ਪੂਜਨੀਕ ਗੁਰੂ ਜੀ ਨੇ ਦੱਸਿਆ ਗੁੱਸੇ ਨੂੰ ਕਿਵੇਂ ਕੰਟਰੋਲ ਕਰਨ ਹੈ
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਯੂਟਿਊਬ ਚੈਨਲ ’ਤੇ ਲਾਈਵ ਦਰਸ਼ਨ ਦੇ ਕੇ ਸਾਧ-ਸੰਗਤ ਨੂੰ ਆਪਣੇ ਅੰਮ੍ਰਿਤਮਈ ਬਚਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਕਿਹਾ ਲੋਕਾਂ ਨੇ ਪੁੱਛਿਆ ਕਿ ਗੁਰੂ ਜੀ ਗੁੱਸਾ ਕਿਵੇਂ ਕੰਟਰੋਲ ਕਰੀਏ, ਗੱਲ-ਗੱਲ ’ਤੇ ਗੁੱਸਾ ਆ ਜਾਂਦਾ ਹੈ ਤੇ ਗੁੱਸਾ ਆਉਂਦਾ ਕਿਉਂ ਹੈ। ਵਾਕਿਆ ਹੀ ਇਹ ਗੱਲ ਅੱਜ ਆਮ ਹੋ ਚੁੱਕੀ ਹੈ। ਕਿ ਪਹਿਲਾਂ ਕਿਹਾ ਕਰਦੇ ਸਨ ਕਿ ਗੁੱਸਾ ਨੱਕ ’ਤੇ ਰਹਿੰਦਾ ਹੈ ਪਰ ਅੱਜ-ਕੱਲ ਤਾਂ ਨੱਕ ਤੋਂ ਵੀ ਹੇਠਾਂ ਆ ਗਿਆ। ਸਿੱਧਾ ਹੋਠਾਂ ’ਤੇ ਰਹਿੰਦਾ ਹੈ। ਕਹਿਣ ਦਾ ਮਤਲਬ ਪਤਾ ਨਹੀਂ ਕਦੋਂ ਕਿਹੜਾ ਆਦਮੀ ਗੁੱਸੇ ਹੋਣਾ ਸ਼ੁਰੂ ਹੋ ਜਾਵੇ। ਕਿਸ ਗੱਲ ’ਤੇ ਇੱਕ-ਦੂਜੇ ਨਾਲ ਲੜਨਾ ਸ਼ੁਰੂ ਕਰ ਦੇਵੇ। ਸਭ ਤੋਂ ਵੱਡਾ ਕਾਰਨ ਗੁੱਸੇ ਦਾ ਹੈ, ਅਤਮਬਲ ਦੀ ਕਮੀ। ਜਦੋਂ ਇਨਸਾਨ ਦੇ ਅੰਦਰ ਆਤਮਬਲ ਘੱਟ ਹੋ ਜਾਂਦਾ ਹੈ ਤਾਂ ਇਨਸਾਨ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਬਹੁਤ ਜ਼ਰੂਰੀ ਕਿ ਇਨਸਾਨ ਆਪਣੇ ਆਤਮਬਲ ਨੂੰ ਵਧਾਏ।
ਆਤਮਬਲ ਵਧੇਗਾ ਤਾਂ ਸਹਿਣ ਦੀ ਸ਼ਕਤੀ ਆਵੇਗੀ ਤਾਂ ਗੱਲ-ਗੱਲ ’ਤੇ ਗੁੱਸਾ ਆਉਣਾ ਬੰਦ ਹੋ ਜਾਵੇਗਾ। ਹੋਰ ਬਹੁਤ ਸਾਰੇ ਕਾਰਨ ਹਨ, ਖਾਣ-ਪਾਣ, ਵੇਖਣਾ, ਰਹਿਣ-ਸਹਿਣ, ਸੰਗ-ਸੋਹਬਤ ਇਹ ਸਾਰੇ ਅਸਰ ਪਾਉਂਦੇ ਹਨ ਇਨਸਾਨ ’ਤੇ ਗੁੱਸੇ ਦਾ ਕਾਰਨ ਬਣਦੇ ਹਨ। ਇਸ ਲਈ ਇਨ੍ਹਾਂ ਸਭ ’ਤੇ ਧਿਆਨ ਦੇਣਾ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਆਤਮਬਲ ਨੂੰ ਵਧਾਓ, ਆਤਮ ਬਲ ਵੱਧਦਾ ਹੈ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ ਦਾ ਨਾਮ ਨਾਲ। ਕਿਸੇ ਵੀ ਧਰਮ ’ਚ ਰਹੋ, ਧਰਮ ਬਦਲਣ ਨਾਲ ਆਤਮਬਲ ’ਚ ਕੋਈ ਫ਼ਰਕ ਪੈਣ ਵਾਲਾ ਨਹੀਂ ਪਰ ਧਰਮ ਨੂੰ ਮੰਨਣਾ ਜ਼ੂਰਰੀ ਹੈ।
ਸਾਡੇ ਜਿੰਨੇ ਵੀ ਧਰਮ ਹਨ ਸਹੀ ਕਹਿ ਰਹੇ ਹਨ, ਸਹੀ ਕਹਿ ਰਹੇ ਸਨ ਤੇ ਸਹੀ ਕਹਿੰਦੇ ਰਹਿਣਗੇ। ਪਰ ਨਾ ਮੰਨਣ ਦੇ ਕਾਰਨ ਆਦਮੀ ਉਨ੍ਹਾਂ ਦਾ ਉਹ ਫਾਇਦਾ ਨਹੀਂ ਉੱਠਾ ਪਾਉਂਦਾ ਜੋ ਉਠਾਉਣਾ ਚਾਹੀਦਾ ਹੈ। ਧਰਮਾਂ ’ਚ ਲਿਖਿਆ ਹੈ ਕਿ ਆਤਮ ਬਲ ਵਧਾਉਣ ਲਈ ਜ਼ਰੂਰੀ ਹੈ ਰਾਮ ਦਾ ਨਾਮ, ਪਰਮਾਤਮਾ ਦਾ ਨਾਮ। ਤੁਸੀ ਪੈਦਲ ਜਾ ਰਹੇ ਹੋ ਜਾਂ ਘੁੰਮ ਰਹੇ ਹੋ ਤਾਂ ਚੱਲਦੇ-ਚੱਲਦੇ ਪਰਮ ਪਿਤਾ ਪਰਮਾਤਮਾ ਦਾ ਨਾਮ ਲੈਂਦੇ ਰਹੋ, ਮਾਲਕ ਨੂੰ ਯਾਦ ਕਰਦੇ ਰਹੋ, ਮਾਲਕ ਦਾ ਨਾਮ ਲੈਣ ਨਾਲ ਤੁਹਾਡੇ ਅੰਦਰ ਬਿਲ ਪਾਵਰ, ਆਤਮ ਬਲ ਵਧੇਗਾ ਤੇ ਆਤਮ ਬਲ ਵਧਣ ਨਾਲ ਸਹਿਣ ਦੀ ਸ਼ਕਤੀ ਆ ਜਾਂਦੀ ਹੈ।
ਪੂਜਨੀਕ ਗੁਰੂ ਜੀ ਨੇ ਕੋਰੋਨਾ ਕਾਲ ’ਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਕੀਤਾ ਸਲੂਟ
ਸ਼ੁੱਕਰਵਾਰ ਨੂੰ ਡਾਕਟਰ ਡੇ ’ਤੇ ਵਧਾਈ ਦਿੱਤੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੈਪੀ ਡਾਕਟਰਸ ਡੇ। ਅੱਜ ਦਾ ਦਿਨ ਉਨ੍ਹਾਂ ਡਾਕਟਰਾਂ ਲਈ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਮਰੀਜ਼ਾਂ ਦੀ ਜਾਨ ਬਚਾਈ। ਆਪ ਜੀ ਨੇ ਫ਼ਰਮਾਇਆ ਕਿ ਪਿੰਡਾਂ ’ਚ ਤਾਂ ਡਾਕਟਰ ਨੂੰ ਭਗਵਾਨ ਦਾ ਰੂਪ ਕਿਹਾ ਜਾਂਦਾ ਹੈ ਤੇ ਅਸਲ ’ਚ ਹੈ। ਕਿਉਂਕਿ ਜਦੋਂ ਆਦਮੀ ਬੇਇੰਤਹਾ ਦਰਦ ’ਚ ਤੜਫ਼ ਰਿਹਾ ਹੁੰਦਾ ਹੈ, ਪ੍ਰੇਸ਼ਾਨ ਹੋ ਰਿਹਾ ਹੁੰਦਾ ਹੈ, ਜਦੋਂ ਉਸ ਨੂੰ ਕਿਤੋ ਰਿਲੀਫ ਮਿਲ ਜਾਵੇ ਤਾਂ ਉਸ ਦੇ ਲਈ, ਜਿਸ ਨੇ ਰਿਲੀਫ ਦਿੱਤੀ ਹੈ ਉਹ ਭਗਵਾਨ ਦਾ ਰੂਪ ਬਣ ਜਾਂਦਾ ਹੈ।
ਤਾਂ ਪਿੰਡਾਂ ’ਚ ਆਮ ਹੀ ਕਿਹਾ ਜਾਂਦਾ ਹੈ ਕਿ ਯਾਰ ਉਹ ਡਾਕਟਰ ਤਾਂ ਮੇਰੇ ਲਈ ਭਗਵਾਨ ਹੈ, ਉਸ ਨੇ ਮੇਰੀ ਜਾਨ ਬਚਾ ਦਿੱਤੀ। ਮੇਰੇ ਦਰਦ ਹੋ ਰਿਹਾ ਸੀ ਭਿਆਨਕ, ਉਸ ਤੋਂ ਮੁਕਤੀ ਦਿਵਾ ਦਿੱਤੀ ਤਾਂ ਡਾਕਟਰ ਆਪਣੇ-ਆਪ ’ਚ ਇੱਕ ਭਗਵਾਨ ਦੇ ਰੂਪ ਦੀ ਤਰ੍ਹਾਂ ਮੰਨੇ ਜਾਂਦੇ ਹਨ। ਉਨ੍ਹਾਂ ਡਾਕਟਰਾਂ ਨੂੰ ਅਸੀਂ ਸੈਲੂਟ ਕਰਦੇ ਹਾਂ, ਜਿਨ੍ਹਾਂ ਨੇ ਕੋਵਿਡ-19 ’ਚ ਲਗਾਤਾਰ ਸੇਵਾਵਾਂ ਦਿੱਤੀਆਂ ਤੇ ਸੇਵਾਵਾਂ ਦੇ ਰਹੇ ਹਨ। ਇੰਨਾ ਖਤਰਾ ਸੀ, ਅਪਣੀ ਜਾਨ ਦੀ ਪਰਵਾਰ ਨਾ ਕਰਦਿਆਂ ਉਨ੍ਹਾਂ ਨੇ ਉਸ ਸਮੇਂ ਸੇਵਾਵਾਂ ਦਿੱਤੀਆਂ,ਉਨ੍ਹਾਂ ਸਭ ਨੂੰ ਬਹੁਤ-ਬਹੁਤ ਸੈਲੂਟ, ਭਗਵਾਨ ਉਨ੍ਹਾਂ ਨੂੰ ਖੁਸ਼ੀਆਂ ਨਾਲ ਨਿਵਾਜੇ।
https://www.instagram.com/tv/CfdrDSCFdrF/?utm_source=ig_web_copy_link
ਪੂਜਨੀਕ ਗੁਰੂ ਜੀ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਨੂੰ ਇੱਥੇ ਕਲਿੱਕ ਕਰਕੇ ਫਾਲੋ ਕਰੋ ਤੇ ਵੇਖੋ ਪੂਜਨੀਕ ਗੁਰੂ ਜੀ ਦਾ ਹਰ ਨਵਾਂ ਵੀਡਿਓ ਤੇ ਸੁੰਦਰ-ਸੁੰਦਰ ਤਸਵੀਰਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ