ਕਾਂਗਰਸ ਦੇ 90 ਉਮੀਦਵਾਰਾਂ ਦੀ ਲਿਸਟ ਹੋਈ ਜਾਰੀ

List of 84 Congress candidates released

21 ਅਕਤੂਬਰ ਨੂੰ ਹੋਣਗੀਆਂ ਚੋਣਾਂ ਤੇ ਨਤੀਜਿਆਂ ਦਾ ਐਲਾਨ 24 ਤਰੀਕ ਨੂੰ ਹੋਵੇਗਾ

ਪਾਣੀਪਤ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬੁੱਧਵਾਰ ਰਾਤ ਆਪਣੀ ਪਹਿਲੀ ਲਿਸਟ ਜਾਰੀ ਕੀਤੀ। ਜਿਸ ‘ਚ 90 ਸੀਟਾਂ ਤੇ ਉਮੀਦਵਾਰਾਂ ਦੀ ਐਲਾਨ ਕੀਤਾ ਗਿਆ। ਪਾਰਟੀ ਨੇ ਜਿਆਦਾਤਰ ਸਾਰੇ ਪੁਰਾਣੇ ਵਿਧਾਇਕਾਂ ਨੂੰ ਟਿਕਟ ਦਿੱਤੀ ਹੈ।  Congress

ਉਧਰ, ਭਾਜਪਾ ਨੇ ਰਾਤ 12 ਉਮੀਦਵਾਰਾਂ ਦਾ ਦੂਜੀ ਲਿਸਟ ਜਾਰੀ ਕੀਤੀ। ਇਸ ਤੋਂ ਪਹਿਲਾਂ ਪਾਰਟੀ ਨੇ 78 ਸੀਟਾਂ ਤੇ ਨਾਂਅ ਤੈਅ ਕੀਤੇ ਸਨ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਗੜੀ-ਸਾਂਪਲਾ ‘ਚੋਂ ਮੈਦਾਨ ‘ਚ ਉਤਾਰਿਆ ਹੈ। ਉਥੇ, ਰਣਦੀਪ ਸਿੰਘ ਸੁਰਜੇਵਾਲਾ ਨੂੰ ਕੈਥਲ, ਕੁਲਦੀਪ ਬਿਸ਼ਨੌਈ ਨੂੰ ਆਦਮਪੁਰ ਅਤੇ ਕਿਰਣ ਚੌਧਰੀ ਨੂੰ ਤੋਸ਼ਾਮ ਤੋਂ ਟਿਕਟ ਦਿੱਤੀ ਹੈ। ਹਰਿਆਣਾ ‘ਚ 21 ਅਕਤੂਬਰ ਨੂੰ ਵੋਟਾਂ ਹੋਣਗੀਆਂ ਅਤੇ ਨਤੀਜਿਆਂ ਦਾ ਐਲਾਨ 24 ਤਰੀਕ ਨੂੰ ਹੋਵੇਗਾ।

congress list 1congress list 3congress list 2final

ਟਿਕਟਾਂ ਦੀ ਵੰਡ ਤੇ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਕਿ ਪਾਰਟੀ ਨੇ ਟਿਕਟ ਪੰਜ ਕਰੋੜ ਰੁਪਏ ਤੱਕ ਵੇਚੇ ਹਨ।  ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ 10 ਜਨਪਥ ਸਥਿਤ ਸੋਨੀਆਂ ਦੇ ਘਰ ਸਾਹਮਣੇ ਪ੍ਰਦਰਸ਼ਨ ਵੀ ਕੀਤਾ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਨਿਸ਼ਾਨਾ ਲਾਉਂਦਿਆਂ  ਤੰਵਰ ਨੇ ਕਿਹਾ ਕਿ ਸੋਹਨਾ ਵਿਧਾਨ ਸਭਾ ਲਈ ਪਾਰਟੀ ਦਾ ਟਿਕਟ ਪੰਜ ਕਰੋੜ ਰੁਪਏ ‘ਚ ਵੇਚਿਆ ਗਿਆ ਹੈ।  ਉਧਰ ਭਾਜਪਾ ਨੇ ਆਪਣੀਆਂ ਸਾਰੀਆਂ 90 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।