ਐਲਆਈਸੀ ਬੀਮਾ ਰਤਨ ਪਾਲਿਸੀ: ਪਾਲਿਸੀ ਦੇ ਤਿੰਨ ਲਾਭ ਅਤੇ ਸ਼ਾਨਦਾਰ ਰਿਟਰਨ

ਐਲਆਈਸੀ ਬੀਮਾ ਰਤਨ ਪਾਲਿਸੀ: ਪਾਲਿਸੀ ਦੇ ਤਿੰਨ ਲਾਭ ਅਤੇ ਸ਼ਾਨਦਾਰ ਰਿਟਰਨ

ਜਦੋਂ ਕਦੇ ਵੀ ਕੋਈ ਬੀਮਾ ਪਾਲਿਸੀ ਬਾਰੇ ਸੋਚਦਾ ਹੈ, ਤਾਂ ਹਮੇਸ਼ਾ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਮੈਨੂੰ ਕੁਝ ਹੋ ਜਾਣ ਤੋਂ ਬਾਅਦ ਮੇਰੇ ਪਰਿਵਾਰ ਨੂੰ ਕੀ ਸਹਾਇਤਾ ਮਿਲੇਗੀ ਬੀਮਾ ਹੁੰਦਾ ਹੀ ਹੈ ਭਵਿੱਖ ਦੀਆਂ ਬੇਯਕੀਨੀਆਂ ਨਾਲ ਮੁਕਾਬਲਾ ਕਰਨ ਲਈ, ਪਰ ਜੇਕਰ ਕੋਈ ਬੀਮਾ ਸਕੀਮ ਅਜਿਹੀ ਹੋਵੇ ਜੋ ਤੁਹਾਡੇ ਜੀਵਨ ਦੇ ਨਾਲ ਵੀ ਕੰਮ ਆਉਂਦੀ ਰਹੇ ਤੇ ਜੀਵਨ ਤੋਂ ਬਾਅਦ ਵੀ ਤੁਹਾਡੇ ਪਰਿਵਾਰ ਦੇ ਕੰਮ ਆਵੇ ਤਾਂ ਇਹ ਇੱਕ ਸੁਖਦਾਈ ਅਨੁਭਵ ਹੋਵੇਗਾ ਚੱਲੋ ਅਸੀਂ ਤੁਹਾਨੂੰ ਭਾਰਤ ਦੀ ਸਭ ਤੋਂ ਭਰੋਸੇਯੋਗ ਬੀਮਾ ਕੰਪਨੀ ਐਲਆਈਸੀ ਦੀ ਇੱਕ ਖਾਸ ਪਾਲਿਸੀ ਬਾਰੇ ਦੱਸਦੇ ਹਾਂ ਜੋ ਵਿਅਕਤੀ ਦੇ ਜੀਵਨ ਦੇ ਨਾਲ ਵੀ ਕੰਮ ਆਉਂਦੀ ਹੈ ਤੇ ਜੀਵਨ ਤੋਂ ਬਾਅਦ ਵੀ ਐਲਆਈਸੀ ਨੇ ਇਸ ਸਾਲ ਮਈ ’ਚ ਇੱਕ ਨਵੀਂ ਬੀਮਾ ਪਾਲਿਸੀ ਲਾਂਚ ਕੀਤੀ ਹੈ, ਜਿਸ ਦਾ ਨਾਂਅ ਹੈ ਬੀਮਾ ਰਤਨ ਪਾਲਿਸੀ, ਜਿਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ

ਮੌਤ ਤੋਂ ਬਾਅਦ ਫੈਮਲੀ ਨੂੰ ਮਿਲਣ ਵਾਲੇ ਲਾਭ

ਦੇਸ਼ ਦੀ ਸਭ ਤੋਂ ਵੱਡੀ ਤੇ ਸਰਕਾਰੀ ਇੰਸ਼ੋਰੈਂਸ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਉਂਜ ਤਾਂ ਲੋਕਾਂ ਨੂੰ ਬਹੁਤ ਸਾਰੇ ਇੰਸ਼ੋਰੈਂਸ ਪਲਾਨ ਆਫਰ ਕਰਦੀ ਰਹਿੰਦੀ ਹੈ ਇਨ੍ਹਾਂ ਜੀਵਨ ਬੀਮਾ ਪਾਲਿਸੀਆਂ ਵਿੱਚੋਂ ਇੱਕ ਪਾਲਿਸੀ ਹੈ ਜੀਵਨ ਅਕਸ਼ੈ, ਇਸ ਯੋਜਨਾ ’ਚ ਇੱਕਮੁਸ਼ਤ ਪੈਸਾ ਜਮ੍ਹਾ ਕਰਨ ’ਤੇ ਇੱਕ ਉਮਰ ਤੋਂ ਬਾਅਦ ਜੀਵਨ ਭਰ ਪੈਨਸ਼ਨ ਮਿਲਦੀ ਹੈ ਇਸ ਪਾਲਿਸੀ ’ਚ ਪੈਨਸ਼ਨ ਦੀ ਰਾਸ਼ੀ ਨਿਵੇਸ਼ ’ਤੇ ਨਿਰਭਰ ਕਰਦੀ ਹੈ, ਨਿਵੇਸ਼ ਕਰਨ ਵਾਲੇ ਵਿਅਕਤੀ ਨੂੰ ਪੈਸੇ ਜਮ੍ਹਾ ਕਰਦੇ ਸਮੇਂ ਹੀ ਮਿਲਣ ਵਾਲੀ ਪੈਨਸ਼ਨ ਦੀ ਜਾਣਕਾਰੀ ਹੋ ਜਾਂਦੀ ਹੈ

ਸਰਵਾਈਵਲ ਲਾਭ ਵੀ ਹੈ ਖਾਸ

ਐਲਆਈਸੀ ਦੀ ਇਸ ਯੋਜਨਾ ’ਚ ਸਰਵਾਈਵਲ ਲਾਭ ਵੀ ਖਾਸ ਹੈ ਭਾਵ ਜੇਕਰ ਵਿਅਕਤੀ ਪਾਲਿਸੀ ਦੀ ਮਿਆਦ ਖਤਮ ਹੋਣ ਤੱਕ ਜਿੰਦਾ ਰਹਿੰਦਾ ਹੈ ਤਾਂ ਉਸ ਨੂੰ ਇਸ ਦਾ ਲਾਭ ਮਿਲਦਾ ਹੈ ਮੰਨ ਲਓ ਕਿਸੇ ਨੇ 15 ਸਾਲ ਲਈ ਇਹ ਬੀਮਾ ਯੋਜਨਾ ਲਈ ਹੈ ਤਾਂ ਉਸ ਨੂੰ ਐਲਆਈਸੀ 13ਵੇਂ ਤੇ 14ਵੇਂ ਸਾਲ ਦੇ ਅੰਤ ’ਚ ਬੇਸਿਕ ਸਮ ਇੰਸ਼ਿਓਰਡ ਦਾ 25-25 ਫੀਸਦੀ ਭੁਗਤਾਨ ਕਰੇਗੀ ਜੇਕਰ ਕਿਸੇ ਨੇ 20 ਸਾਲ ਲਈ ਪ੍ਰੀਮੀਅਮ ਭਰਿਆ ਹੈ ਤਾਂ 18ਵੇਂ ਤੇ 19ਵੇਂ ਸਾਲ ਦੇ ਅੰਤ ’ਚ ਐਲਆਈਸੀ ਸਮ ਇੰਸ਼ਿਓਰਡ ਦਾ 25-25 ਫੀਸਦੀ ਦਾ ਭੁਗਤਾਨ ਕਰੇਗੀ 25 ਸਾਲ ਦੀ ਯੋਜਨਾ ’ਚ ਭੁਗਤਾਨ 23ਵੇਂ ਤੇ 24ਵੇਂ ਸਾਲ ਦੇ ਅੰਤ ’ਚ ਹੋਵੇਗਾ

ਮੈਚਿਉਰਿਟੀ ’ਤੇ ਲਾਭ

ਜੇਕਰ ਬੀਮਾ ਕਰਵਾਉਣ ਵਾਲਾ ਆਦਮੀ ਮੈਚਿਉਰਿਟੀ ਹੋਣ ਦੇ ਇੱਕ ਦਿਨ ਤੱਕ ਜਿੰਦਾ ਰਹਿੰਦਾ ਹੈ ਤਾਂ ਉਸ ਨੂੰ ਐਲਆਈਸੀ ਬੇਸਿਕ ਸਮ ਇੰਸ਼ਿਓਰਡ ਦਾ 50 ਫੀਸਦੀ ਭੁਗਤਾਨ ਕਰੇਗੀ ਬੀਮਾਧਾਰਕ ਨੂੰ ਬੱਸ ਇੰਨਾ ਹੀ ਲਾਭ ਨਹੀਂ ਮਿਲੇਗਾ, ਮੈਚਿਉਰਿਟੀ ਤੋਂ ਬਾਅਦ ਕੁਝ ਗਰੰਟਿਡ ਬੋਨਸ ਵੀ ਦਿੱਤਾ ਜਾਵੇਗਾ ਬੀਮਾ ਕਰਵਾਉਣ ਵਾਲੇ ਵਿਅਕਤੀ ਨੂੰ ਪਹਿਲੇ ਸਾਲ ਤੋਂ ਲੈ ਕੇ 5 ਸਾਲ ਤੱਕ ਪ੍ਰਤੀ 1000 ਰੁਪਏ ਦੇ ਨਿਵੇਸ਼ ’ਤੇ 50 ਰੁਪਏ ਦਾ ਗਰੰਟਿਡ ਬੋਨਸ ਮਿਲੇਗਾ 6ਵੇਂ ਤੋਂ 11ਵੇਂ ਸਾਲ ਦੇ ਅੰਤ ਤੱਕ ਇਹ ਰਾਸ਼ੀ 55 ਰੁਪਏ ਪ੍ਰਤੀ 1000 ਰੁਪਏ ਹੋ ਜਾਂਦੀ ਹੈ

ਪਾਲਿਸੀ ਦੇ ਲਾਭ

ਇਹ ਇੱਕ ਸੀਮਤ ਪ੍ਰੀਮੀਅਮ, ਗਰੰਟਿਡ ਵਾਧੂ, ਮਨੀ ਬੈਂਕ ਬੀਮਾ ਪਾਲਿਸੀ ਹੈ ਭਾਵ ਤੁਹਾਨੂੰ ਘੱਟ ਪ੍ਰੀਮੀਅਮ ਭੁਗਤਾਨ ਤੇ ਬੋਨਸ ਗਰੰਟੀ ਮਿਲੇਗੀ ਬੀਮਾ ਰਤਨ ਪਾਲਿਸੀ ’ਚ ਪੈਸਾ ਸ਼ੇਅਰ ਬਜ਼ਾਰ ’ਚ ਨਿਵੇਸ਼ ਨਹੀਂ ਕੀਤਾ ਜਾਂਦਾ ਹੈ, ਇਸ ਲਈ ਇਸ ਵਿਚ ਨਿਵੇਸ਼ ਕਰਨ ’ਚ ਕੋਈ ਰਿਸਕ ਨਹੀਂ ਹੈ

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਐਲਆਈਸੀ ਦੇ ਜੀਵਨ ਰਤਨ ਯੋਜਨਾ ਲਈ ਤੁਹਾਨੂੰ ਘੱਟੋ-ਘੱਟ 5 ਲੱਖ ਰੁਪਏ ਦਾ ਸਮ ਇੰਸ਼ਿਓਰਡ ਲੈਣਾ ਜ਼ਰੂਰੀ ਹੋਵੇਗਾ ਜ਼ਿਆਦਾ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ ਇਹ ਪਾਲਿਸੀ ਘੱਟੋ-ਘੱਟ 15 ਅਤੇ ਜ਼ਿਆਦਾ ਤੋਂ ਜ਼ਿਆਦਾ 25 ਸਾਲ ਦੀ ਹੋ ਸਕਦੀ ਹੈ 15 ਸਾਲ ਦੀ ਯੋਜਨਾ ਲਈ 11 ਸਾਲ, 20 ਸਾਲ ਦੀ ਯੋਜਨਾ ਲਈ 16 ਅਤੇ 25 ਸਾਲ ਦੀ ਯੋਜਨਾ ਲਈ 21 ਸਾਲ ਤੱਕ ਪ੍ਰੀਮੀਅਮ ਭਰਨਾ ਹੋਏਗਾ ਜੀਵਨ ਬੀਮਾ ਦੇ ਨਾਲ-ਨਾਲ ਬੱਚਤ ਲਈ ਇਹ ਸਕੀਮ ਸਹੀ ਹੈ

ਇੱਕ ਉਦਾਹਰਨ ਨਾਲ ਸਮਝੋ ਪੂਰੀ ਪਾਲਿਸੀ

ਮੰਨ ਲਓ ਅੰਕਿਤ ਦੀ ਉਮਰ ਹੁਣ 30 ਸਾਲ ਹੈ ਅਤੇ ਉਹ ਪੰਜ ਲੱਖ ਦੇ ਸਮ ਇੰਸ਼ਿਓਰਡ ਲਈ 25 ਸਾਲ ਦੀ ਮਿਆਦ ਲਈ ਐਲਆਈਸੀ ਦੀ ਬੀਮਾ ਰਤਨ ਪਾਲਿਸੀ ਲੈਂਦੇ ਹਨ ਅਜਿਹੇ ਵਿਚ ਉਨ੍ਹਾਂ ਨੂੰ 21 ਸਾਲ ਤੱਕ ਪ੍ਰੀਮੀਅਮ ਭਰਨਾ ਹੋਏਗਾ ਉਨ੍ਹਾਂ ਦਾ ਸਾਲਾਨਾ ਪ੍ਰੀਮੀਅਮ ਕਰੀਬ 30,900 ਰੁਪਏ ਆਏਗਾ ਅਤੇ ਉਹ 21 ਸਾਲ ਵਿਚ ਕੁੱਲ 6,49,559 ਰੁਪਏ ਦਾ ਪ੍ਰੀਮੀਅਮ ਭਰਨਗੇ ਹੁਣ ਪਾਲਿਸੀ ਦੀ ਮਿਆਦ ਦੇ ਤਹਿਤ ਬੀਮਾ ਕਰਵਾਉਣ ਵਾਲੇ ਵਿਅਕਤੀ ਦੀ ਮੌਤ ’ਤੇ ਉਸ ਨੂੰ ਸਮ ਇੰਸ਼ਿਓਰਡ ਦੇ 125 ਫੀਸਦੀ ਤੱਕ ਦਾ ਭੁਗਤਾਨ ਹੋਵੇਗਾ

ਉੱਥੇ ਜੇਕਰ ਉਹ ਜਿੰਦਾ ਰਹਿੰਦਾ ਹੈ ਤਾਂ 23ਵੇਂ ਸਾਲ ਵਿਚ 1. 25 ਲੱਖ ਅਤੇ 24 ਸਾਲ ਵਿਚ 1.25 ਲੱਖ ਰੁਪਏ ਮਿਲਣਗੇ ਇਸ ਤੋਂ ਬਾਅਦ 25ਵੇਂ ਸਾਲ ਵਿਚ ਮਿਚਿਊਰਿਟੀ ’ਤੇ ਬਾਕੀ ਦੇ 2.5 ਲੱਖ ਰੁਪਏ ਮਿਲਣਗੇ ਨਾਲ ਹੀ ਇੰਨੇ ਦਿਨਾਂ ਵਿਚ ਉਸ ਨੂੰ ਗਰੰਟੀ ਬੋਨਸ ਕਰੀਬ 7,12,500 ਰੁਪਏ ਦਾ ਮਿਲੇਗਾ ਭਾਵ ਸਭ ਮਿਲਾ ਕੇ ਉਸ ਨੂੰ 25ਵੇਂ ਸਾਲ ਵਿਚ ਕਰੀਬ 12,12,500 ਰੁਪਏ ਮਿਲਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ