ਪੰਜਾਬ ਦੀ ਇਸ ਧੀ ਲਈ ਲੰਡਨ ਬਣਿਆ ਕਾਲ

Murder Accused Sachkahoon

ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਵਿਆਹ | Murder

  • ਪਤੀ ’ਤੇ ਕੀਤਾ ਜਾ ਰਿਹਾ ਹੈ ਸ਼ੱਕ | Murder

ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਗੁਰਦਾਸਪੁਰ ਤੋਂ ਲੰਡਨ ਪੜ੍ਹਨ ਗਈ 19 ਸਾਲਾਂ ਕੁੜੀ ਦਾ ਲੰਡਨ ’ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਉਸ ਦੇ ਪਤੀ ਵੱਲੋਂ ਹੀ ਕਰਨ ਦੀ ਗੱਲ ਬੋਲੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਪਿੰਡ ਜੋਗੀ ਚੀਮਾ ਦੀ ਮਹਿਕ ਸ਼ਰਮਾ ਦੇ ਰੂਪ ’ਚ ਹੋਈ ਹੈ। ਮ੍ਰਿਤਕਾ ਦੀ ਉਮਰ 19 ਸਾਲਾਂ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਮ੍ਰਿਤਕ ਦਾ ਵਿਆਹ ਹੋਇਆ ਸੀ।

ਇਸ ਸਬੰਧੀ ਮ੍ਰਿਤਕ ਦੀ ਮਾਂ ਮਧੂ ਬਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਇੱਕ ਵਿਧਵਾ ਹੈ ਅਤੇ ਉਸ ਨੇ ਆਪਣੀ ਧੀ 19 ਸਾਲਾਂ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਉਸ ਦੀ ਬੇਟੀ ਨਵੰਬਰ ’ਚ ਪੜ੍ਹਾਈ ਲਈ ਲੰਡਨ ਚੱਲੀ ਗਈ, ਕੁਝ ਸਮਾਂ ਬਾਅਦ ਉਸ ਦਾ ਪਤੀ ਵੀ ਸਪਾਊਸ ਵੀਜ਼ੇ ਲਵਾ ਉਸ ਕੋਲ ਲੰਡਨ ਚੱਲਾ ਗਿਆ। ਮ੍ਰਿਤਕਾ ਦੀ ਮਾਂ ਨੇ ਅੱਗੇ ਦੱਸਿਆ ਕਿ ਉਸ ਦਾ ਜਵਾਈ ਲੰਡਨ ਜਾਣ ਤੋਂ ਬਾਅਦ ਉਸ ਦੀ ਧੀ ਨੂੰ ਤੰਗ ਕਰਨ ਲੱਗ ਗਿਆ। ਉਸ ਦੀ ਧੀ ਨੇ ਸਟੱਡੀ ਵੀਜ਼ੇ ਨੂੰ ਵਰਕ ਪਰਮਿਟ ’ਚ ਬਦਲ ਲਿਆ ਸੀ ਅਤੇ ਉਹ ਇੱਕ ਫੇਬੁਲਸ ਹੋਮ ਕੇਅਰ ’ਚ ਇੱਕ ਕੇਅਰ ਟੇਕਰ ਵਜੋਂ ਕੰਮ ਕਰਦੀ ਸੀ। (Murder)

Also Read : ਪਲਾਟ ਖਰੀਦ ਘਪਲਾ : ਵਿਜੀਲੈਂਸ ਅੱਗੇ ਪੇਸ਼ ਹੋਏ ਮਨਪ੍ਰੀਤ ਸਿੰਘ ਬਾਦਲ

ਉਸ ਦੀ ਮਾਂ ਨੇ ਦੱਸਿਆ ਕਿ ਉਸ ਦਾ ਜਵਾਈ ਅਕਸਰ ਤੰਗ ਕਰਦਾ ਰਹਿੰਦਾ ਸੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੰਦਾ ਸੀ। ਉਸ ਦੀ ਮਾਂ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਆਪਣੀ ਧੀ ਨੂੰ ਫੋਨ ਕਰ ਰਹੀ ਸੀ ਪਰ ਉਸ ਦਾ ਫੋਨ ਨਹੀਂ ਲੱਗ ਰਿਹਾ ਸੀ ਪਰ ਬਾਅਦ ’ਚ ਲੰਡਨ ਤੋਂ ਫੋਨ ਆਇਆ ਕਿ ਤੁਹਾਡੀ ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਇਸ ਸਬੰਧ ’ਚ ਅਗਲੇਰੀ ਕਾਰਵਾਈ ਕਰ ਰਹੀ ਹੈ। ਮ੍ਰਿਤਕਾ ਦੀ ਮਾਂ ਦਾ ਦੋਸ਼ ਹੈ ਕਿ ਇਹ ਕਤਲ ਉਸ ਦੇ ਜਵਾਈ ਨੇ ਹੀ ਕੀਤਾ ਹੈ। ਮ੍ਰਿਤਕ ਦੀ ਮਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਧੀ ਦੀ ਲਾਸ਼ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।

LEAVE A REPLY

Please enter your comment!
Please enter your name here