ਪ੍ਰਧਾਨ ਮੰਤਰੀ ਆਵਾਸ ਯੋਜਨਾ:
12 ਲੱਖ ਦੇ ਲੋਨ ‘ਤੇ ਤੁਹਾਨੂੰ ਵਿਆਜ਼ ਦਰ ‘ਤੇ 3 ਫੀਸਦੀ ਦੀ ਸਬਸਿਡੀ ਮਿਲੇਗੀ, ਹਰ ਮਹੀਨੇ 2200 ਰੁਪਏ ਦੀ ਬੱਚਤ ਹੋਵੇਗੀ
ਜੇਕਰ ਤੁਹਾਡੇ ਕੋਲ ਆਪਣਾ ਖੁਦ ਦਾ ਘਰ ਨਹੀਂ ਹੈ ਅਤੇ ਤੁਸੀਂ ਆਪਣਾ ਘਰ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੁਹਾਡੇ ਲਈ ਇੱਕ ਬਿਹਤਰ ਬਦਲ ਹੈ ਕਈ ਵਾਰ ਲੋਕ ਸਕੀਮ ਦੀਆਂ ਸ਼ਰਤਾਂ ਨੂੰ ਨਹੀਂ ਸਮਝ ਪਾਉਂਦੇ ਹਨ ਤੇ ਉਹ ਇਸ ਬੇਹੱਦ ਲਾਭਕਾਰੀ ਯੋਜਨਾ ਤੋਂ ਵਾਂਝੇ ਰਹਿ ਜਾਂਦੇ ਹਨ, ਤਾਂ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਯੋਜਨਾ ਲਈ ਸਰਕਾਰ ਨੇ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਬਣਾਈਆਂ ਹਨ, ਕਿਸ ਆਮਦਨ ਵਰਗ ਦੇ ਲੋਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ, ਸਰਕਾਰ ਇਸ ਯੋਜਨਾ ਲਈ ਕਿਸ ਨੂੰ ਕਿੰਨੀ ਸਬਸਿਡੀ ਦੇ ਰਹੀ ਹੈ
1 ਆਮਦਨ ਵਰਗ ਕੀ ਹੈ: ਜੇਕਰ ਤੁਸੀਂ 3 ਤੋਂ 6 ਲੱਖ ਰੁਪਏ ਤੱਕ ਦੇ ਆਮਦਨ ਵਰਗ ‘ਚ ਆਉਂਦੇ ਹੋ ਤਾਂ ਤੁਹਾਨੂੰ ਵਿਆਜ਼ ‘ਤੇ ਜ਼ਿਆਦਾ ਸਬਸਿਡੀ ਮਿਲੇਗੀ ਤੇ 6 ਤੋਂ 12 ਲੱਖ ਰੁਪਏ ਅਤੇ 12 ਤੋਂ 18 ਲੱਖ ਰੁਪਏ ਸਾਲਾਨਾ ਆਮਦਨ ਵਰਗ ਦੀ ਸਬਸਿਡੀ ਘੱਟ ਹੋਵੇਗੀ
2 ਮਿਡਲ ਕਲਾਸ ਲਈ ਦੋ ਸ਼੍ਰੇਣੀਆਂ: ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਮਿਡਲ ਵਰਗ ਲਈ ਦੋ ਸ਼੍ਰੇਣੀਆਂ ਬਣਾਈਆਂ ਗਈਆਂ ਹਨ ਇਸ ‘ਚ 6 ਲੱਖ ਤੋਂ ਲੈ ਕੇ 12 ਲੱਖ ਰੁਪਏ ਤੱਕ ਦੀ ਪਹਿਲੀ ਸ਼੍ਰੇਣੀ ਹੈ, ਜਦੋਂਕਿ ਦੂਜੀ ਸ਼੍ਰੇਣੀ 12 ਲੱਖ ਰੁਪਏ ਤੋਂ 18 ਲੱਖ ਰੁਪਏ ਦੀ ਹੈ
ਕੀ ਹਨ ਸ਼ਰਤਾਂ:
1 ਪਹਿਲੀ ਸ਼ਰਤ:
ਪੀਐੱਮ ਆਵਾਸ ਯੋਜਨਾ ਦਾ ਉਦੇਸ਼ ਹੈ ਕਿ ਸਾਰਿਆਂ ਨੂੰ ਪੱਕਾ ਮਕਾਨ ਮਿਲੇ ਸਭ ਤੋਂ ਪਹਿਲਾਂ ਤਾਂ ਅਜਿਹੇ ਲੋਕ ਜਿਨ੍ਹਾਂ ਕੋਲ ਪਹਿਲਾਂ ਤੋਂ ਘਰ ਹਨ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ ਹਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਨਿਯਮ ਹੈ ਕਿ ਲਾਭ ਉਸ ਨੂੰ ਹੀ ਮਿਲੇਗਾ ਜਿਸ ਕੋਲ ਪਹਿਲਾਂ ਤੋਂ ਕੋਈ ਪੱਕਾ ਮਕਾਨ ਨਹੀਂ ਹੋਵੇਗਾ
2 ਦੂਜੀ ਸ਼ਰਤ:
ਪਰਿਵਾਰ ਦੇ ਕਿਸੇ ਮੈਂਬਰ ਨੂੰ ਭਾਰਤ ਸਰਕਾਰ ਦੀ ਕਿਸੇ ਯੋਜਨਾ ਤਹਿਤ ਆਵਾਸ ਯੋਜਨਾ ਦਾ ਲਾਭ ਨਾ ਮਿਲਿਆ ਹੋਵੇ ਜੇਕਰ ਪਰਿਵਾਰ ‘ਚ ਕਿਸੇ ਮੈਂਬਰ ਨੂੰ ਸਰਕਾਰੀ ਯੋਜਨਾ ਤਹਿਤ ਆਵਾਸ ਦਾ ਲਾਭ ਮਿਲਿਆ ਹੈ ਉਸ ਦੇ ਕਿਸੇ ਹੋਰ ਮੈਂਬਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ
3 ਤੀਜੀ ਸ਼ਰਤ:
ਇਸ ਯੋਜਨਾ ਲਈ ਬਿਨੈ ਦੇ ਸਮੇਂ ਸਾਂਝੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਆਧਾਰ ਕਾਰਡ ਨੰਬਰ ਦੇਣਾ ਜ਼ਰੂਰੀ ਹੈ ਇਸ ‘ਚ ਪਤੀ-ਪਤਨੀ ਤੇ ਕੁਆਰੇ ਬੇਟੇ ਤੇ ਬੇਟੀ ਸ਼ਾਮਲ ਹਨ ਵਿਆਹ ਤੋਂ ਬਾਅਦ ਬੇਟਾ ਜਾਂ ਬੇਟੀ ਇਸ ਯੋਜਨਾ ਲਈ ਅਲੱਗ ਤੋਂ ਬਿਨੈ ਕਰ ਸਕਦੇ ਹਨ
ਜ਼ਰੂਰੀ ਨਿਰਦੇਸ਼:
ਪੱਕੇ ਘਰ ਦਾ ਲਾਭ ਲੈਣ ਵਾਲੇ ਮਾਤਾ-ਪਿਤਾ ਦੇ ਵਿਆਹੇ ਬੇਟੇ-ਬੇਟੀਆਂ ਤਾਂ ਉਂਜ ਵੀ ਵੱਖਰਾ ਪਰਿਵਾਰ ਮੰਨਿਆ ਜਾਂਦਾ ਹੈ ਹਾਲਾਂਕਿ, ਪਤੀ-ਪਤਨੀ ਦੋਵੇਂ ਪੀਐੱਮਏਵਾਈ ਦਾ ਲਾਭ ਨਹੀਂ ਲੈ ਸਕਦੇ ਭਾਵ, ਪੁੱਤਰ-ਨੂੰਹ ਜਾਂ ਬੇਟੀ-ਜਵਾਈ ਦੇ ਨਾਂਅ ‘ਤੇ ਹਰ ਹਾਲ ‘ਚ ਇੱਕ ਹੀ ਮਕਾਨ ‘ਤੇ ਸਬਸਿਡੀ ਮਿਲ ਸਕਦੀ ਹੈ ਇਹ ਉਨ੍ਹਾਂ ਦੀ ਮਰਜ਼ੀ ਹੋਵੇਗੀ ਕਿ ਮਕਾਨ ਦਾ ਮਾਲਿਕਾਨਾ ਹੱਕ ਕੋਈ ਇੱਕ ਆਪਣੇ ਕੋਲ ਰੱਖੇ ਜਾਂ ਦੋਵੇਂ ਇਕੱਠੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।