ਲੁਧਿਆਣਾ ਕੋਰਟ ਕੰਪਲੈਕਸ ’ਚ ਧਮਾਕਾ, ਦਹਿਸ਼ਤ ਦਾ ਮਾਹੌਲ

Ludhiana court

ਲੁਧਿਆਣਾ। ਲੁਧਿਆਣਾ ’ਚ ਵੀਰਵਾਰ ਸਵੇਰੇ ਕਚਹਿਰੀ ਕੰਪਲੈਕਸ (Ludhiana court) ’ਚ ਮਾਲ ਗੋਦਾਮ ’ਚ ਧਮਾਕਾ ਹੋਇਆ, ਜਿਸ ਕਾਰਨ ਕੈਂਪਸ ’ਚ ਹਫੜਾ-ਦਫੜੀ ਮਚ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਮੁਹਿੰਮ ਦੌਰਾਨ ਗੋਦਾਮ ਦੀ ਇਮਾਰਤ ਦੇ ਸੀਸੇ ਟੁੱਟੇ ਹੋਏ ਮਿਲੇ।

ਗੋਦਾਮ ਵਿੱਚ ਚੱਲ ਰਿਹਾ ਸਫਾਈ ਦਾ ਕੰਮ | Ludhiana court

ਪੁਲਿਸ ਨੇ ਮੁੱਢਲੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਧਮਾਕਾ ਸੀਸੇ ਦੀ ਬੋਤਲ ਦੇ ਧਮਾਕੇ ਕਾਰਨ ਹੋਇਆ ਹੈ, ਜਿਸ ਦੇ ਟੁਕੜੇ ਸਵੀਪਰ ਦੇ ਪੈਰਾਂ ਵਿੱਚ ਵੱਜੇ ਹਨ। ਦਰਅਸਲ ਕੋਰਟ ਕੰਪਲੈਕਸ ਦੀ ਚਾਰਦੀਵਾਰੀ ’ਚ ਬਣੇ ਸਦਰ ਥਾਣੇ ਦੇ ਮਾਲ ਗੋਦਾਮ ਦੀ ਸਫ਼ਾਈ ਚੱਲ ਰਹੀ ਹੈ। ਅੱਜ ਸਵੇਰੇ ਇੱਥੇ ਇੱਕ ਮੁਲਾਜਮ ਸਫਾਈ ਕਰ ਰਿਹਾ ਸੀ।

ਅੱਗ ਲੱਗਣ ਕਾਰਨ ਬੰਦ ਬੋਤਲ ਦਾ ਤਾਪਮਾਨ ਵਧ ਗਿਆ ਅਤੇ ਉਹ ਫਟ ਗਈ। ਸਬ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਸਫਾਈ ਕਰਮਚਾਰੀ ਅਕਸਰ ਕੂੜੇ ਨੂੰ ਅੱਗ ਲਾ ਦਿੰਦੇ ਹਨ। ਅੱਜ ਵੀ ਅਜਿਹਾ ਹੀ ਕੀਤਾ ਗਿਆ। ਜਦੋਂ ਕੂੜੇ ਨੂੰ ਅੱਗ ਲਾਈ ਗਈ ਤਾਂ ਇਸ ਵਿਚ ਕੱਚ ਦੀ ਬੋਤਲ ਸੀ, ਜੋ ਜ਼ਿਆਦਾ ਤਾਪਮਾਨ ਕਾਰਨ ਫਟ ਗਈ ਅਤੇ ਧਮਾਕਾ ਹੋ ਗਿਆ। ਇਸ ਵਿੱਚ ਸਵੀਪਰ ਦੇ ਪੈਰ ਵਿੱਚ ਕੱਚ ਵੱਜਿਆ।

ਤਲਾਸੀ ਮੁਹਿੰਮ ’ਚ ਕੁਝ ਵੀ ਨਹੀਂ ਮਿਲਿਆ | Ludhiana court

ਇਸ ਦੇ ਨਾਲ ਹੀ ਬੋਤਲ ਦਾ ਕੱਚ ਖਿੜਕੀਆਂ ’ਤੇ ਵੱਜਣ ਕਾਰਨ ਸ਼ੀਸ਼ੇ ਟੁੱਟ ਗਏ। ਫਿਰ ਵੀ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਕੁਝ ਨਹੀਂ ਮਿਲਿਆ। ਦਰਅਸਲ, 23 ਦਸੰਬਰ 2021 ਨੂੰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕਾ ਹੋਇਆ ਸੀ, ਜੋ ਇੱਕ ਸਾਜਿਸ਼ ਸੀ। ਇਸੇ ਨੂੰ ਮੁੱਖ ਰੱਖਦਿਆਂ ਇੱਕ ਵਾਰ ਫਿਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : ਜੰਗ ਦੀ ਤਬਾਹੀ

LEAVE A REPLY

Please enter your comment!
Please enter your name here