ਸਭ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ: ਪੂਜਨੀਕ ਗੁਰੂ ਜੀ

MSG

ਸਭ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਸੁਖ, ਸ਼ਾਂਤੀ ਪਰਮਾਨੰਦ ਚਾਹੁੰਦਾ ਹੈ ਹਰ ਇਨਸਾਨ ਦੀ ਇੱਛਾ ਹੰੁਦੀ ਹੈ ਉਸ ਨੂੰ ਸੁਖ ਮਿਲੇ, ਅਸੀਮ ਸ਼ਾਂਤੀ ਮਿਲੇ, ਪਰਮਾਨੰਦ ਮਿਲੇ, ਜ਼ਿੰਦਗੀ ਬਹਾਰ ਵਾਂਗ ਲੰਘੇ, ਕੋਈ ਕਮੀ ਨਾ ਰਹੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਜਿੰਨੀਆਂ ਮਰਜ਼ੀ ਇੱਛਾਵਾਂ ਰੱਖ ਸਕਦਾ ਹੈ ਪਰ ਜਦੋਂ ਇੱਛਾਵਾਂ ਵਧਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਮੱਕੜਜਾਲ ਇਨਸਾਨ ਨੂੰ ਘੇਰ ਲੈਂਦਾ ਹੈ, ਇਨਸਾਨ ਨੂੰ ਬਰਬਾਦ ਕਰਨ ਲੱਗਦਾ ਹੈ ਇਸ ਲਈ ਸਿਮਰਨ ਕਰੋ, ਸੇਵਾ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ, ਸਾਰਿਆਂ ਦਾ ਭਲਾ ਮੰਗੋ ਅਤੇ ਭਲਾ ਕਰੋ ਸਾਰਿਆਂ ਨਾਲ ਬੇਗਰਜ, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ ਸੇਵਾ ਸਿਮਰਨ ਕਰਦੇ ਹੋਏ ਰੂਹਾਨੀਅਤ ਅਤੇ ਇਨਸਾਨੀਅਤ ਦੇ ਰਾਹ ’ਤੇ ਅੱਗੇ ਵਧਦੇ ਜਾਓ ਤਾਂ ਮਾਲਕ ਅੰਦਰ ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਦਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ ਇੱਕ ਹੀ ਤਾਕਤ ਹੈ, ਇੱਕ ਹੀ ਸ਼ਕਤੀ ਹੈ, ਜੋ ਇੱਕ ਹੁੰਦੇ ਹੋਏ ਵੀ ਦੋਵਾਂ ਜਹਾਨਾਂ ਦੀ ਖ਼ਬਰ ਰੱਖਦਾ ਹੈ ਸਾਰੀ ਤਿ੍ਰਲੋਕੀ ਇਨਸਾਨ, ਪੌਦੇ, ਜੀਵ-ਜੰਤੂ, ਬਹੁਤ ਸਾਰੀਆਂ ਜੂਨਾਂ ਹਨ ਪਤਾ ਨਹੀਂ ਇਨ੍ਹਾਂ ਦੀ ਕਿੰਨੀ ਗਿਣਤੀ ਹੈ ਇਹ ਤਾਂ ਇੱਕ ਤਿ੍ਰਲੋਕੀ ਦੀ ਗੱਲ ਹੈ ਅਜਿਹੀਆਂ ਸੈਂਕੜੇ ਤਿ੍ਰਲੋਕੀਆਂ, ਇਹ ਸਾਡੇ ਧਰਮਾਂ ’ਚ ਲਿਖਿਆ ਹੈ ਅਗਲਾ ਜਹਾਨ ਜਿੱਥੇ ਆਤਮਾਵਾਂ ਵਾਸ ਕਰਦੀਆਂ ਹਨ, ਇੱਥੇ ਉਨ੍ਹਾਂ ਦੀ ਸਜ਼ਾ ਦਾ, ਖੁਸ਼ੀ ਦਾ, ਸਵਰਗ-ਨਰਕ ਦਾ, ਸਾਰਾ ਸਿਸਟਮ ਉਥੇ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਿੰਨੀ ਹੈਰਾਨੀ ਹੈ ਕਿ ਇੱਕ ਹੀ ਸਾਰਿਆਂ ਨੂੰ ਦੇਖ ਰਿਹਾ ਹੈ ਅਤੇ ਉਹ ਇੱਕ ਹੀ ਸਾਰਿਆਂ ਦੇ ਅੰਦਰ ਮੌਜ਼ੂਦ ਹੈ ਕਮਾਲ ਹੈ ਉਸ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਰੱਬ ਦਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿਸ ਤਰ੍ਹਾਂ ਪਾਣੀ ਨੂੰ ਜਲ, ਆਬ, ਨੀਰ, ਵਾਸ਼ਰ ਕਹਿਣ ਨਾਲ ਉਸ ਦਾ ਸਵਾਦ ਨਹੀਂ ਬਦਲਦਾ ਉਸੇ ਤਰ੍ਹਾਂ ਉਸ ਸੁਪਰੀਮ ਪਾਵਰ ਨੂੰ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ, ਪ੍ਰਭੂ ਕਿੰਨੇ ਵੀ ਨਾਂਅ ਦੇ ਦਿਓ ਉਹ ਇੱਕ ਸੀ ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ ਅਤੇ ਉਹ ਹੀ ਇੱਕ ਅਜਿਹੀ ਸ਼ਕਤੀ ਹੈ ਜੋ ਇਨਸਾਨ ਨੂੰ ਸਾਰੀਆਂ ਖੁਸ਼ੀਆਂ ਦਿੰਦੀ ਹੈ ਇਸ ਲਈ ਉਸ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂਕਿ ਉਸ ਦੀਆਂ ਖੁਸ਼ੀਆਂ ਨਾਲ ਤੁਸੀਂ ਨਿਹਾਲ ਹੋ ਸਕੋ, ਅੰਦਰੋਂ-ਬਾਹਰੋਂ ਮਾਲਕ ਰਹਿਮੋ-ਕਰਮ ਨਾਲ ਮਾਲਾਮਾਲ ਹੋ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ