ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਬੇਹਤਾਸ਼ਾ ਵਾਧਾ ਕਰਨ ਵਾਲੀ ਸਰਕਾਰ ਦੀ ਆਮ ਆਦਮੀ ’ਤੇ ਭਾਰੀ ਮਾਰ
- ਦੇਸ਼ ਭਰ ’ਚ ਅਮੂਲ ਬ੍ਰਾਂਡ ਦੇ ਦੁੱਧ ਦੀ ਕੀਮਤ 2 ਰੁਪਏ ਵਧੀ
ਏਜੰਸੀ ਨਵੀਂ ਦਿੱਲੀ। ਜੁਲਾਈ ਦਾ ਮਹੀਨਾ ਸ਼ੁਰੂ ਹੁੰਦੇ ਹੀ ਸਰਕਾਰ ਨੈ ਆਮ ਲੋਕਾਂ ਦੀ ਜੇਬ ’ਤੇ ਵੱਡਾ ਹਮਲਾ ਕੀਤਾ ਹੈ ਤੇਲ ਕੰਪਨੀਆਂ ਨੇ ਐਲਪੀਜੀ ਰਸੋਈ ਗੈਸ ਦੀਆਂ ਕੀਮਤਾਂ ’ਚ ਭਾਰੀ ਵਾਧਾ ਕੀਤਾ ਹੈ ਅੱਜ ਜਾਰੀ ਕੀਮਤਾਂ ਅਨੁਸਾਰ ਰਸੋਈ ਗੈਸ ਦੀ ਕੀਮਤਾਂ 25.5 ਰੁਪਏ ਵਧ ਗਈਆਂ ਹਨ ਪਿਛਲੀ ਵਾਰ ਅਪਰੈਲ ’ਚ ਆਖਰੀ ਵਾਰ 14.2 ਕਿੱਲੋ ਦੇ ਸਿਲੰਡਰ ਦੀਆਂ ਕੀਮਤਾਂ ਬਦਲੀਆਂ ਸਨ ਉਦੋਂ ਗੈਸ ਕੰਪਨੀਆਂ ਨੇ 10 ਰੁਪਏ ਕੀਮਤ ਘਟਾਈ ਸੀ ਉੱਥੇ ਕਮਰਸ਼ਿਅਲ ਗੈਸ ਦੀਆਂ ਕੀਮਤਾਂ ’ਚ 76 ਰੁਪਏ ਦਾ ਵਾਧਾ ਹੋਇਆ ਹੈ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਐਲਪੀਜੀ ਗੈਸ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਗਈ ਸੀ।
ਗੈਸ ਕੰਪਨੀਆਂ ਨੇ ਕਮਰਸ਼ਿਅਲ ਯੂਜ ’ਚ ਆਉਣ ਵਾਲੇ 19 ਕਿੱਲੋਗ੍ਰਾਮ ਵਾਲੇ ਗੈਸ ਸਿਲੰਡਰ ਦੀ ਕੀਮਤ ’ਚ 122 ਰੁਪਏ ਦਾ ਭਾਰੀ ਵਾਧਾ ਕੀਤਾ ਸੀ ਹਾਲਾਂਕਿ 14.2 ਕਿਗ੍ਰਾ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਸੀ ਦੇਸ਼ ਦੀ ਸਭ ਤੋਂ ਵੱਡੀ ਐਲਪੀਜੀ ਕੰਪਨੀ ਇੰਡੇਨ ਦੀ ਵੈਬਸਾਈਟ ’ਤੇ ਜਾਰੀ ਕੀਮਤਾਂ ਅਨੁਸਾਰ 1 ਜੁਲਾਈ ਨੂੰ ਦਿੱਲੀ ’ਚ 14.2 ਕਿੱਲੋ ਦੇ ਘਰੇਲੂ ਰਸੋਈ ਗੈਸ ਦੀ ਕੀਮਤ 834.5 ਰੁਪਏ ਹੋ ਗਈ ਹੈ ਜਦੋਂਕਿ 1 ਜੂਨ ਨੂੰ 809 ਰੁਪਏ ਤੈਅ ਕੀਤੀ ਗਈ ਸੀ ਇਸ ਤਰ੍ਹਾਂ ਕੀਮਤਾਂ ’ਚ 25.5 ਰੁਪਏ ਦਾ ਵਾਧਾ ਕੀਤਾ ਗਿਆ ਹੈ ਉੱਥੇ ਵੀਰਵਾਰ ਤੋਂ ਦੇਸ਼ ਭਰ ’ਚ ਅਮੂਲ ਬ੍ਰਾਂਡ ਦੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਧ ਗਈ ਹੈ
ਇਸ ਸਾਲ 140 ਰੁਪਏ ਵਧ ਚੁੱਕੀਆਂ ਹਨ ਕੀਮਤਾਂ।
ਕਿਉਂ ਹੋੋਇਆ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧਾ
ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਕੌਮਾਂਤਰੀ ਬੈਂਚਮਾਰਕ ਦਰ ਅਤੇ ਵਿਦੇਸ਼ੀ ਮੁਦਰਾ ਦੇ ਐਕਸਚੇਂਜ ਰੇਟ ਦੇ ਆਧਾਰ ’ਤੇ ਤੈਅ ਹੁੰਦੀਆਂ ਹਨ ਕੌਮਾਂਤਰੀ ਬਜ਼ਾਰ ’ਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਘਰੇਲੂ ਗੈਸ ਦੀਆਂ ਕੀਮਤਾਂ ’ਤੇ ਨਜ਼ਰ ਆਉਂਦਾ ਹੈ ਕੌਮਾਂਤਰੀ ਬਜ਼ਾਰ ’ਚ ਗੈਸ ਦੀਆਂ ਕੀਮਤਾਂ ਵਧਣ ’ਤੇ ਸਰਕਾਰ ਇਸ ’ਤੇ ਜ਼ਿਆਦਾ ਸਬਸਿਡੀ ਦਿੰਦੀ ਹੈ।
ਜਹਾਜ਼ ੲੀਂਧਣ ਦੀਆਂ ਕੀਮਤਾਂ ਲਗਾਤਾਰ ਦੂਜੀ ਵਾਰ ਵਧੀਆਂ
ਜਹਾਜ਼ ੲੀਂਧਣ ਦੀਆਂ ਕੀਮਤਾਂ ’ਚ ਇੱਕ ਪੰਦਰਵਾੜੇ ਦੇ ਅੰਤਰਾਲ ’ਤੇ ਅੱਜ ਦੂਜੀ ਵਾਰ ਵਾਧਾ ਕੀਤਾ ਗਿਆ, ਜਿਸ ਨਾਲ ਹਵਾਈ ਕਿਰਾਇਆ ਵੀ ਮਹਿੰਗਾ ਹੋਣ ਦੀ ਸ਼ੰਕਾ ਹੈ ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈਬਸਾਈਟ ਅਨੁਸਾਰ ਕੌਮੀ ਰਾਜਧਾਨੀ ਦਿੱਲੀ ’ਚ ਵੀਰਵਾਰ ਤੋਂ ਜਹਾਜ਼ ੲੀਂਧਣ ਦੀ ਕੀਮਤ 2354.07 ਰੁਪਏ ਭਾਵ 3.57 ਫੀਸਦੀ ਵਧ ਕੇ 68,262.35 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਇਸ ਤੋਂ ਪਹਿਲਾਂ 16 ਜੂਨ ਨੂੰ ਇਸ ’ਚ 2.68 ਫੀਸਦੀ ਦਾ ਵਾਧਾ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।