ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਵਿਚਾਰ ਪ੍ਰੇਰਨਾ ਪਹਿਲਾਂ ਹੰਕਾਰ ...

    ਪਹਿਲਾਂ ਹੰਕਾਰ ਛੱਡੋ

    Children Education

    ਪਹਿਲਾਂ ਹੰਕਾਰ ਛੱਡੋ

    ਇੱਕ ਸਮਰਾਟ ਇੱਕ ਫ਼ਕੀਰ ਕੋਲ ਗਿਆ ਫ਼ਕੀਰ ਦੇ ਆਸ਼ਰਮ ’ਚ ਬਹੁਤ ਭੀੜ ਸੀ ਸਮਰਾਟ ਨੇ ਅਰਜ਼ ਕੀਤੀ ਕਿ ਉਹ ਇਕਾਂਤ ’ਚ ਕੁਝ ਕਹਿਣਾ ਚਾਹੁੰਦਾ ਹੈ ਫ਼ਕੀਰ ਬੋਲਿਆ, ‘‘ਸਾਰੇ ਪਾਸੇ ਇਕਾਂਤ ਹੈ, ਬੋਲੇ’’ ਸਮਰਾਟ ਨੇ ਕਿਹਾ, ‘‘ਮੈਂ ਸੰਨਿਆਸ ਲੈਣਾ ਚਾਹੁੰਦਾ ਹਾਂ’’ ਫ਼ਕੀਰ ਗੰਭੀਰ ਹੋ ਕੇ ਬੋਲੇ, ‘‘ਤੁਹਾਨੂੰ ਪਹਿਲਾਂ ਮੇਰੀ ਇੱਕ ਸ਼ਰਤ ਮੰਨਣੀ ਪਵੇਗੀ’’ ਸਮਰਾਟ ਨੇ ਭਰੋਸਾ ਦਿੱਤਾ ਕਿ ਮੈਨੂੰ ਸਾਰੀਆਂ ਮਨਜ਼ੂਰ ਹਨ ਫ਼ਕੀਰ ਨੇ ਕਿਹਾ, ‘‘ਆਪਣੇ ਰਾਜਸੀ ਕੱਪੜੇ ਉਤਾਰੋ ਤੇ ਆਪਣੀ ਰਾਜਧਾਨੀ ਦੇ ਰਸਤਿਆਂ ’ਤੇ ਖੁਦ ਨੂੰ ਜੁੱਤੇ ਮਾਰਦੇ ਹੋਏ ਚੱਕਰ ਲਾ ਕੇ ਆਓ’’ ਸਮਰਾਟ ਨੇ ਉਹੀ ਕੀਤਾ ਉਸ ਦੇ ਜਾਣ ’ਤੇ ਸ਼ਿਸ਼ਾਂ ਨੇ ਫ਼ਕੀਰ ਨੂੰ ਕਿਹਾ ਕਿ ਜਦੋਂ ਅਸੀਂ ਦੀਕਸ਼ਾ ਲੈਣ ਆਏ ਸੀ, ਉਦੋਂ ਤਾਂ ਆਪ ਨੇ ਅਜਿਹੀ ਸਖ਼ਤ ਸ਼ਰਤ ਨਹੀਂ ਰੱਖੀ ਸੀ ਸਮਰਾਟ ਨਾਲ ਅਜਿਹਾ ਕਿਉਂ? ਫ਼ਕੀਰ ਬੋਲਿਆ, ‘‘ਜਦੋਂ ਤੁਸੀਂ ਸੰਨਿਆਸ ਲੈਣ ਆਏ ਸੀ ਤਾਂ ਤੁਹਾਡੇ ਹੰਕਾਰ ਬਹੁਤ ਵੱਡੇ ਨਹੀਂ ਸਨ ਸੋ ਤੁਹਾਥੋਂ ਭਿੱਖਿਆ ਮੰਗਵਾ ਕੇ ਕੰਮ ਬਣ ਗਿਆ ਇਹ ਤਾਂ ਸਮਰਾਟ ਹੈ

    ਇਸ ਦਾ ਹੰਕਾਰ ਬਹੁਤ ਵੱਡਾ ਹੈ ਮਹਾਂਰੋਗ ਦੀ ਦਵਾਈ ਵੀ ਵੱਧ ਸ਼ਕਤੀਸ਼ਾਲੀ ਹੁੰਦੀ ਹੈ ਸਮਰਾਟ ਜਦੋਂ ਆਪਣੇ ਹੀ ਲੋਕਾਂ ਦੇ ਸਾਹਮਣਿਓਂ ਲੰਘੇਗਾ ਤਾਂ ਉਸ ਦਾ ਹੰਕਾਰ ਚੂਰ ਹੋ ਚੁੱਕਾ ਹੋਵੇਗਾ’’ ਸਮਰਾਟ ਨੇ ਸ਼ਾਮ ਤੱਕ ਸ਼ਰਤ ਪੂਰੀ ਕਰ ਲਈ ਤੇ ਫ਼ਕੀਰ ਦੇ ਚਰਨਾਂ ’ਚ ਆ ਕੇ ਡਿੱਗ ਪਿਆ ‘‘ਮਹਾਰਾਜ, ਮੈਨੂੰ ਦੀਕਸ਼ਾ ਦੇ ਕੇ ਹੁਣ ਤਾਂ ਸੰਨਿਆਸੀ ਕਰੋ’’ ਫ਼ਕੀਰ ਨੇ ਸਮਰਾਟ ਦੇ ਸਿਰ ’ਤੇ ਮੁਕਟ ਰੱਖਿਆ ਤੇ ਕਿਹਾ, ‘‘ਹੁਣ ਤੈਨੂੰ ਸੰਨਿਆਸ ਲੈਣ ਦੀ ਲੋੜ ਨਹੀਂ ਜਾਓ ਤੇ ਕਰਤਾ ਭਾਵ ਛੱਡ ਕੇ ਸਾਕਸ਼ੀ ਭਾਵ ਨਾਲ ਰਾਜ ਕਰੋ, ਹੁਣ ਤੁਸੀਂ ਰਾਜ ਰਿਸ਼ੀ ਹੋ ਚੁੱਕੇ ਹੋ’’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.