ਰਾਜ਼ ਨੂੰ ਰਾਜ਼ ਹੀ ਰਹਿਣ ਦਿਓ
ਮੁਸੀਬਤ ਜਾਂ ਪਰੇਸ਼ਾਨੀਆਂ ਖੁਦ ਕਿਸੇ ਵਿਅਕਤੀ ਦੇ ਜੀਵਨ ਵਿੱਚ ਨਹੀਂ ਆਉਂਦੀਆਂ ਇਨਸਾਨ ਦੇ ਕਰਮ ਹੀ ਉਸ ਨੂੰ ਸਮੱਸਿਆਵਾਂ ’ਚ ਉਲਝਾ ਦਿੰਦੇ ਹਨ ਚੰਗੇ ਕੰਮਾਂ ਦਾ ਨਤੀਜਾ ਦੇਰ ਨਾਲ ਹੀ ਸਹੀ ਪਰ ਚੰਗਾ ਹੀ ਆਉਂਦਾ ਹੈ ਬੁਰੇ ਕਰਮਾਂ ਦਾ ਫ਼ਲ ਵੀ ਬੁਰਾ ਹੀ ਹੁੰਦਾ ਹੈ
ਹਰ ਵਿਅਕਤੀ ਦੇ ਜੀਵਨ ਵਿੱਚ ਕੁਝ ਗੁਪਤ ਗੱਲਾਂ ਜ਼ਰੂਰ ਹੁੰਦੀਆਂ ਹਨ ਜੇਕਰ ਇਹ ਰਾਜ਼ ਦੀਆਂ ਗੱਲਾਂ ਕਿਸੇ ਵਿਅਕਤੀ ਨੂੰ ਪਤਾ ਲੱਗ ਜਾਣ ਤਾਂ ਇਹ ਗੰਭੀਰ ਮੁਸੀਬਤਾਂ ਨੂੰ ਸੱਦਣ ਵਰਗਾ ਕੰਮ ਹੋ ਜਾਂਦਾ ਹੈ ਆਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਰਾਜ਼ ਦੀਆਂ ਗੱਲਾਂ ਕਿਸੇ ਹੋਰ ਮਿੱਤਰ ਜਾਂ ਰਿਸ਼ਤੇਦਾਰ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ ਕਿਉਂਕਿ ਜਿਸ ਇਨਸਾਨ ਨੂੰ ਤੁਹਾਡੇ ਸਾਰੇ ਰਾਜ਼ ਪਤਾ ਹਨ ਉਹ ਤੁਹਾਡੇ ਲਈ ਸਭ ਤੋਂ ਵੱਡਾ ਖ਼ਤਰਾ ਬਣ ਸਕਦਾ ਹੈ
ਭਵਿੱਖ ਵਿਚ ਜੇਕਰ ਕਿਸੇ ਵੀ ਤਰ੍ਹਾਂ ਰਾਜ਼ਦਾਰ ਵਿਅਕਤੀ ਨਾਲ ਮੱਤਭੇਦ ਹੋ ਜਾਵੇ ਤਾਂ ਉਹ ਤੁਹਾਡੀਆਂ ਗੁਪਤ ਗੱਲਾਂ ਦਾ ਗਲਤ ਫਾਇਦਾ ਉਠਾ ਸਕਦਾ ਹੈ ਇਸ ਨਾਲ ਤੁਸੀਂ ਗੰਭੀਰ ਸਮੱਸਿਆ ’ਚ ਫਸ ਸਕਦੇ ਹੋ ਇਸ ਵਜ੍ਹਾ ਕਾਰਨ ਆਪਣੇ ਜੀਵਨ ਦੀਆਂ ਗੁਪਤ ਗੱਲਾਂ ਕਿਸੇ ਨਾਲ ਵੀ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ
ਚਾਣੱਕਿਆ ਨੇ ਦੱਸਿਆ ਕਿ ਰਾਜ਼ ਦੀਆਂ ਗੱਲਾਂ ਨੂੰ ਰਾਜ਼ ਹੀ ਰਹਿਣ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਗੁਪਤ ਭੇਤ ਰਾਜਿਆਂ-ਮਹਾਰਾਜਿਆਂ ਦੀ ਸੱਤਾ ਨੂੰ ਵੀ ਪਲਟ ਸਕਦਾ ਹੈ ਇਸ ਲਈ ਆਮ ਵਿਅਕਤੀ ਨੂੰ ਵੀ ਆਪਣੇ ਗੁਪਤ ਭੇਤ ਕਿਸੇ ਅੱਗੇ ਵੀ ਜ਼ਾਹਿਰ ਨਹੀਂ ਕਰਨੇ ਚਾਹੀਦੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ