ਕਿਹੋ-ਜਿਹੇ ਕਰਮ ਕਰੀਏ
ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਬਾਅਦ ’ਚ ਯਾਦ ਕੀਤੇ ਜਾ ਸਕਣ ਵਰਣਨਯੋਗ ਹੈ ਕਿ ਕਰਮ ਕਰਨ ਵਾਲੇ ਲੋਕਾਂ ਨੂੰ ਇਤਿਹਾਸ ’ਚ ਸਥਾਨ ਮਿਲ ਜਾਂਦਾ ਹੈ ਇਸ ਲਈ ਅਜਿਹੇ ਕਰਮ ਕਰੋ ਜੋ ਸਾਡੀ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਣ ਕਿਹੋ-ਜਿਹੇ ਕਰਮ ਕਰਨੇ ਚਾਹੀਦੇ ਹਨ? ਇਸ ਸਬੰਧ ’ਚ ਆਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਕਦੇ ਵੀ ਸਾਡੀ ਆਤਮਾ ’ਤੇ ਬੋਝ ਨਾ ਬਣਨ ਸਾਡਾ ਹਰ ਕਾਰਜ ਰਾਸ਼ਟਰਹਿੱਤ ਅਤੇ ਜਨਹਿੱਤ ਭਾਵ ਲੋਕਾਂ ਅਤੇ ਰਾਸ਼ਟਰ ਦੀ ਭਲਾਈ ਲਈ ਹੀ ਹੋਣਾ ਚਾਹੀਦਾ ਹੈ ਅਤੇ ਅਜਿਹੇ ਕੰਮ ਜਦੋਂ ਤੱਕ ਸਾਡਾ ਸਰੀਰ ਸਿਹਤਮੰਦ ਹੈ ਉਦੋਂ ਤੱਕ ਹੀ ਕੀਤੇ ਜਾ ਸਕਦੇ ਹਨ
ਸਰੀਰ ’ਚ ਜਦੋਂ ਤੱਕ ਸ਼ਕਤੀ ਹੈ, ਜਦੋਂ ਤੱਕ ਅਸੀਂ ਸਿਹਤਮੰਦ ਹਾਂ, ਜਦੋਂ ਤੱਕ ਸਾਡਾ ਦਿਮਾਗ ਸਾਡੇ ਵੱਸ ’ਚ ਹੈ ਉਦੋਂ ਤੱਕ ਹੀ ਅਸੀਂ ਸਹੀ ਦਿਸ਼ਾ ’ਚ ਕੰਮ ਕਰ ਸਕਦੇ ਹਾਂ ਕਿਉਂਕਿ ਜਦੋਂ ਮੌਤ ਦਾ ਸਮਾਂ ਆਵੇਗਾ ਤਾਂ ਯਕੀਨ ਮੰਨੋ ਅਸੀਂ ਉਸ ਸਮੇਂ ਕੁਝ ਵੀ ਕਰ ਸਕਣ ਦੀ ਹਾਲਤ ’ਚ ਨਹੀਂ ਰਹਾਂਗੇ
ਆਤਮਾ ’ਤੇ ਬੋਝ ਵਧਾਉਣ ਵਾਲੇ ਕੰਮ ਜਿਵੇਂ ਨਿੱਜੀ ਹਿੱਤ ਲਈ ਦੂਜੇ ਲੋਕਾਂ ਨੂੰ ਸਤਾਉਣਾ, ਉਨ੍ਹਾਂ ਨੂੰ ਮਾਰਨਾ ਗਲਤ ਕੰਮ ਹੈ ਕਰਮ ਸਿਰਫ਼ ਨਿੱਜੀ ਸਵਾਰਥ ਲਈ ਨਹੀਂ ਕੀਤਾ ਜਾ ਸਕਦਾ ਅਜਿਹੇ ਲੋਕਾਂ ਦੀ ਆਤਮਾ ਮ੍ਰਿਤਕ ਹੀ ਮੰਨੀ ਜਾਂਦੀ ਹੈ ਜੋ ਖੁਦ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਦੂਜਿਆਂ ਨੂੰ ਦੁੱਖ ਦਿੰਦੇ ਹਨ ਤੇ ਗਲਤ ਕੰਮਾਂ ’ਚ ਲੱਗੇ ਰਹਿੰਦੇ ਹਨ ਇਹ ਲਈ ਆਤਮਾ ਨੂੰ ਬਚਾਉਣ ਲਈ ਕਾਰਜ ਉਦੋਂ ਤੱਕ ਹੀ ਕੀਤਾ ਜਾ ਸਕਦਾ ਹੈ ਜਦੋਂ ਤੱਕ ਅਸੀਂ ਤੰਦਰੁਸਤ ਹਾਂ ਸਾਡੀ ਆਤਮਾ ਤਾਂ ਹੀ ਬਚੇਗੀ ਜੇਕਰ ਅਸੀਂ ਰਾਸ਼ਟਰ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਾਂਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ