ਦੀ ਸ਼ਿਕਾਇਤ ’ਤੇ ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਨੇ ਰਿਜਵਾਨ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।