ਲੋਕ ਸਭਾ ਚੋਣਾਂ 2024: 8 ਸੂਬਿਆਂ ’ਚ ਵੋਟਿੰਗ ਜਾਰੀ, ਫਿਲਮੀ ਸਿਤਾਰਿਆਂ ਨੇ ਪਾਈ ਵੋਟ

Vote For INDIA
ਲੋਕ ਸਭਾ ਚੋਣਾਂ 2024: 8 ਸੂਬਿਆਂ ’ਚ 49 ਸੀਟਾਂ 'ਤੇ ਵੋਟਿੰਗ ਜਾਰੀ, ਫਿਲਮੀ ਸਿਤਾਰਿਆਂ ਨੇ ਪਾਈ ਵੋਟ

ਕਈ ਥਾਈਂ ਝੜਪ; ਦੁਪਹਿਰ 1 ਵਜੇ ਤੱਕ 36.73% ਵੋਟਿੰਗ ਹੋਈ

ਮੁੰਬਈ। ਲੋਕ ਸਭਾ ਚੋਣਾਂ 2024 ਦੇ ਪੰਜਵੇਂ ਗੇੜ ਦੀਆਂ ਵੋਟਾਂ ਜਾ੍ਰੀ ਹਨ। ਸੋਮਵਾਰ ਸਵੇਰਤੋਂ 6 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਦੁਪਹਿਰ 1 ਵਜੇ ਤੱਕ 36.73 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਲੱਦਾਖ ਵਿੱਚ 52.02% ਅਤੇ ਸਭ ਤੋਂ ਘੱਟ ਮਹਾਰਾਸ਼ਟਰ ਵਿੱਚ 27.78% ਰਿਹਾ। ਇੱਕ ਦੋ ਥਾਵਾਂ ’ਤੇ ਝੜਪ ਦੀਆਂ ਖਬਰਾਂ ਵੀ ਆ ਰਹੀਆਂ ਹਨ। Vote For INDIA

ਇਹ ਵੀ ਪੜ੍ਹੋ: ਹੈਲੀਕਾਪਟਰ ਕਰੈਸ਼ : ਅਜ਼ਰਬਾਈਜਾਨ ਦੀਆਂ ਪਹਾੜੀਆਂ ’ਚ ਮਿਲਿਆ ਹੈਲੀਕਾਪਟਰ ਦਾ ਮਲਬਾ

ਪੱਛਮੀ ਬੰਗਾਲ ਦੇ ਬੈਰਕਪੁਰ ਅਤੇ ਹੁਗਲੀ ਵਿੱਚ ਭਾਜਪਾ ਉਮੀਦਵਾਰਾਂ ਅਤੇ ਟੀਐਮਸੀ ਸਮਰਥਕਾਂ ਵਿਚਾਲੇ ਝੜਪਾਂ ਹੋਈਆਂ ਹਨ। ਪੁਲਿਸ ਨੇ ਮੁੰਬਈ ਵਿੱਚ ਇੱਕ ਪੋਲਿੰਗ ਬੂਥ ਦੇ ਕੋਲ ਡੱਮੀ ਈਵੀਐਮ ਰੱਖਣ ਦੇ ਦੋਸ਼ ਵਿੱਚ ਸ਼ਿਵ ਸੈਨਾ (ਯੂਬੀਟੀ) ਦੇ ਤਿੰਨ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮੁੰਬਈ ’ਚ  ਮੰਤਰੀ ਪਿਊਸ਼ ਗੋਇਲ ਤੋਂ ਇਲਾਵਾ ਗੁਲਜ਼ਾਰ, ਸੁਭਾਸ਼ ਘਈ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਅਤੇ ਅਨਿਲ ਅੰਬਾਨੀ ਨੇ ਮੁੰਬਈ ਵਿੱਚ ਵੋਟ ਪਾਈ। Vote For INDIA

ਇਹਨਾਂ ਫਿਲਮੀ ਸਿਤਾਰਿਆਂ ਨੇ ਪਾਈ ਵੋਟ 

ਦਿੱਗਜ ਅਦਾਕਾਰ ਪ੍ਰਾਣ, ਅਦਾਕਾਰ ਸੰਜੇ ਦੱਤ, ਅਕਸ਼ੈ ਕੁਮਾਰ, ਨਾਨਾ ਪਾਟੇਕਰ, ਅਨਿਲ ਕਪੂਰ, ਮਨੋਜ ਬਾਜਪਾਈ, ਅਦਾਕਾਰਾ ਰੇਖਾ, ਅਦਾਕਾਰ ਗੁਲਸ਼ਨ ਗਰੋਵਰ, ਅਦਾਕਾਰ ਟਾਈਗਰ ਸ਼ਰਾਫ, ਰਿਤੀਕ ਰੋਸ਼ਨ, ਅਦਾਕਾਰਾ ਭੂਮੀ ਪੇਡਨੇਕਰ, ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰ ਆਮਿਰ ਖਾਨ ਤੇ ਪਤਨੀ ਕਿਰਨ ਰਾਓ ਵੋਟ ਪਾਉਣ ਲਈ ਪਹੁੰਚੇ।

ਸਚਿਨ ਤੇਂਦੁਲਕਰ ਨੇ ਨੇ ਬੇਟੇ ਅਰਜੁਨ ਨਾਲ ਵੋਟ ਪਾਈ

LEAVE A REPLY

Please enter your comment!
Please enter your name here