ਕੁਸ਼ਤੀ ਦੰਗਲ ’ਚ ਲਵਪ੍ਰੀਤ ਖੰਨਾ ਨੇ ਝੰਡੀ ’ਤੇ ਕੀਤਾ ਕਬਜ਼ਾ

Kushti Dangal
ਸੰਤ ਬਾਬਾ ਦਰਸ਼ਨ ਸਿੰਘ ਢੱਕੀ ਵਾਲੇ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਣ ਸਮੇਂ ਸਰਪ੍ਰਸਤ ਸੁਰਾਜ ਮੁਹੰਮਦ, ਰਾਜਿੰਦਰ ਸਿੰਘ ਭੱਟੀ ਦੰਗਲ ਕਮੇਟੀ ਤੇ ਪਿੰਡ ਵਾਸੀ।ਤਸਵੀਰ : ਅਨਿਲ ਲੁਟਾਵਾ

ਦੇਰ ਰਾਤ ਤੱਕ ਚੱਲਿਆ ਕੁਸ਼ਤੀ ਮੇਲਾਂ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ (Kushti Dangal)

(ਅਨਿਲ ਲੁਟਾਵਾ) ਅਮਲੋਹ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਗੁਰਤਾਗੱਦੀ ਨੂੰ ਸਮਰਪਿਤ ਬਾਬਾ ਫੈਜੳਲੋ ਕਾਜ਼ੀ ਦੀ ਯਾਦ ’ਚ ਪਹਿਲਾਂ ਸ਼ਾਨਦਾਰ ਕੁਸ਼ਤੀ ਦੰਗਲ ਮੇਲਾ ਪਿੰਡ ਫੈਜੁੱਲਾਪੁਰ ਵਾਸੀਆਂ ਵੱਲੋਂ ਐਨਆਰਆਈ ਭਰਾਵਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਪੰਜਾਬ, ਹਰਿਆਣਾ ਹਿਮਾਚਲ, ਦਿੱਲੀ ਤੇ ਰਾਜਸਥਾਨ ਦੇ ਨਾਮਵਰ ਅਖਾੜਿਆਂ ਦੇ ਸੈਂਕੜੇ ਪਹਿਲਵਾਨਾਂ ਨੇ ਭਾਗ ਲੈ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਤੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ। (Kushti Dangal)

ਦੰਗਲ ’ਚ ਬਾਬਾ ਦਰਸ਼ਨ ਸਿੰਘ ਢੱਕੀ ਵਾਲਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸਮੂਲੀਅਤ ਕੀਤੀ ਗਈ ਤੇ ਉਨ੍ਹਾਂ ਵੱਲੋਂ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਈ। ਉਨ੍ਹਾਂ ਕਿਹਾ ਕਿ ਪਿੰਡ ਫੈਜੁੱਲਾਪੁਰ ਵਾਸੀਆਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਰਵਾਏ ਗਏ ਦੰਗਲ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਦੰਗਲ ਦੀ ਪਹਿਲੀ ਝੰਡੀ ਦੀ ਕੁਸ਼ਤੀ ਲਵਪ੍ਰੀਤ ਖੰਨਾ ਤੇ ਭੀਮ ਰਾਜਸਥਾਨ ਵਿਚਕਾਰ ਹੋਈ ਜਿਸ ਵਿਚ ਖੰਨਾ ਜੇਤੂ ਰਿਹਾ ਤੇ ਦੁੂਸਰੀ ’ਚ ਤਾਜ ਰੋਣੀ ਤੇ ਨਰਿੰਦਰ ਝੰਜੇੜੀ ਬਰਾਬਰ ਰਹੇ । ਮੇਲੇ ਦੌਰਾਨ ਜਿਥੇ ਕਮੇਟੀ ਦੇ ਸਰਪ੍ਰਸਤ ਸੁਰਾਜ ਮੁਹੰਮਦ, ਰਾਜਿੰਦਰ ਸਿੰਘ ਭੱਟੀ, ਪ੍ਰਧਾਨ ਲੱਖਵਿੰਦਰ ਸਿੰਘ, ਸੁਖਵੰਤ ਸਿੰਘ ਸੋਨੀ,ਦੰਗਲ ਕਮੇਟੀ ਵੱਲੋਂ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਉਥੇ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Kushti Dangal

ਇਹ ਵੀ ਪੜ੍ਹੋ : ਐਸਵਾਈਐਲ : ਚੰਡੀਗੜ੍ਹ ’ਚ ਪ੍ਰਦਰਸ਼ਨ ਕਰ ਰਹੇ ਪੰਜਾਬ ਕਾਂਗਰਸ ਦੇ ਵਰਕਰ ਹਿਰਾਸਤ ’ਚ ਲਏ

ਦੰਗਲ ਮੇਲੇ ਦੋਰਾਨ ਪਹਿਲੀ ਝੰਡੀ ਦੀ ਕੁਸ਼ਤੀ ਕਲੱਬ ਦੇ ਸਰਪ੍ਰਸਤ ਸਮਾਜ ਸੇਵਕ ਸੁਰਾਜ ਮੁਹੰਮਦ ਵੱਲੋਂ 71000 ਤੇ ਦੂਜੀ ਰਾਜਿੰਦਰ ਸਿੰਘ ਭੱਟੀ ਵੱਲੋਂ 31000 ਵੱਲੋਂ ਦਿੱਤੀ ਗਈ। ਇਸ ਮੌਕੇ ਕਰਮਦੀਨ ਧਾਲੀਵਾਲ ਤੇ ਮਹੁੰਮਦ ਸਦੀਕ ਧਾਲੀਵਾਲ ਵੱਲੋਂ ਗੁਰੂ ਦਾ ਲੰਗਰ ਚਲਾਉਣ ਦੀ ਸੇਵਾ ਕੀਤੀ ਗਈ। ਮੇਲੇ ਦੌਰਾਨ ਸਮਾਜ ਸੇਵਕ ਅਨਵਰ ਸ਼ੇਖ,ਗੁਰਦੀਪ ਸਿੰਘ ਨਾਗਰਾ , ਮੁਕੰਦ ਸਿੰਘ, ਬਸੰਬਰ ਦਾਸ, ਅਨਵਰ ਸ਼ੇਖ, ਸਮਾਜ ਸੇਵਕ ਭਗਵਾਨ ਦਾਸ ਮਾਜਰੀ, ਮੋਹਨ ਸਿੰਘ, ਬੂਟਾ ਸਿੰਘ ਜੜੀਆਂ, ਕਰਮਦੀਨ ਧਾਲੀਵਾਲ, ਬਚਿੱਤਰ ਸਿੰਘ ਜੜੀਆਂ,ਗਿਆਨ ਸਿੰਘ, ਕੋਟਲੀ ਟੈਂਟ ਹਾਊਸ ਦੇ ਐਮ ਡੀ ਰਣਜੀਤ ਸਿੰਘ ਕੋਟਲੀ,ਤੋਂ ਇਲਾਵਾਂ ਵੱਡੀ ਗਿਣਤੀ ਜਿਥੇ ਖੇਡ ਪ੍ਰੇਮੀਆਂ ਨੇ ਕੁਸ਼ਤੀ ਦੰਗਲ ਦਾ ਖ਼ੂਬ ਅਨੰਦ ਮਾਣਿਆ ਉਥੇ ਸਮੇਂ ਸਮੇਂ ਤੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਰਹੇ ਦੇਰ ਰਾਤ ਤੱਕ ਚੱਲਿਆ ਕੁਸ਼ਤੀ ਮੇਲਾਂ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ।