ਕਲਿਯੁਗ ‘ਚ ਪਰਮਾਤਮਾ ਨਾਲ ਪ੍ਰੀਤ ਲਗਾਉਣੀ ਬੇਮਿਸਾਲ

God

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਨ੍ਹਾਂ ਜੀਵਾਂ ਦੇ ਚੰਗੇ ਸੰਸਕਾਰ ਹਨ ਜੋ ਇਸ ਘੋਰ ਕਲਿਯੁਗ ‘ਚ ਮਾਲਕ ਦਾ ਪਿਆਰ ਹਾਸਲ ਕਰਦੇ ਹਨ ਨਹੀਂ ਤਾਂ ਦੁਨੀਆਂ ਨੂੰ ਦੁਨੀਆਂਦਾਰੀ ਤੋਂ ਫੁਰਸਤ ਨਹੀਂ, ਦੁਨੀਆਂ ਦੇ ਸਾਜੋ-ਸਮਾਨ ਤੋਂ ਫੁਰਸਤ ਨਹੀਂ ਲੋਕ ਉਸ ‘ਚ ਬੁਰੀ ਤਰ੍ਹਾਂ ਉਲਝੇ ਹੋਏ ਹਨ ਅਜਿਹੇ ਘੋਰ ਕਲਿਯੁਗ ‘ਚ ਮਾਲਕ, ਅੱਲ੍ਹਾ, ਵਾਹਿਗੁਰੂ, ਰਾਮ ਨਾਲ ਪ੍ਰੀਤ ਲਗਾਉਣੀ ਆਪਣੇ-ਆਪ ‘ਚ ਇੱਕ ਵੱਖਰੀ ਗੱਲ ਹੈ, ਬੇਮਿਸਾਲ ਹੈ  ਦੁਨਿਆਵੀ ਪਿਆਰ, ਦੁਨਿਆਵੀ ਸਾਜੋ-ਸਮਾਨ ਤਾਂ ਇੱਕ ਦਿਨ ਇੱਥੇ ਧਰਿਆ-ਧਰਾਇਆ ਰਹਿ ਜਾਂਦਾ ਹੈ ਮਾਲਕ ਦੀ ਪ੍ਰੀਤ ਹੀ ਇੱਕ ਅਜਿਹੀ ਪ੍ਰੀਤ ਹੈ ਜੋ ਦੋਵਾਂ ਜਹਾਨਾਂ ‘ਚ ਹਰ ਪਲ ਜੀਵ ਦੇ ਨਾਲ ਰਹਿੰਦੀ ਹੈ ਮਾਲਕ ਦਾ ਪਿਆਰ। (Saint Dr. MSG)

ਇਹ ਵੀ ਪੜ੍ਹੋ : ਪੰਜਾਬ ’ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਉਸ ਦੀ ਮੁਹੱਬਤ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਮਾਲਕ ਦੇ ਨਾਮ ਦਾ ਸਿਮਰਨ ਕਰੋ ਮਾਲਕ ਦੀ ਭਗਤੀ-ਇਬਾਦਤ ਇਨਸਾਨ ਕਰੇ ਤਾਂਕਿ ਉਸ ਪਰਮਾਤਮਾ ਦਾ ਰਹਿਮੋ-ਕਰਮ ਉਸ ਜੀਵ ‘ਤੇ ਵਰਸੇ ਜਿਵੇਂ ਕਿ ਮੌਸਮ ਦੇਖ ਰਹੇ ਹਾਂ ਅਜਿਹੇ ਮੌਸਮ ‘ਚ ਗੁਰੂ-ਸਾਹਿਬਾਨਾਂ, ਰਿਸ਼ੀਆਂ-ਮੁਨੀਆਂ, ਪੀਰ-ਪੈਗੰਬਰਾਂ ਨੇ ਬਹੁਤ ਕੁਝ ਲਿਖਿਆ ਹੈ ਦੱਸਿਆ ਗਿਆ ਹੈ ਕਿ ਸਾਉਣ ਦਾ ਮੌਸਮ ਆਉਂਦਾ ਹੈ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਇਸ ‘ਚ ਬਹਾਰ ਹੁੰਦੀ ਹੈ ਤੇ ਸੰਤ, ਪੀਰ ਵੀ ਕਹਿੰਦੇ ਹਨ ਕਿ ਹੇ ਪੀਆ, ਅੱਲ੍ਹਾ, ਵਾਹਿਗੁਰੂ, ਰਾਮ ਤੇਰੇ ਦਰਸ਼-ਦੀਦਾਰ ਲਈ ਮੈਂ ਤੜਫ਼ ਉੱਠੀ ਹਾਂ (ਪੀਰ-ਪੈਗੰਬਰਾਂ ਨੇ ਆਪਣੇ-ਆਪ ਨੂੰ ਇੱਕ ਔਰਤ ਦੇ ਰੂਪ ‘ਚ ਦੱਸਿਆ ਹੈ), ਮੈਂ ਵਿਆਕੁਲ ਹਾਂ, ਬਿਰਹੋਂ ‘ਚ ਤੜਫ਼ ਰਹੀ ਹਾਂ ਕਿਉਂਕਿ ਅਜਿਹਾ ਮੌਸਮ ਹੈ, ਮੈਨੂੰ ਦਰਸ਼-ਦੀਦਾਰ ਦੇ ਤੇ ਜਦੋਂ ਉਹ ਦਾਤਾ-ਰਹਿਬਰ ਦਰਸ਼-ਦੀਦਾਰ ਦਿੰਦਾ ਹੈ ਤਾਂ ਅਜਿਹੀ ਬਹਾਰ ਆਉਂਦੀ ਹੈ ਜੋ ਜ਼ਿੰਦਗੀ ‘ਚ ਕਦੇ ਦੇਖੀ ਨਹੀਂ ਇੱਕ ਵਾਰ ਬਹਾਰ ਬਣ ਜਾਵੇ ਤਾਂ ਕਦੇ ਪੱਤਝੜ ਆਉਣ ਦਾ ਨਾਂਅ ਨਾ ਲਵੇ।

ਇਹ ਵੀ ਪੜ੍ਹੋ : ਮੌਤ ਮਰਗੋਂ ਕਿਸ ਤੋਂ ਹੋਵੇਗੀ ਵਸੂਲੀ, ਕਰਜ਼ਾ ਲੈਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ, ਪੂਰੀ ਜਾਣਕਾਰੀ

ਆਪ ਜੀ ਨੇ ਫ਼ਰਮਾਇਆ ਕਿ ਬਰਸਾਤ ਦੇ ਮੌਸਮ ‘ਚ ਜੀਵਾਂ ਦਾ ਖਿਆਲ ਵੱਖਰਾ-ਵੱਖਰਾ ਹੈ ਕੋਈ ਵਿਸ਼ੇ-ਵਿਕਾਰਾਂ ‘ਚ ਡੁੱਬਦਾ ਹੈ, ਮਾੜੇ ਕੰਮਾਂ ‘ਚ ਡੁੱਬਦਾ ਹੈ, ਮਾੜੇ ਪਾਸੇ ਖ਼ਿਆਲ ਆਉਂਦੇ ਹਨ ਪਰ ਜੋ ਮਾਲਕ ਦੇ ਪਿਆਰੇ ਹੁੰਦੇ ਹਨ ਉਹ ਮਾਲਕ ਦੀ ਯਾਦ ‘ਚ, ਦਰਸ਼-ਦੀਦਾਰ ‘ਚ ਆਤਮਵਿਭੋਰ ਹੁੰਦੇ ਹਨ ਅਤੇ ਬੇਇੰਤਹਾ ਖੁਸ਼ੀਆਂ ਹਾਸਲ ਕਰਦੇ ਹਨ ਤਾਂ ਭਾਈ, ਕਿਹੋ-ਜਿਹਾ ਵੀ ਮੌਸਮ ਹੋਵੇ, ਜਿਨ੍ਹਾਂ ‘ਤੇ ਮਾਲਕ ਦੀ ਕਿਰਪਾ-ਦ੍ਰਿਸ਼ਟੀ ਹੋ ਜਾਂਦੀ ਹੈ ਉਨ੍ਹਾਂ ਲਈ ਸਦਾ ਬਹਾਰ ਬਣੀ ਰਹਿੰਦੀ ਹੈ। (Saint Dr. MSG)

ਜਦੋਂ ਬਰਸਾਤ ਆਉਂਦੀ ਹੈ ਤਾਂ ਸਾਰੇ ਪੱਤੇ ਧੁਪ ਜਾਂਦੇ ਹਨ ਤੇ ਇੱਕ ਵੱਖਰਾ ਸਾਜ ਵੱਜਦਾ ਹੈ ਬਰਸਾਤ ਨਾਲ ਹੀ ਸਾਜਾਂ ਦਾ ਨਿਰਮਾਣ ਹੋਇਆ ਹੈ ਬਰਸਾਤ ਪੱਤਿਆਂ ‘ਤੇ ਡਿੱਗੇਗੀ ਤਾਂ ਕੁਝ ਹੋਰ ਅਵਾਜ਼ ਆਉਂਦੀ ਹੈ ਮੋਟੀ ਟਾਹਣੀ ‘ਤੇ ਕੁਝ ਹੋਰ, ਪਤਲੀ ਟਾਹਣੀ ‘ਤੇ ਕੁਝ ਹੋਰ, ਪੱਕੀ ਥਾਂ ‘ਤੇ ਕੁਝ ਹੋਰ, ਇਸੇ ਤਰ੍ਹਾਂ ਕੱਚੇ ਫਰਸ਼ ‘ਤੇ ਕੁਝ ਹੋਰ ਅਵਾਜ਼ ਆਉਂਦੀ ਹੈ ਪਰ ਲੋਕਾਂ ਦੇ ਕੰਨ ਬੋਲ਼ੇ ਹਨ ਵਿਸ਼ੇ-ਵਿਕਾਰ, ਦੁਨੀਆਂਦਾਰੀ ‘ਚ ਅਜਿਹੇ ਗੁਆਚੇ ਹੁੰਦੇ ਹਨ ਕਿ ਕੁਝ ਯਾਦ ਹੀ ਨਹੀਂ ਰਹਿੰਦਾ ਕਿ ਵਾਕਈ ਬਰਸਾਤ ਦੀ ਅਵਾਜ਼ ਮਿੱਠੀ-ਸੁਰੀਲੀ ਹੁੰਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ

ਆਪ ਜੀ ਨੇ ਫ਼ਰਮਾਇਆ ਕਿ ਸੁਰ-ਤਾਲ ਮਾਲਕ ਨਾਲ ਵੀ ਅਜਿਹੀ ਜੋੜ ਲਓ ਕਿ ਕੀ ਮਜ਼ਾਲ ਬੇਤਾਲ ਹੋ ਜਾਵੋ ਚਾਹੇ ਕਾਲ ਹੀ ਕਿਉਂ ਨਾ ਆ ਜਾਵੇ, ਤਾਲ ਆਪਣੀ ਜਗ੍ਹਾ ‘ਤੇ ਵੱਜਦੀ ਰਹੇ ਖ਼ਿਆਲ ਮਾਲਕ ਨਾਲ ਜੁੜਿਆ ਰਹੇ ਤਾਂ ਕਾਲ ਦੀ ਦਾਲ ਨਹੀਂ ਗਲ਼ਦੀ ਮਨ-ਮਾਇਆ ਦੀ ਤਾਂ ਕੀ ਗਲ਼ਣੀ ਤਾਲ ਤੋਂ ਬੇਤਾਲ ਕਦੇ ਨਹੀਂ ਹੋਣਾ ਚਾਹੀਦਾ ਕਹਿਣ ਦਾ ਭਾਵ ਹੈ ਕਿ ਮਾਲਕ ਨਾਲ ਜੋ ਪਿਆਰ ਜੁੜਿਆ ਹੈ, ਤੁਸੀਂ ਕਿਸੇ ਆਦਮੀ ਦੇ ਕਹਿਣ ‘ਤੇ ਕਿਉਂ ਤੋੜਦੇ ਹੋ। (Saint Dr. MSG)

ਜਦੋਂ  ਸਤਿਗੁਰੂ, ਅੱਲ੍ਹਾ, ਰਾਮ ਨਾਲ ਪਿਆਰ ਹੈ ਤਾਂ ਤੁਸੀਂ ਦ੍ਰਿੜ ਰਹੋ ਕੋਈ ਵੀ ਦਿਲੋ-ਦਿਮਾਗ ‘ਚ ਸ਼ੱਕ ਹੈ ਤਾਂ ਸਾਨੂੰ ਪੁੱਛੋ ਕਈ ਬੱਚਿਆਂ ਨੇ ਅਜਿਹਾ ਕੀਤਾ ਹੈ ਅਸੀਂ ਕਿਸੇ ਨੂੰ ਗੁਨਾਹ ਦੀ ਸਜ਼ਾ ਥੋੜ੍ਹਾ ਦਿੰਦੇ ਹਾਂ ਕਿ ਇਹ ਕਿਉਂ ਪੁੱਛਿਆ, ਉਹ ਕਿਉਂ ਪੁੱਛਿਆ ਜ਼ਵਾਬ ਫੌਰਨ ਮਿਲੇਗਾ, ਸਤਿਗੁਰੂ ਦਾ ਹੁਕਮ ਹੈ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਫ਼ਰਮਾਇਆ ਕਿ ਅਸੀਂ ਸੀ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਕੋਈ ਵੀ ਆ ਕੇ ਪੁੱਛੇ ਕਿਉਂਕਿ ਅਸੀਂ ਤਾਂ ਉਹੀ ਦੱਸਣਾ ਹੈ ਜੋ ਹਕੀਕਤ ਹੈ ਸਤਿਗੁਰੂ ਨੇ ਬੁਲਵਾਉਣਾ ਹੈ।