ਅੱਧੀ ਰਾਤ ਨੂੰ ਘਰਾਂ ‘ਚ ਵੜਿਆ ਤੇਂਦੁਆ, 6 ਜਣਿਆਂ ਨੂੰ ਕੀਤਾ ਜ਼ਖਮੀ

Tiger

ਲਖਨਊ। ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ ‘ਚ ਇਕ ਚੀਤੇ ਨੇ ਅੱਧੀ ਰਾਤ ਨੂੰ ਪਿੰਡ ‘ਚ ਦਾਖਲ ਹੋ ਕੇ ਸੁੱਤੇ ਪਏ 5 ਲੋਕਾਂ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਏ, ਜਦੋਂਕਿ ਇਕ ਪਿੰਡ ਵਾਸੀ ’ਤੇ ਜੰਗਲ ‘ਚ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੇਰਠ ਰੈਫਰ ਕਰ ਦਿੱਤਾ ਗਿਆ ਹੈ। ਹਸਨਪੁਰ ਤਹਿਸੀਲ ਖੇਤਰ ਦੇ ਪਿੰਡ ਲਾਲਾਪੁਰ ‘ਚ ਐਤਵਾਰ ਰਾਤ ਕਰੀਬ 2 ਵਜੇ ਇਕ ਚੀਤੇ ਨੇ ਘਰ ਦੇ ਵਰਾਂਡੇ ‘ਚ ਸੁੱਤੇ ਅਨਿਲ ਕੁਮਾਰ, ਹਰੀਰਾਮ, ਸੁਮਿਤ ਕੁਮਾਰ ਅਤੇ ਸੋਨਵਤੀ ‘ਤੇ ਹਮਲਾ ਕਰਕੇ ਸਾਰਿਆਂ ਨੂੰ ਜ਼ਖਮੀ ਕਰ ਦਿੱਤਾ। ਇਨ੍ਹਾਂ ਵਿੱਚੋਂ ਅਨਿਲ ਕੁਮਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੁਆਂਢੀਆਂ ਦੇ ਘਰ ‘ਚ ਦਾਖਲ ਹੋ ਕੇ ਰਾਜੀਵ ਉਰਫ ਰਾਜੂ ਵੀ ਜ਼ਖਮੀ ਹੋ ਗਿਆ।  Tiger

ਇਹ ਵੀ ਪੜ੍ਹੋ: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਾਮਲਾ ਦਰਜ

ਪਿੰਡ ਵਾਸੀਆਂ ਦੇ ਰੌਲਾ ਪਾਉਣ ’ਤੇ ਚੀਤੇ ਭੱਜ ਗਿਆ। ਇਸ ਤੋਂ ਬਾਅਦ ਚੀਤੇ ਨੇ ਜੰਗਲ ˆਚ ਮੌਜ਼ੂਦ ਹਰੀਰਾਮ ਸਿੰਘ ਨੂੰ ਵੀ ਜ਼ਮਖੀ ਕਰ ਦਿੱਤਾ। ਕਰੀਬ ਇੱਕ ਘੰਟੇ ’ਚ ਛੇ ਵਿਅਕਤੀਆਂ ’ਤੇ ਹਮਲਾ ਹੋਣ ਨਾਲ ਪਿੰਡ ’ਚ ਦਹਿਸ਼ਤ ਫੈਲ ਗਈ ਹੈ। ਜੰਗਲਾਤ ਵਿਭਗਾ ਦੀ ਟੀਮ ਖੇਤਰੀ ਜੰਗਲਾਤ ਅਧਿਕਾਰੀ ਨਰੇਸ਼ ਕੁਮਾਰ ਦੀ ਅਗਵਾਈ ’ਚ ਚੀਤੇ ਦੀ ਤਲਾਸ਼ ’ਚ ਸਰਚ ਅਭਿਆਨ ਚਲਾ ਰਹੀ ਹੈ। Tiger

LEAVE A REPLY

Please enter your comment!
Please enter your name here