ਚੰਗੀਆਂ ਗੱਲਾਂ ਦੀ ਪਾਲਣਾ ਕਰੇ ਇਨਸਾਨ: ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਚੰਗੀਆਂ ਗੱਲਾਂ ਦੀ ਪਾਲਣਾ ਕਰੇ ਇਨਸਾਨ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾੳਂੁਦੇ ਹਨ ਕਿ ਅੱਜ ਘੋਰ ਕਲਿਯੁਗ ਦਾ ਸਮਾਂ ਹੈ ਅਜਿਹੇ ਸਮੇਂ ’ਚ ਮਨ ਇੰਦਰੀਆਂ ਬੜੇ ਜ਼ੋਰਾਂ ’ਤੇ ਹਨ ਉਹ ਇੰਦਰੀਆਂ ਜਿਨ੍ਹਾਂ ਨੇ ਆਤਮਾ ਦਾ ਸਾਥ ਦੇਣਾ ਸੀ, ਅੱਜ ਮਨ ਦੇ ਅਧੀਨ ਹਨ, ਮਨ ਦੀਆਂ ਗੁਲਾਮ ਹੋ ਚੁੱਕੀਆਂ ਹਨ ਪੂਜਨੀਕ ਗੁਰੂ? ਜੀ ਫਰਮਾਉਂਦੇ ਹਨ ਕਿ ਕਲਿਯੁਗ ਦੇ ਇਸ ਦੌਰ ’ਚ ਲੋਕ ਬੁਰਾ ਦੇਖਦੇ ਹਨ, ਗੰਦੀਆਂ ਗੱਲਾਂ ਸੁਣਦੇ ਹਨ, ਬੁਰਾ ਸਪਰਸ਼ ਚਾਹੁੰਦੇ ਹਨ, ਅਹਿਸਾਸ ਗੰਦਾ ਚਾਹੁੰਦੇ ਹਨ ਪੂਜਨੀਕ ਗੁਰੂ? ਜੀ ਫਰਮਾਉਂਦੇ ਹਨ ਕਿ ਜਿਹੜੀਆਂ ਮਨਇੰਦਰੀਆਂ ਨੇ ਆਤਮਾ ਦਾ ਸਾਥ ਦੇਣਾ ਸੀ,

ਅੱਜ ਉਹ ਮਨ ਦੀਆਂ ਗੁਲਾਮ ਹੋ ਗਈਆਂ ਹਨ ਕਿੱਥੇ ਇਹ ਮਨਇੰਦਰੀਆਂ ਆਤਮਾ ਦਾ ਸਾਥ ਦਿੰਦੀਆਂ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਦੇਖਦੀਆਂ, ਉਸ ਦੀ ਰਸਨਾ ਨੂੰ ਸੁਣਦੀਆਂ, ਉਸ ਮਾਲਕ ਦੇ ਸਪਰਸ਼ ਲਈ ਬੇਤਾਬ ਰਹਿੰਦੀਆਂ ਪੂਜਨੀਕ ਗੁਰੂ? ਜੀ ਫਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ’ਚ ਲੋਕ ਬੁਰਾਈਆਂ ’ਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਹਨ ਇਨ੍ਹਾਂ ਬੁਰਾਈਆਂ ਤੋਂ ਛੁੁਟਕਾਰਾ ਪਾਉਣ ਲਈ ਸਿਮਰਨ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ, ਸੇਵਾ ਕਰੋ, ਸਿਮਰਨ ਕਰੋ ਪਰਿਵਾਰ ’ਚ ਰਹਿੰਦੇ ਹੋਏ ਹੱਕ-ਹਲਾਲ, ਸਖ਼ਤ ਮਿਹਨਤ, ਮਿਹਨਤ ਦੀ ਕਰਕੇ ਖਾਓ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਆਦਮੀ ਗੁਰੂ, ਪੀਰ, ਫ਼ਕੀਰ ਦੇ ਬਚਨ ਸੁਣਦਾ ਹੈ,

ਜੇਕਰ ਉਹ ਮੰਨ ਲਵੇ, ਇਸ ਜਨਮ ਤਾਂ ਕੀ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਣ ਗੁਰੂ, ਪੀਰ, ਫ਼ਕੀਰ ਆਪਣੇ ਲਈ ਨਹੀਂ ਕਹਿੰਦੇ, ਗੁਰੂ ਕਹਿੰਦਾ ਹੈ ਪਰਮਾਤਮਾ ਦਾ ਨਾਮ ਜਪੋ, ਉਸ ਦੀ ਬਣਾਈ ਸ੍ਰਿਸ਼ਟੀ ਨਾਲ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ ਹੱਕ-ਹਲਾਲ, ਸਖ਼ਤ ਮਿਹਨਤ ਕਰਕੇ ਖਾਓ ਠੱਗੀ, ਬੇਇਮਾਨੀ, ਭ੍ਰਿਸ਼ਟਾਚਾਰ ਨਾ ਕਰੋ ਜੋ ਇਨਸਾਨ ਗੁਰੂ, ਪੀਰ, ਫ਼ਕੀਰ ਦੇ ਬਚਨ ਮੰਨ ਲੈਂਦਾ ਹੈ ਉਸ ਦੇ ਪਹਾੜ ਵਰਗੇ ਕਰਮ, ਕੰਕਰ ’ਚ ਬਦਲਣੇ ਸ਼ੁਰੂ ਹੋ ਜਾਂਦੇ ਹਨ ਸੰਤਾਂ ਦਾ ਅਸਲ ਮਕਸਦ ਦੱਸਦਿਆਂ ਪੂਜਨੀਕ ਗੁਰੂ?ਜੀ ਫਰਮਾਉਂਦੇ ਹਨ ਕਿ ਜਿਵੇਂ ਦਰੱਖ਼ਤ-ਪੌਦੇ ਆਪਣੇ ਫ਼ਲ ਨਹੀਂ ਖਾਂਦੇ, ਸਰੋਵਰ ਆਪਣਾ ਪਾਣੀ ਖੁਦ ਨਹੀਂ ਪੀਂਦਾ ਉਹ ਦੂਜਿਆਂ ਨੂੰ ਦਿੰਦੇ ਹਨ ਇਸ ਤਰ੍ਹਾਂ ਸੰਤ ਇਸ ਜਹਾਨ ’ਚ ਸਾਰਿਆਂ ਦਾ ਭਲਾ ਕਰਨ ਆਉਂਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.