ਬਿਜਨੌਰ ‘ਚ ਸਮਾਜਵਾਦੀ ਪਾਰਟੀ ਅਤੇ ਕੌਮੀ ਲੋਕਦਲ ਦੇ ਗਠਜੋੜ ਦੇ ਉਮੀਦਵਾਰ ਮਲੂਕ ਨਾਗਰ ਦੇ ਪੱਖ ‘ਚ ਚੋਣ ਰੈਲੀ ਕੀਤੀ
ਬਿਜਨੌਰ, ਸੱਚ ਕਹੂੰ ਨਿਊਜ਼
ਬਿਜਨੌਰ ‘ਚ ਸਮਾਜਵਾਦੀ ਪਾਰਟੀ ਤੇ ਕੌਮੀ ਲੋਕਦਲ ਦੇ ਗਠਜੋੜ ‘ਤੇ ਖੜ੍ਹੇ ਬਸਪਾ ਉਮੀਦਵਾਰ ਮਲੂਕ ਨਾਗਰ ਦੇ ਪੱਖ ‘ਚ ਅੱਜ ਮਾਇਆਵਤੀ ਨੇ ਚੋਣ ਰੈਲੀ ਕੀਤੀ ਬਸਪਾ ਮੁਖੀ ਅੱਜ ਰੈਲੀ ‘ਚ ਭਾਜਪਾ ਅਤੇ ਕਾਂਗਰਸ ‘ਤੇ ਜੰਮ ਕੇ ਵਰ੍ਹੀ ਮਾਇਆਵਤੀ ਦੇ ਨਿਸ਼ਾਨੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਨ ਰੈਲੀ ਦੌਰਾਨ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਨਾਲ ਭਾਜਪਾ ਦਾ ਚੋਣ ਮੈਨੀਫੈਸਟੋ ਹਵਾਈ ਹੈ ਕੇਂਦਰ ‘ਚ ਦੋਵਾਂ ਸਰਕਾਰਾਂ ਨੇ ਹੁਣ ਤੱਕ ਸੀਬੀਆਈ ਦੀ ਦੁਰਵਰਤੋਂ ਪ੍ਰਭਾਵਸ਼ਾਲੀ ਲੋਕਾਂ ਨੂੰ ਦਬਾਉਣ ਲਈ ਕੀਤੀ ਹੈ ਮਾਇਆਵਤੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਹੀ ਜਨਤਾ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ ਬਸਪਾ ਸੁਪਰੀਮੋ ਨੇ ਕਿਹਾ ਕਿ ਸਾਡਾ ਤਾਂ ਇੱਕ ਹੀ ਟੀਚਾ ਹੈ, ਪਹਿਲਾਂ ਨਰਿੰਦਰ ਮੋਦੀ ਨੂੰ ਹਟਾਓ ਫਿਰ ਯੋਗੀ ਅਦਿੱਤਿਆਨਾਥ ਨੂੰ ਹਟਾਉਣਾ ਹੈ।
ਕਰਨਾਟਕ ਅਤੇ ਤਾਮਿਲਨਾਡੂ ਚੋਣ ਪ੍ਰਚਾਰ ਲਈ ਜਾਵੇਗੀ ਮਾਇਆਵਤੀ
ਲਖਨਊ ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਵੀਰਵਾਰ ਨੂੰ ਕਰਨਾਟਕ ਅਤੇ ਤਾਮਿਲਨਾਡੂ ‘ਚ ਚੋਣ ਰੈਲੀਆਂ ਨੂੰ ਸੰਬਧਨ ਕਰਨਗੇ ਪਾਰਟੀ ਬੁਲਾਰੇ ਨੇ ਦੱਸਿਆ ਕਿ ਕਰਨਾਟਕ ‘ਚ ਹੋਣ ਵਾਲੀ ਪਹਿਲੀ ਰੈਲੀ ਮਹਾਰਾਜ ਕਾਲਜ ਦਾ ਮੈਦਾਨ ਮੈਸੂਰ ਸ਼ਹਿਰ ‘ਚ ਅਤੇ ਦੂਜੀ ਚੇਨੱਈ ਦੇ ਵਿੰਗ ਕਨਵੈਂਸ਼ਨ ਸੈਂਟਰ ‘ਚ ਹੋਵੇਗੀ।
ਬਸਪਾ ਨੇ ਲੋਕ ਸਭਾ ਦੇ 5 ਹੋਰ ਉਮੀਦਵਾਰ ਐਲਾਨੇ
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅਗਾਮੀ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਦੀਆਂ ਪੰਜ ਹੋਰ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਬਸਪਾ ਨੇ ਅੱਜ ਐਲਾਨੀ ਆਪਣੀ ਤੀਜੀ ਲਿਸਟ ‘ਚ ਧੌਰਹਰਾ ਤੋਂ ਅਰਸ਼ਦ ਅਹਿਮਦ ਸਦੀਕੀ, ਸੀਤਾਪੁਰ ਤੋਂ ਨਕੁਲ ਦਬੇ, ਮੋਹਨਲਾਲਗੰਜ ਤੋਂ ਸੀਐਲ ਵਰਮਾ, ਫਤਿਹਪੁਰ ਤੋਂ ਸੁਖਦੇਵ ਵਰਮਾ ਅਤੇ ਕੇਸਰਗੰਜ ਤੋਂ ਚੰਦਰਦੇਵ ਰਾਮ ਯਾਦਵ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ ਬਸਪਾ ਇਸ ਤੋਂ ਪਹਿਲਾਂ 17 ਲੋਕ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜ਼ਿਕਰਯੋਗ ਹੈ ਕਿ ਬਸਪਾ ਇਸ ਵਾਰ ਸੂਬੇ ‘ਚ ਸਮਾਜਵਾਦੀ ਪਾਰਟੀ (ਸਪਾ) ਨਾਲ ਗਠਜੋੜ ਕਰਕੇ 38 ਸੀਟਾਂ ‘ਤੇ ਚੋਣਾਂ ਲੜ ਰਹੀ ਹੈ ਇਸ ਗਠਜੋੜ ‘ਚ ਰਾਸ਼ਟਰੀ ਲੋਕ ਦਲ (ਰਾਲੋਦ) ਵੀ ਸ਼ਾਮਲ ਹੈ ਗਠਜੋੜ ਨੇ ਰਾਇਬਰੇਲੀ ਅਤੇ ਅਮੇਠੀ ਤੋਂ ਉਮੀਦਵਾਰ ਨਾ ਉਤਾਰਨ ਦਾ ਐਲਾਨ ਕੀਤਾ ਹੈ ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਬਰੇਲੀ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਸਾਂਸਦ ਹਨ।
ਯੂਪੀ ‘ਚ ਬਸਪਾ ਨੂੰ ਝਟਕਾ, ਸਤੀਸ਼ ਮਿਸ਼ਰਾ ਦੇ ਕੁੜਮਣੀ ਭਾਜਪਾ ‘ਚ ਹੋਏ ਸ਼ਾਮਲ
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦਾ ਪ੍ਰਚਾਰ ਅਭਿਆਨ ਅੱਜ ਸ਼ਾਮ ਰੁਕ ਜਾਵੇਗਾ ਇਸ ਤੋਂ ਪਹਿਲਾਂ ਅੱਜ ਯੂਪੀ ‘ਚ ਬਸਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮਾਇਆਵਤੀ ਦੇ ਬੇਹੱਦ ਕਰੀਬੀ ਅਤੇ ਪਾਰਟੀ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਦੇ ਕੁੜਮਣੀ ਭਾਜਪਾ ‘ਚ ਸ਼ਾਮਲ ਹੋ ਗਏ ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਸਤੀਸ਼ ਮਿਸ਼ਰਾ ਦੀ ਕੁੜਮਣੀ ਅਨੁਰਾਧਾ ਸ਼ਰਮਾ ਨੂੰ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕਰਵਾਈ ਜ਼ਿਕਰਯੋਗ ਹੈ ਕਿ ਅਨੁਰਾਧਾ ਸ਼ਰਮਾ ਪਿਛਲੀਆਂ ਲੋਕ ਸਭਾ ਚੋਣਾਂ ‘ਚ ਬੀਐਸਪੀ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ ਸੋਮਵਾਰ ਨੂੰ ਝਾਂਸੀ ‘ਚ ਗਠਜੋੜ ਦੇ ਉਮੀਦਵਾਰ ਦੀ ਨਾਮਜ਼ਦਗੀ ਦੌਰਾਨ ਅਨੁਰਾਧਾ ਸ਼ਰਮਾ ਨੇ ਸਪਾ ਉਮੀਦਵਾਰ ਨਾਲ ਮੰਚ ਸਾਂਝਾ ਕੀਤਾ ਸੀ ਅਨੁਰਾਧਾ ਸ਼ਰਮਾ ਬੀਐਸਪੀ ਦੇ ਦਿੱਗਜ ਆਗੂ ਸਤੀਸ਼ ਚੰਦਰ ਮਿਸ਼ਰ ਦੇ ਕੁੜਮਣੀ ਹਨ 2014 ਦੀਆਂ ਲੋਕ ਸਭਾ ਚੋਣਾਂ ‘ਚ ਮਿਸ਼ਰ ਨੇ ਉਨ੍ਹਾਂ ਨੂੰ ਪਾਰਟੀ ਵੱਲੋਂ ਝਾਂਸੀ ਤੋਂ ਲੋਕ ਸਭਾ ਦੀ ਟਿਕਟ ਦਿਵਾਈ ਸੀ, ਪਰ ਉਦੋਂ ਉਹ ਚੋਣਾਂ ਹਾਰ ਗਏ ਸਨ ਪਾਰਟੀ ਵੱਲੋਂ ਇਸ ਵਾਰ ਟਿਕਟ ਨਾ ਮਿਲਣ ਤੋਂ ਨਰਾਜ਼ ਅਨੁਰਾਧਾ ਸ਼ਰਮਾ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ ਅਨੁਰਾਧਾ ਸ਼ਰਮਾ ਨੂੰ ਬਸਪਾ ਤੋਂ ਭਾਜਪਾ ‘ਚ ਲਿਆਉਣ ਦਾ ਸਭ ਤੋਂ ਵੱਡਾ ਹੱਥ ਉਨ੍ਹਾਂ ਦੇ ਭਤੀਜੇ ਅਨੁਰਾਗ ਸ਼ਰਮਾ ਦਾ ਮੰਨਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਭਾਜਪਾ ਨੇ ਅਨੁਰਾਗ ਸ਼ਰਮਾ ਨੂੰ ਉਮਾ ਭਾਰਤੀ ਦੀ ਜਗ੍ਹਾ ਝਾਂਸੀ ਤੋਂ ਲੋਕ ਸਭਾ ਦੀ ਟਿਕਟ ਵੀ ਦਿੱਤੀ ਹੈ ਅਨੁਰਾਗ ਸ਼ਰਮਾ ਦੇਸ਼ ਦੀ ਮਸ਼ਹੂਰ ਆਯੁਰਵੈਦਿਕ ਦਵਾਈਆਂ ਦੀ ਕੰਪਨੀ ਵੈਦਨਾਥ ਆਯੁਰਵੈਦ ਦੇ ਕਰਤਾਧਰਤਾ ਹਨ ਉਹ ਪਹਿਲੀ ਵਾਰ ਚੋਣ ਮੈਦਾਨ ‘ਚ ਹਨ ਪਰ ਉਨ੍ਹਾਂ ਦੇ ਪਿਤਾ ਦੋ ਵਾਰ ਸਾਂਸਦ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।