ਹੜ੍ਹ ਨਾਲ ਬੇਹਾਲ ਹਾਂ ਤਾਂ ਜਨਤ ਹੀ ਕਸੂਰਵਾਰ ਹੈ

Public, Fault, Floods

ਪਟਨਾ ਅਤੇ ਕੇਰਲ ਵਿਚ ਬੇਮੌਸਮੀ ਬਰਸਾਤ ਨਾਲ ਹੜ੍ਹਾਂ ਦੀ ਭਿਆਨਕ ਸਥਿਤੀ ਬਣੀ ਹੋਈ ਹੈ ਇਸ ‘ਤੇ ਕਿਸੇ ਦਾ ਕੋਈ ਕਾਬੂ ਨਹੀਂ ਹੈ ਇਹ ਸਭ ਜਲਵਾਯੂ ਬਦਲਾਅ ਦੀ ਦੇਣ ਹੈ, ਗਰਮੀ ਵਿਚ ਪਟਨਾ ਵਰਗੇ ਵੱਡੇ ਸ਼ਹਿਰ ਪਿਆਸ ਨਾਲ ਬੇਹਾਲ ਹੋ ਜਾਂਦੇ ਹਨ, ਉਦੋਂ ਗਰਮੀ ਨਾਲ ਸਾਰਾ ਪਾਣੀ Àੁੱੱਡ ਜਾਂਦਾ ਹੈ ਦੇਸ਼ ਦੀ ਬੇਹਿਸਾਬ ਵਧੀ  ਹੋਈ ਅਬਾਦੀ ਦੇ ਚਲਦੇ ਸਾਰੇ ਪ੍ਰਬੰਧ ਜਵਾਬ ਦੇ ਜਾਂਦੇ ਹਨ ਹੁਣ ਮੀਡੀਆ, ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਘੇਰ ਕੇ ਬੈਠਾ ਹੈ ਕਿ ਹੜ੍ਹ ਦੇ ਪਾਣੀ ਨੂੰ ਕੱਢਿਆ ਕਿਉਂ ਨਹੀਂ ਜਾ ਰਿਹਾ? ਸਵਾਲ ਜਾਇਜ਼ ਹੈ ਪਰ ਕੀ ਇਸ ਵਿਚ ਸਿਰਫ਼ ਸਰਕਾਰ ਹੀ ਕਸੂਰਵਾਰ ਹੈ? ਜਿਸ ਦੇ ਖੁਦ ਦੇ ਘਰਾਂ ‘ਚੋਂ ਵੀ ਪਾਣੀ ਨਹੀਂ ਨਿੱਕਲਿਆ ਆਖ਼ਰ ਸਰਕਾਰ ਨੂੰ ਵੀ ਘਰ ਕੁਝ ਦਿਨਾਂ ਲਈ ਖਾਲੀ ਕਰਨਾ ਪਿਆ ਹੈ ਨਹੀਂ ਯਕੀਨ ਤਾਂ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਦਾ ਹਾਲ ਵੇਖ ਲਓ ਮੀਡੀਆ ਨੂੰ ਸਵਾਲ ਕਰਨੇ ਚਾਹੀਦੇ ਹਨ ਜਨਤਾ ਨੂੰ ਕਿ ਕਿਉਂ ਉਹ ਦਹਾਕਿਆਂ ਤੋਂ ਅਜਿਹੀਆਂ ਸਰਕਾਰਾਂ ਚੁਣ ਰਹੀ ਹੈ? ਫਿਰ ਸਰਕਾਰਾਂ ਤਾਂ ਕਹਿੰਦੀਆਂ ਵੀ ਰਹੀਆਂ ਹਨ ਕਿ ਬੱਚੇ ਦੋ ਹੀ ਪੈਦਾ ਕਰੋ! ਸਰਕਾਰਾਂ ਦੀ ਨਾਕਾਮੀ ਅਤੇ ਦੇਸ਼ ਦੀ ਇਸ ਬਦਤਰ ਹਾਲਤ ਦੇ ਜਿੰਮੇਵਾਰ ਇਸ ਦੇਸ਼ ਦੇ ਆਪਣੇ ਲੋਕ ਹਨ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕੋਸਣਾ ਸਿਰਫ਼ ਮੀਡੀਆ ਦੀ ਲਿਪਾ-ਪੁਚ ਹੈ ਜਨਤਾ ਨੂੰ ਕੌਣ ਕਹਿੰਦਾ ਹੈ ਸਰਕਾਰੀ ਥਾਂਵਾਂ ‘ਤੇ ਕਬਜ਼ੇ ਕਰੋ? ਕਿਉਂ ਜਨਤਾ ਨੇ ਨਦੀ-ਨਾਲੇ-ਜੰਗਲ ਸਭ ‘ਤੇ ਕਬਜ਼ਾ ਕੀਤਾ ਹੋਇਆ ਹੈ?

ਪਹਿਲਾਂ ਜਨਤਾ ਨਿਕੰਮੇ ਆਗੂ ਚੁਣਦੀ ਹੈ, ਫਿਰ ਇਨ੍ਹਾਂ ਹੀ ਆਗੂਆਂ ਨੂੰ ਸਿਫ਼ਾਰਿਸ਼ ਅਤੇ ਪੈਸਾ ਦੇ ਕੇ ਨਿਕੰਮੇ ਕਰਮਚਾਰੀ ਭਰਤੀ ਕਰਵਾਉਂਦੀ ਹੈ, ਖੁਦ ਕੁਝ ਕਰਨਾ ਨਹੀਂ ਚਾਹੁੰਦੀ, ਦੋਸ਼ ‘ਤੇ ਦੋਸ਼ ਲਾਈ ਜਾਂਦੀ ਹੈ, ਕਿਉਂ? ਇਸ ਦੇਸ਼ ਵਿਚ ਸਾਲ 1900 ਵਿਚ ਹੀ ਅੰਗਰੇਜ਼ੀ ਹਕੂਮਤ ਨੇ ਕਿਹਾ ਸੀ ਕਿ ਜੋ ਵਿਆਹੇ ਹਨ ਉਹ ਘੱਟ ਬੱਚੇ ਪੈਦਾ ਕਰੋ, ਜੋ ਕੁਆਰੇ ਹਨ ਉਹ ਵਿਆਹ ਨਾ ਕਰੋ, ਕਿਉਂਕਿ ਜਿੰਨਾ ਤੁਹਾਡੇ (ਭਾਰਤੀਆਂ) ਕੋਲ ਧਨ-ਮਾਲ ਹੈ ਉਸ ਤੋਂ ਤੁਸੀਂ (ਭਾਰਤੀ) ਜ਼ਿਆਦਾ ਵਧ ਰਹੇ ਹੋ ਅੰਗਰੇਜ਼ਾਂ ਨੂੰ ਨਹੀਂ ਸੁਣਿਆ, ਨਾ ਹੀ ਮੰਨਿਆ ਉਲਟਾ ਉਨ੍ਹਾਂ ਨੂੰ ਹੀ ਭਜਾ ਦਿੱਤਾ ਅੰਗਰੇਜ਼ਾਂ ਨੂੰ ਅੱਜ ਵੀ ਕੋਈ ਤਕਲੀਫ਼ ਨਹੀਂ ਉਹ ਮਜ਼ੇ ਨਾਲ ਜਿਉਂਦੇ ਹਨ ਭਾਰਤੀ ਹੀ ਆਪਣੇ ਦੇਸ਼ ਨੂੰ ਮਾੜਾ-ਚੰਗਾ ਕਹਿ ਕੇ ਉਨ੍ਹਾਂ ਦੇ ਵੀਜ਼ਾ ਦਫ਼ਤਰਾਂ ਦੇ ਅੱਗੇ ਲਾਈਨ ਲਾ ਕੇ ਖੜ੍ਹੇ ਹਨ, ਕਿਉਂ? ਦੇਸ਼ ਵਾਸੀਆਂ ਨੂੰ ਖੁਦ ਆਪਣਾ-ਆਪ ਸਵਾਰਨਾ ਹੋਵੇਗਾ ਭ੍ਰਿਸ਼ਟਾਚਾਰ ਦੀ ਆਦਤ ਛੱਡਣੀ ਹੋਵੇਗੀ ਖੁਦ ਕੰਮ ਕਰਨ ਦੀ ਆਦਤ ਪਾਉਣੀ ਹੋਵੇਗੀ ਰਹਿਣ-ਵੱਸਣ, ਕਮਾਉਣ-ਖਾਣ ਦੇ ਜੋ ਕਾਇਦੇ ਅਸੀਂ ਆਪਣੇ ਲਈ ਬਣਾਏ ਹਨ ਉਨ੍ਹਾਂ ‘ਤੇ ਚੱਲਣਾ ਹੋਵੇਗਾ ਨਹੀਂ ਤਾਂ ਭੁਗਤੋ ਪਰ ਪਲੀਜ਼! ਕਿਸੇ ਨੂੰ ਦੋਸ਼ ਨਾ ਦਿਓ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।