2019 ਚੋਣਾਂ ਭਾਜਪਾ ਬਨਾਮ ਸਾਰੀਆਂ ਪਾਰਟੀਆਂ ‘ਚ ਹੋਵੇਗਾ : ਰਾਹੁਲ | Rahul Gandhi
- ਸਾਂਸਦਾਂ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ | Rahul Gandhi
ਲੰਦਨ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਦਨ ਸਕੂਲ ਆਫ ਇਕੋਨਾਮਿਕਸ ‘ਚ ਕਿਹਾ ਕਿ ਅਗਲੀਆਂ ਚੋਣਾਂ ਭਾਜਪਾ ਬਨਾਮ ਸਾਰੀਆਂ ਪਾਰਟੀਆਂ ‘ਚ ਹੋਵੇਗਾ। ਇਸਦਾ ਕਾਰਨ ਇਹ ਹੈ ਕਿ ਤਮਾਮ ਸਵੈਧਾਨਿਕ ਸੰਸਥਾਵਾਂ ‘ਤੇ ਹਮਲਾ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਪਹਿਲੀ ਤਰਜੀਹ ਭਾਜਪਾ ਨੂੰ ਹਰਾਉਣਾ ਅਤੇ ਸੰਵੈਧਾਨਿਕ ਸੰਸਥਾਵਾਂ ਨੂੰ ਅਤਿਕਰਮਣ ਤੋਂ ਬਚਾਉਣਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਸੰਵਿਧਾਨ ‘ਤੇ ਹਮਲੇ ਖਿਲਾਫ ਲੜ ਰਹੇ ਹਾਂ, ਪੂਰਾ ਵਿਰੋਧੀ ਧਿਰ ਇਸ ਗੱਲ ਤੋਂ ਸਹਿਮਤ ਹੈ।
ਕਿ ਸਾਨੂੰ ਜ਼ਹਿਰ ਫੈਲਾਉਣ ਤੋਂ ਰੋਕਣਾ ਹੈ। ਰਾਹੁਲ ਗਾਂਧੀ ਨੇ ਕਿਹਾ, ”ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਲੋਕਤੰਤਰ ‘ਚ ਕੰਮ ਕਰਦਾ ਹਾਂ ਮੇਰੇ ਉੱਪਰ ਹਮਲਾ ਹੋਇਆ ਜਿਸ ਤੋਂ ਮੈਂ ਸਿੱਖਿਆ ਅਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਮੈਂ ਕੀ ਲੈ ਕੇ ਆਇਆ ਹਾਂ। ਤੁਸੀਂ ਜਾਣ ਕੇ ਹੈਰਾਨ ਹੋਓਗੇ ਕਿ ਪੰਜਾਹ ਦੇ ਦਹਾਕੇ ‘ਚ ਬਹਿਸ ਦਾ ਪੱਧਰ ਕਾਫੀ ਉੱਚਾ ਸੀ। ਅੱਜ ਸਾਂਸਦਾਂ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ ਕਾਨੂੰਨ ਪ੍ਰਧਾਨ ਮੰਤਰੀ, ਮੰਤਰੀ ਅਤੇ ਕੁਝ ਅਧਿਕਾਰੀ ਬਣਾ ਰਹੇ ਹਨ।
ਮੁਸਲਿਮ ਬਦਰਹੁੱਡ ਨਾਲ ਕੀਤੀ ਆਰਐਸਐਸ ਦੀ ਤੁਲਨਾ | Rahul Gandhi
ਰਾਹੁਲ ਗਾਂਧੀ ਨੇ ਆਰਐਸਐਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਆਰਐਸਐਸ ਭਾਰਤ ਦੀਆਂ ਸੰਸਥਾਵਾਂ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ”ਆਰਐਸਐਸ ਭਾਰਤ ਦੀ ਕੁਦਰਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੋਰ ਪਾਰਟੀਆਂ ਨੇ ਭਾਰਤ ਦੀਆਂ ਸੰਸਥਾਵਾਂ ‘ਤੇ ਕਬਜ਼ਾ ਕਰਨ ਲਈ ਕਦੇ ਹਮਲਾ ਨਹੀਂ ਕੀਤਾ। ਆਰਐਸਐਸ ਦੀ ਸੋਚ ਅਰਬ ਦੇਸ਼ਾਂ ਦੀ ਮੁਸਲਿਮ ਬ੍ਰਦਰਹੁਡ ਜਿਹੀ ਹੈ।
ਡੋਕਲਾਮ : ਹਾਲੇ ਵੀ ਚੀਨੀ ਫੌਜੀ ਮੌਜ਼ੂਦ | Rahul Gandhi
ਰਾਹੁਲ ਗਾਂਧੀ ਨੇ ਡੋਕਲਾਮ ‘ਤੇ ਵੀ ਪੀਐਮ ਮੋਦੀ ਨੂੰ ਘੇਰਿਆ ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਡੋਕਲਾਮ ਨੂੰ ਇਕ ਇਵੇਂਟ ਬਣਾ ਦਿੱਤਾ, ਜਦੋਂਕਿ ਸੁਰੱਖਿਆ ਨਾਲ ਜੁੜੀਆਂ ਪ੍ਰਕਿਰਿਆਵਾਂ ‘ਤੇ ਠੀਕ ਨਜ਼ਰ ਰੱਖੀ ਜਾਂਦੀ ਤਾਂ ਡੋਕਲਾਮ ਵਿਵਾਦ ਟਾਲਿਆ ਜਾ ਸਕਦਾ ਸੀ। ਸੱਚਾਈ ਇਹ ਹੈ ਕਿ ਡੋਕਲਾਮ ‘ਚ ਅੱਜ ਵੀ ਚੀਨੀ ਫੌਜ ਮੌਜ਼ੂਦ ਹੈ।
ਕੋਈ ਵੀ ਹਿੰਸਾ ਨੂੰ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ | Rahul Gandhi
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ‘ਚ ਹੋਏ ਕਤਲੇਆਮ ਨੂੰ ਬੇਹੱਦ ਦੁਖਦ ਤ੍ਰਾਸਦੀ ਕਰਾਰ ਦਿੰਦਿਆਂ ਕਿਹਾ ਕਿ ਉੁਹ ਇਸ ਹਿੰਸਾ ‘ਚ ਸ਼ਾਮਲ ਵਿਅਕਤੀਆਂ ਨੂੰ ਸਜ਼ਾ ਦਿੱਤੇ ਜਾਣ ਨੂੰ ਪੂਰਨ ਸਮਰਥਨ ਦੇਣਗੇ।