Lehra Police: ਲਹਿਰਾਗਾਗਾ, (ਰਾਜ ਸਿੰਗਲਾ)। ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ। ਲਹਿਰਾਗਾਗਾ ਦੇ ਡੀਐਸਪੀ ਰਣਵੀਰ ਸਿੰਘ ਅਤੇ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਹਿਰਾਂ ਤੋਂ ਜਾਖਲ ਵੱਲ ਜਾਂਦੇ ਹੋਏ ਪਿੰਡ ਚੂਲੜ ਕਲਾ ਦੇ ਕੋਲ ਇੱਕ ਗੈਰਜ ਵਿਖੇ ਰੇਡ ਕੀਤੀ ਗਈ ਤਾਂ 27 ਬੰਦੇ ਜੂਆ ਉਥੇ ਖੇਡ ਰਹੇ ਸਨ, ਜਿਨ੍ਹਾਂ ਕੋਲੋਂ 7 ਲੱਖ 23 ਹਜ਼ਾਰ ਰੁਪਏ ਨਗਦ ਬਰਾਮਦ ਕੀਤੇ ਗਏ। ਉਹਨਾਂ ਨੇ ਗੈਂਗ ਬਣਾਇਆ ਹੋਇਆ ਸੀ।
ਇਹ ਵੀ ਪੜ੍ਹੋ: UAE President: ਯੂਏਈ ਦੇ ਰਾਸ਼ਟਰਪਤੀ ਭਾਰਤ ਪਹੁੰਚੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸਵਾਗਤ

ਐਸਐਚਓ ਮਨਪ੍ਰੀਤ ਸਿੰਘ ਤੇ ਚੌਂਕੀਦਾਰ ਇੰਚਾਰਜ ਚੋਟੀਆਂ ਰਣਜੀਤ ਸਿੰਘ ਦੇ ਨਾਲ ਪੁਲਿਸ ਲੈ ਕੇ ਰੇਡ ਕੀਤੀ ਗਈ ਜਿਹਦੇ ਤਹਿਤ ਉੱਥੇ 27 ਵਿਅਕਤੀਆਂ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡੀਐਸਪੀ ਰਣਵੀਰ ਸਿੰਘ ਨੇ ਦੱਸਿਆ ਕਿ ਪਿੰਡ ਚੂਲੜ ਵਿਖੇ ਇੱਕ ਹਾਲ ਬਣਾਇਆ ਸ਼ੈਡ ਬਣਾ ਕੇ ਤੇ ਉਹਦੇ ਵਿੱਚ ਅੰਦਰ ਬੈਠ ਕੇ ਤਾਸ਼ ਨਾਲ ਤੇ ਉੱਥੇ ਆਪਣੀ ਮੋਟੀ ਰਕਮ ਨਾਲ ਖੇਡ ਰਹੇ ਸੀ ਤੇ ਉਸ ਪੈਸਿਆਂ ਦਿਨ ਗਿਣਤੀ ਕੀਤੀ 7 ਲੱਖ 23,000 ਦੇ ਇੰਡੀਅਨ ਕਰੰਸੀ ਨੋਟ ਹਨ । ਡੀਐਸਪੀ ਰਣਵੀਰ ਸਿੰਘ ਨੇ ਦੱਸਿਆ ਕਿ ਇਹ ਜੋ ਵਿਅਕਤੀ ਫੜੇ ਗਏ ਹਨ। ਇਹਨਾਂ ਦੇ ਵਿੱਚੋਂ 22 ਵਿਅਕਤੀ ਹਰਿਆਣਾ ਦੇ ਹਨ ਅਤੇ ਪੰਜ ਵਿਅਕਤੀ ਪੰਜਾਬ ਦੇ ਹਨ। ਡੀਐਸਪੀ ਲਹਿਰਾ ਗਾਗਾ ਨੇ ਦੱਸਿਆ ਕੀ ਫੜੇ ਗਏ ਵਿਅਕਤੀਆਂ ਤੋਂ ਪੁਛਤਾਛ ਕੀਤੀ ਜਾਵੇਗੀ। ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। Lehra Police














