ਚੰਡੀਗੜ੍ਹ | ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਦੇਖਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ਦੀਆਂ 5 ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਜਿਥੇ ਪ੍ਰਦੇਸ਼ ਚੋਣ ਕਮੇਟੀ ਦਾ ਚੇਅਰਮੈਨ ਸੁਨੀਲ ਜਾਖੜ ਨੂੰ ਬਣਾਇਆ ਗਿਆ ਹੈ ਤਾਂ ਕੰਪੈਨ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਣਾਇਆ ਗਿਆ ਹੈ। ਰਾਹੁਲ ਗਾਂਧੀ ਵਲੋਂ ਬਣਾਈ ਗਈ ਕਮੇਟੀਆਂ ਵਿੱਚ ਪ੍ਰਦੇਸ਼ ਚੋਣ ਕਮੇਟੀ ਵਿੱਚ ਸੁਨੀਲ ਜਾਖੜ ਚੇਅਰਮੈਨ ਹੋਣਗੇ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ, ਰਾਜਿੰਦਰ ਕੌਰ ਭੱਠਲ, ਪ੍ਰਨੀਤ ਕੌਰ, ਕਿਸੋਰੀ ਲਾਲ, ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਮੀਤ ਸੋਢੀ, ਭਾਰਤ ਭੂਸ਼ਨ ਆਸੂ, ਓ.ਪੀ. ਸੋਨੀ, ਸੁਖਵਿੰਦਰ ਸੁਖਸਰਕਾਰੀਆ, ਸ਼ਾਮ ਸੁੰਦਰ ਅਰੋੜਾ, ਕੁਲਜੀਤ ਸਿੰਘ ਨਾਗਰਾ, ਨਿਰਮਲ ਸਿੰਘ, ਕੁਸ਼ਲਦੀਪ ਸਿੰਘ ਢਿੱਲੋਂ, ਲਖਬੀਰ ਲੱਖਾ, ਪਵਨ ਆਦਿਆ, ਕੁਲਦੀਪ ਵੈਦ, ਡਾ. ਅਮਰ ਸਿੰਘ ਅਤੇ ਅਮਿਉਲ ਰਾਹਤ ਮਸੀਹ ਨੂੰ ਸ਼ਾਮਲ ਕੀਤਾ ਗਿਆ ਹੈ।
ਇਸੇ ਤਰਾਂ ਕੰਪੈਨ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਅਮਰਿੰਦਰ ਸਿੰਘ ਹੋਣਗੇ ਤਾਂ ਬਤੌਰ ਮੈਂਬਰ ਸੁਨੀਲ ਜਾਖੜ, ਅੰਬਿਕਾ ਸੋਨੀ, ਸ਼ਮਸੇਰ ਸਿੰਘ ਦੂਲੋ, ਮਹਿੰਦਰ ਸਿੰਘ ਕੇ.ਪੀ., ਅਸ਼ਵਨੀ ਕੁਮਾਰ, ਸਾਧੂ ਸਿੰਘ ਧਰਮਸੋਤ, ਮਨਪ੍ਰੀਤ ਬਾਦਲ, ਨਵਜੋਤ ਸਿੰਘ, ਸੁਖਜਿੰਦਰ ਰੰਧਾਵਾ, ਰਜਿਆ ਸੁਲਤਾਨਾ, ਰਾਣਾ ਗੁਰਜੀਤ ਸਿੰਘ, ਸੁਰਿੰਦਰ ਡਾਵਰ , ਅਮਰਿੰਦਰ ਸਿੰਘ ਰਾਜਾ ਵੜਿੰਗ, ਹਰਦਿਆਲ ਕੰਬੋਜ, ਡਾ. ਰਾਜ ਕੁਮਾਰ ਚਬੇਵਾਲ, ਦਵਿੰਦਰ ਸਿੰਘ, ਕਰਨ ਕੌਰ ਬਰਾੜ, ਮੁਹਮੰਦ ਸਦੀਕ, ਕੀਤੂ ਗਰੇਵਾਲ ਤੋਂ ਇਲਾਵਾ ਸਲਾਮਤ ਮਸੀਹ ਨੂੰ ਸ਼ਾਮਲ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।