ਅੱਤਵਾਦੀ ਗਤੀਵਿਧੀਆਂ ਕਾਰਨ ਕੱਟ ਚੁੱਕੈ ਸਜ਼ਾ
2012 ‘ਚ ਵੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਰਹਿਣ ਦਾ ਦੋਸ਼ੀ ਪਾਇਆ ਗਿਆ ਸੀ
ਦਸੰਬਰ 2018 ‘ਚ ਹੀ ਜੇਲ ਤੋਂ ਕੀਤਾ ਗਿਆ ਸੀ ਰਿਹਾਅ
ਲੰਡਨ (ਏਜੰਸੀ)। ਸ਼ੁੱਕਰਵਾਰ ਨੂੰ ਲੰਡਨ London ਬ੍ਰਿਜ ਨੇੜੇ ਇੱਕ ਪਾਕਿਸਤਾਨੀ ਵਿਅਕਤੀ ਉਸਮਾਨ ਖਾਨ ਨੇ ਚਾਕੂ ਨਾਲ ਹਮਲਾ ਕਰਕੇ ਦੋ ਵਿਅਕਤੀਆਂ ਦੀ ਜਾਨ ਲੈ ਲਈ। ਸਥਾਨਕ ਜਾਂਚ ਅਧਿਕਾਰੀਆਂ ਮੁਤਾਬਕ ਉਹ 2012 ‘ਚ ਵੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਰਹਿਣ ਦਾ ਦੋਸ਼ੀ ਪਾਇਆ ਗਿਆ ਸੀ। ਬੀਤੇ ਦਿਨ ਹਮਲੇ ਮਗਰੋਂ ਪੁਲਿਸ ਨੇ ਹਮਲਾਵਰ ਨੂੰ ਤੁਰੰਤ ਗੋਲੀ ਮਾਰ ਕੇ ਢੇਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਮਸ਼ਹੂਰ ਲੰਡਨ ਬ੍ਰਿਜ ਨੇੜੇ ਹਮਲਾਵਰ ਨੇ ਕਈ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਉੱਥੇ ਹੀ ਸਕਾਟਲੈਂਡ ਯਾਰਡ ਨੇ ਫਰਜੀ ਧਮਾਕਾਖੇਜ਼ ਜੈਕਟ ਪਹਿਨੇ ਇਕ ਸ਼ੱਕੀ ਨੂੰ ਘਟਨਾ ਵਾਲੇ ਸਥਾਨ ‘ਤੇ ਢੇਰ ਕਰਨ ਦੀ ਪੁਸ਼ਟੀ ਕੀਤੀ ਸੀ।
ਪੁਲਸ ਨੇ ਸ਼ੱਕੀ ਦੀ ਪਛਾਣ 28 ਸਾਲਾ ਉਸਮਾਨ ਖਾਨ ਦੇ ਤੌਰ ‘ਤੇ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਘਟਨਾ ‘ਚ ਕਿਸੇ ਹੋਰ ਦੇ ਸ਼ਾਮਲ ਹੋਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ। ਸਕਾਟਲੈਂਡ ਯਾਰਡ ਦੇ ‘ਹੈੱਡ ਆਫ ਕਾਊਂਟਰ ਪੁਲਿਸਿੰਗ’ ਦੇ ਸਹਾਇਕ ਨੀਲ ਬਸੂ ਨੇ ਦੱਸਿਆ ਕਿ ਉਸ ਦੀ ਪਛਾਣ ਹੋ ਗਈ ਹੈ। 2012 ‘ਚ ਉਸ ਨੂੰ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਦਸੰਬਰ 2018 ‘ਚ ਹੀ ਉਸ ਨੂੰ ਜੇਲ ਤੋਂ ਰਿਹਾਅ ਕੀਤਾ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੱਕ ਬਿਆਨ ‘ਚ ਕਿਹਾ ਕਿ ਜਾਂਚ ਜਾਰੀ ਹੈ। ਪੁਲਸ ਨੇ ਇਸ ਨੂੰ ਅੱਤਵਾਦੀ ਘਟਨਾ ਠਹਿਰਾਇਆ ਹੈ।
- ਦੱਸ ਦੇਈਏ ਕਿ ਲੰਡਨ ਬ੍ਰਿਜ ਉਨ੍ਹਾਂ ਇਲਾਕਿਆਂ ਵਿਚ ਹੈ, ਜਿੱਥੇ ਜੂਨ 2017 ਵਿਚ ਆਈ. ਐੱਸ. ਆਈ. ਐੱਸ. ਤੋਂ ਪ੍ਰੇਰਿਤ ਅੱਤਵਾਦੀ ਹਮਲਾ ਹੋਇਆ ਸੀ
- ਜਿਸ ਵਿਚ 11 ਲੋਕਾਂ ਦੀ ਮੌਤ ਹੋਈ ਸੀ। ਅੱਤਵਾਦੀਆਂ ਨੇ ਇੱਕ ਗੱਡੀ ਨੂੰ ਪੈਦਲ ਚੱਲ ਰਹੇ ਲੋਕਾਂ ‘ਤੇ ਚੜ੍ਹਾਉਣ ਤੋਂ ਬਾਅਦ ਅੰਨ੍ਹੇਵਾਹ ਚਾਕੂਬਾਜ਼ੀ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।