Saint Dr MSG
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਸਾਧ-ਸੰਗਤ ਨੂੰ ਵਧਾਈਆਂ ਦਿੰਦੇ ਹੋਏ ਫਰਮਾਉਂਦੇ ਹਨ ਕਿ ਇਸ ਤਿਉਹਾਰ ਨੂੰ ਰਾਮ ਦਾ ਨਾਮ ਜਪ ਕੇ ਮਨਾਓ। ਪਰ ਇਸ ਦਿਨ ਅਸੀਂ ਦੇਖਿਆ ਹੈ ਕੁਝ ਲੋਕ ਜੂਆ ਖੇਡਦੇ ਹਨ, ਗੰਦਗੀ ਫੈਲਾਉਂਦੇ ਹਨ, ਮਾੜੇ ਕੰਮ ਕਰਦੇ ਹਨ। ਜਦੋਂਕਿ ਸਾਡੇ ਸਾਰੇ ਤਿਉਹਾਰ ਚਾਹੇ ਹਿੰਦੂ ਧਰਮ ਦੇ ਹੋਣ ਜਾਂ ਕੋਈ ਹੋਰ ਧਰਮ ਦੇ, ਸਭ ਚੰਗਿਆਈ ਦੇ ਪ੍ਰਤੀਕ ਹਨ, ਉਨ੍ਹਾਂ ਵਿੱਚ ਕੇਵਲ ਚੰਗਿਆਈ ਦਾ ਹੀ ਉਪਦੇਸ਼ ਦਿੱਤਾ ਜਾਂਦਾ ਹੈ। ਇਸ ਦਿਨ ਬੁਰਾਈ ਨੂੰ ਸਾੜਿਆ ਗਿਆ। (Lohri)
Lohri | ਪੂਜਨੀਕ ਗੁਰੂ ਜੀ ਨੇ ਦੱਸਿਆ ਲੋਹੜੀ ਮਨਾਉਣ ਦਾ ਤਰੀਕਾ
ਜੇ ਤੁਸੀਂ ਵੀ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀਆਂ ਬੁਰਾਈਆਂ ਨੂੰ ਸਾੜ ਸਕਦੇ ਹੋ, ਆਪਣੀਆਂ ਬੁਰਾਈਆਂ ਛੱਡੋ ਅਤੇ ਪ੍ਰਣ ਲਵੋ ਕਿ ਮੈਂ ਜੀਵਨ ਵਿੱਚ ਕਦੇ ਵੀ ਇਹ ਬੁਰਾਈਆਂ ਨਹੀਂ ਕਰਾਂਗਾ, ਜਿਵੇਂ ਅੱਜ ਸੰਗਤ ਨੇ ਪ੍ਰਣ ਕੀਤਾ। ਇਹ ਹੈ ਤਿਉਹਾਰ ਮਨਾਉਣ ਦਾ ਸਹੀ ਤਰੀਕਾ। ਘਰ ਵਿੱਚ ਰਹੋ, ਖ਼ੁਸ਼ੀਆਂ ਮਨਾਓ, ਪਰਿਵਾਰ ਅਤੇ ਬੱਚਿਆਂ ਨੂੰ ਸਮਾਂ ਦਿਓ, ਘਰ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਮਾਲਕ ਨੂੰ ਪ੍ਰਾਰਥਨਾ ਕਰੋ, ਅਰਦਾਸ ਕਰੋ ਅਤੇ ਮਨਾਓ ਇਹ ਤਿਉਹਾਰ ਜਿਸ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ ਪਰ ਜ਼ਰੂਰੀ ਹੈ ਕਿ ਸਮਾਜ ਨੂੰ ਇਸ ਤਿਉਹਾਰ ਦੇ ਅੰਦਰ ਦਾ ਸਬਕ ਲੈਣਾ ਚਾਹੀਦਾ ਹੈ, ਮਾੜੀਆਂ ਗੱਲਾਂ ਨੂੰ ਛੱਡ ਕੇ ਚੰਗੀਆਂ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਹੈ।
ਸੱਚ ਕਹੂੰ ਵੱਲੋਂ ਸਾਰੇ ਪਾਠਕਾਂ ਨੂੰ ਲੋਹੜੀਆਂ ਦੀਆਂ ਬਹੁਤ ਬਹੁਤ ਵਧਾਈਆਂ | Lohri
ਸੱਚ ਕਹੂੰ ਦੇ ਸਾਰੇ ਪਾਠਕਾਂ ਨੂੰ ਵੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਸ਼ੁਭ ਮੌਕੇ ‘ਤੇ ਸੱਚ ਕਹੂੰ ਦੀ ਟੀਮ ਤੁਹਾਨੂੰ ਅਪੀਲ ਕਰਦੀ ਹੈ ਕਿ ਤੁਸੀਂ ਲੋਹੜੀ ਦਾ ਆਨੰਦ ਮਾਣੋ ਅਤੇ ਜਿਹੜੇ ਲੋਕ ਆਰਥਿਕ ਤੰਗੀ ਕਾਰਨ ਇਹ ਤਿਉਹਾਰ ਮਨਾਉਣ ਤੋਂ ਅਸਮਰੱਥ ਹਨ, ਤੁਸੀਂ ਉਨ੍ਹਾਂ ਨੂੰ ਗਰਮ ਕੱਪੜੇ, ਭੋਜਨ ਦੇ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆਉਣ ਵਿੱਚ ਮਦਦ ਕਰੋ ਤਾਂ ਕਿ ਉਹ ਵੀ ਇਸ ਤਿਓਹਾਰ ਤੇ ਖ਼ੁਸ਼ੀਆਂ ਮਾਣ ਸਕਣ।