16 ਹਜ਼ਾਰ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ : ਹਾਰਦਿਕ

16 Thousand, People, Detained, Hardik

ਪੁਲਿਸ ਭਾਜਪਾ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ | Hardik Patel

ਅਹਿਮਦਾਬਾਦ, (ਏਜੰਸੀ)। ਗੁਜਰਾਤ ‘ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ (ਪਾਸ) ਦੇ ਆਗੂ ਹਾਰਦਿਕ ਪਟੇਲ ਨੇ ਕਿਸਾਨਾਂ ਦੀ ਕਰਜਮਾਫੀ ਅਤੇ ਪਾਟੀਦਾਰ ਭਾਵ ਪਟੇਲ ਭਾਈਚਾਰੇ ਨੂੰ ਰਾਖਵਾਂਕਰਨ ਦੀ ਮੰਗ ਸਬੰਧੀ ਆਪਣੇ ਅਣਮਿੱਥੇ ਧਰਨੇ ਲਈ ਸੂਬਾ ਸਰਕਾਰ ਵੱਲੋਂ ਕਿਤੇ ਵੀ ਜਗ੍ਹਾ ਨਾ ਦਿੱਤੇ ਜਾਣ ਤੋਂ ਬਾਅਦ ਅੱਜ ਤੋਂ ਇੱਥੇ ਆਪਣੇ ਰਿਹਾਇਸ਼ ‘ਤੇ ਹੀ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ। ਹਾਰਦਿਕ ਨੇ ਇੱਥੇ ਐਸਜੀ ਹਾਈਵੇ ‘ਤੇ ਵੈਸ਼ਨੂੰਦੇਵੀ ਸਰਕਿਲ ਨੇੜੇ ਸਥਿਤ ਆਪਣੇ ਰਿਹਾਇਸ਼ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਉਨ੍ਹਾਂ ਦੇ ਅਨਸ਼ਨ ਪ੍ਰੋਗਰਾਮ ਨੂੰ ਰੋਕਣ ਲਈ ਕਈ ਦਮਨਾਤਮਕ ਕਦਮ ਚੁੱਕ ਰਹੀ ਹੈ। ਹੁਣ ਤੱਕ ਉਨ੍ਹਾਂ ਦੇ 16 ਹਜ਼ਾਰ ਤੋਂ ਜ਼ਿਆਦਾ ਵਰਕਰਾਂ ਨੂੰ ਫੜਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਦੁਪਹਿਰ ਬਾਅਦ ਤਿੰਨ ਵਜੇ ਤੋਂ ਰਿਹਾਇਸ਼ ‘ਤੇ ਹੀ ਧਰਨਾ ਸ਼ੁਰੂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਲੰਮੇ ਸਮੇਂ ਤੱਕ ਚੱਲਣ ਵਾਲੇ ਉਨ੍ਹਾਂ ਦੇ ਧਰਨੇ ਤੋਂ ਉਹ ਇਸ ਦੀ ਸੱਚਾਈ ਦੀ ਪਰਖ ਹੋਣ ‘ਤੇ ਜ਼ਰੂਰ ਜੁੜਨ। (Hardik Patel)

ਅਹਿਮਦਾਬਾਦ, ਰਾਜਕੋਟ, ਜਾਮਨਗਰ ‘ਚ ਧਾਰਾ 144 | Hardik Patel

ਇਸ ਦਰਮਿਆਨ ਇਸ ਪ੍ਰੋਗਰਾਮ ਤੋਂ ਪਹਿਲਾਂ ਚੌਕਸੀ ਵਜੋਂ ਅਹਿਮਦਾਬਾਦ ਅਤੇ ਰਾਜਕੋਟ, ਜਾਮਨਗਰ, ਮਹੇਸਾਣਾ ਸਮੇਤ ਵੱਖ-ਵੱਖ ਹੋਰ ਸਥਾਨਾਂ ‘ਤੇ ਵੀ ਅਪਰਾਧਿਕ ਪ੍ਰਕਿਰਿਆ ਸੰਹਿਤਾ ਦੀ ਧਾਰਾ 144 ਤਹਿਤ ਵਿਸ਼ੇਸ਼ ਧਾਰਾ ਲਾ ਦਿੱਤੀ ਗਈ ਹੈ। ਉੱਧਰ ਸੂਬੇ ਭਰ ‘ਚ ਕਈ ਸਥਾਨਾਂ ‘ਤੇ ਪੁਲਿਸ ਨੇ ਉਨ੍ਹਾਂ ਦੇ ਪ੍ਰੋਗਰਾਮ ‘ਚ ਆਉਣ ਅਤੇ ਉੱਥੋਂ ਹੀ ਇਸਦੇ ਸਮਰਥਨ ‘ਚ ਧਰਨਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇੜੇ ਦੇ ਸਥਾਨਕ ਆਗੂਆਂ ਨੂੰ ਹਿਰਾਸਤ ‘ਚ ਲਿਆ ਹੈ। (Hardik Patel)