ਵਰਤਮਾਨ ਦੌਰ ਦੀ ਨਵੀਂ ਸੋਚ ਦੇ ਪ੍ਰਚਾਰ ਪ੍ਰਸਾਰ ਵਿਚ ਪੰਜਾਬੀ ਸਾਹਿਤ ਦੀ ਮਹੱਤਵਪੂਰਨ ਭੂਮਿਕਾ : ਡਾ ਆਸ਼ਟ
- ਲੇਖਕਾਂ ਨੇ ਪੜ੍ਹੀਆਂ ਲਿਖਤਾਂ ਅਤੇ ਹੋਇਆ ਸਨਮਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਉਘੇ ਕਹਾਣੀਕਾਰ ਜਸਵੀਰ ਸਿੰਘ ਰਾਣਾ ਮੁੱਖ ਮਹਿਮਾਨ ਵਜੋਂ ਅਤੇ ਉਘੇ ਰੰਗ ਕਰਮੀ ਪਦਮਸ਼੍ਰੀ ਪ੍ਰਾਣ ਸੱਭਰਵਾਲ ਨੇ ਪ੍ਰਧਾਨਗੀ ਕੀਤੀ। ਇਸ ਸਮਾਗਮ ਵਿਚ ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ੳਘੀਆਂ ਕਵਿੱਤਰੀਆਂ ਰਮਾਰਾਮੇਸ਼ਵਰੀ,ਕਲਵਿੰਦਰ ਕੌਰ ਚਾਵਲਾ, ਬਾਬੂ ਰਾਮਦੀਵਾਨਾ (ਚੰਡੀਗੜ੍ਹ) ਅਤੇ ਯੁਵਾ ਕਵੀ ਰਣਧੀਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਇਹ ਵੀ ਪੜ੍ਹੋ:ਪੰਜਾਬ ਪੁਲਿਸ ਤੇ ਗੈਂਗਸਟਰਾਂ ’ਚ ਮੁਕਾਬਲਾ, ਇੱਕ ਗੈਂਗਸਟਰ ਦੇ ਪੈਰ ’ਚ ਵੱਜੀ ਗੋਲੀ
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਲੇਖਕਾਂ ਦਾ ਸੁਆਗਤ ਕਰਦਿਆਂ ਇਸ ਕੇਂਦਰੀ ਨੁਕਤੇ ਨੂੰ ਉਭਾਰਿਆ ਕਿ ਵਰਤਮਾਨ ਦੌਰ ਦੀ ਨਵੀਂ ਸੋਚ ਦੇ ਪ੍ਰਚਾਰ ਪ੍ਰਸਾਰ ਵਿਚ ਪੰਜਾਬੀ ਸਾਹਿਤ ਦੀ ਮਹੱਤਵਪੂਰਨ ਭੂਮਿਕਾ ਹੈ। ਕਹਾਣੀਕਾਰ ਜਸਵੀਰਸਿੰਘ ਰਾਣਾ ਨੇ ਸਭਾ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਹਾਜ਼ਰ ਲੇਖਕਾਂ ਦੀਆਂ ਰਚਨਾਵਾਂ ਉਪਰ ਮੁੱਲਵਾਨ ਟਿੱਪਣੀਆਂ ਕਰਦਿਆਂ ਕਿਹਾ ਕਿ ਸਾਹਿਤਕਾਰ ਜਦੋਂ ਖੁੱਭ ਕੇ ਰਚਨਾ ਸਿਰਜਦਾ ਹੈ ਤਾਂ ਪਾਠਕ ਦੇ ਮਨ ’ਤੇ ਉਸਦਾ ਵੱਖਰਾ ਪ੍ਰਭਾਵ ਹੁੰਦਾ ਹੈ। Literary Event
ਪਦਮ ਸ਼੍ਰੀ ਪ੍ਰਾਣ ਸੱਭਰਵਾਲ ਨੇ ਕਿਹਾ ਕਿ ਨਾਟਕ,ਰੰਗਮੰਚ ਅਤੇ ਸਾਹਿਤ ਦਾ ਆਪਸੀ ਸੰਬੰਧ ਮਨੁੱਖਤਾ ਲਈ ਲਾਹੇਵੰਦ ਹੈ। ਡਾ. ਗੁਰਬਚਨ ਸਿੰਘ ਰਾਹੀ ਨੇ ਭਾਵਪੂਰਤ ਕਵਿਤਾ ਪੜ੍ਹੀ ਜਦੋਂਕਿ ਰਮਾਰਾਮੇਸ਼ਵਰੀ ਅਤੇ ਕੁਲਵਿੰਦਰ ਕੌਰ ਚਾਵਲਾ ਨੇ ਨਾਰੀਮਨ ਦੀ ਬਾਤ ਪਾਉਂਦਿਆਂ ਅਜੋਕੇ ਸਰੋਕਾਰਾਂ ਨੂੰ ਛੋਹਿਆ। ਯੁਵਾ ਕਵੀ ਰਣਧੀਰ, ਬਾਬੂ ਰਾਮਦੀਵਾਨਾ ਅਤੇ ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ ਨੇ ਵਿਸ਼ੇਸ਼ ਕਵਿਤਾ ਪਾਠ ਕੀਤਾ। Literary Event
ਇਸ ਸਮਾਗਮ ਵਿਚ ਬਾਬੂ ਰਾਮਦੀਵਾਨਾ ਅਤੇ ਅਤੇ ਸਾਹਿਤਕ ਸੱਥ ਖਰੜ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਸਾਂਝੇ ਤੌਰ ’ਤੇ ਵਿਚਾਰ ਕਰਤਾ ਮਹਿੰਦਰ ਸਿੰਘ ਗਿੱਲ ਦੁਆਰਾ ਰਚਿਤ ਪੁਸਤਕ ਜਾਪੁ ਸਾਹਿਬ ਵਿਚਾਰ ਸਭਾ ਨੂੰ ਭੇਂਟ ਕੀਤੀ ਗਈ। ਅੰਤ ਵਿਚ ਸਭਾ ਵੱਲੋਂ ਉੱਘੀਆਂ ਸਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਡਾ. ਹਰਪ੍ਰੀਤ ਸਿੰਘ ਰਾਣਾ ਅਤੇ ਨਵਦੀਪ ਸਿੰਘ ਮੁੰਡੀ ਨੇ ਸਾਂਝੇ ਤੌਰ ’ਤੇ ਬਖ਼ੂਬੀ ਨਿਭਾਇਆ। ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਸਭ ਦਾ ਧੰਨਵਾਦ ਕੀਤਾ।