ਲਹਿਰਾਗਾਗਾ ਦਾ ਰੇਲਵੇ ਸਟੇਸ਼ਨ ਮਾਸਟਰ ਕੋਰੋਨਾ ਪਾਜ਼ਟਿਵ

ਲਹਿਰਾਗਾਗਾ ਦਾ ਰੇਲਵੇ ਸਟੇਸ਼ਨ ਮਾਸਟਰ ਕੋਰੋਨਾ ਪਾਜ਼ਟਿਵ

ਲਹਿਰਾਗਾਗਾ (ਰਾਜ ਸਿੰਗਲਾ)। ਪੰਜਾਬ ‘ਚ ਦਿਨੋਂ ਦਿਨ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ, ਜ਼ਿਲ੍ਹਾ ਸੰਗਰੂਰ ਦੇ ਕਸਬਾ ਲਹਿਰਾਗਾਗਾ ਦਾ ਰੇਲਵੇ ਸਟੇਸ਼ਨ ਮਾਸਟਰ ਵੀ ਕੋਰੋਨਾ ਦੇ ਲਪੇਟ ‘ਚ ਆ ਗਿਆ।

ਜਿਸ ਕਾਰਨ ਇਲਾਕੇ ‘ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਰੇਲਵੇ ਸਟੇਸ਼ਨ ਮਾਸਟਰ ਸੰਜੇਸੀਲ ਗੌਤਮ ਉਮਰ 40 ਸਾਲ, ਜਿਨ੍ਹਾਂ ਦਾ ਦੋ-ਤਿੰਨ ਦਿਨ ਪਹਿਲਾਂ ਕਰੋਨਾ ਟੈਸਟ ਹੋਇਆ ਸੀ ਅੱਜ ਉਸ ਦੀ ਰਿਪੋਰਟ ਪਾਜ਼ਟਿਵ ਆਈ ਹੈ। ਮੌਕੇ ਤੇ ਪੁੱਜੀ ਸਿਹਤ ਵਿਭਾਗ ਟੀਮ ਨੇ ਕੋਰੋਨਾ ਪਾਜ਼ਟਿਵ ਸੰਜੇਸਿਲ ਗੌਤਮ ਨੂੰ ਘਾਂਬਦਾ ਕੋਵਿਡ ਸੈਂਟਰ ਲਈ ਕੁਆਰਟਾਈਨ ਕਰ ਦਿੱਤਾ ਹੈ।

ਮੌਕੇ ‘ਤੇ ਪੁੱਜੇ ਸਿਟੀ ਇੰਚਾਰਜ ਪ੍ਰਸ਼ੋਤਮ ਸ਼ਰਮਾ ਨੇ ਉਸ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਡਾਕਟਰਾਂ ਦੀ ਟੀਮ ਨੇ ਕਿਹਾ ਕਿ ਪਰਿਵਾਰ ਅਤੇ ਬਾਕੀਆਂ ਜੋ ਵੀ ਉਸਦੇ ਸੰਪਰਕ ‘ਚ ਆਏ ਹਨ ਉਨ੍ਹਾਂ ਦੇ ਵੀ ਸੈਂਪਲ ਲਏ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ