ਸਾਡੇ ਨਾਲ ਸ਼ਾਮਲ

Follow us

24 C
Chandigarh
Saturday, February 14, 2026
More
    Home Breaking News ਲਾਰੈਂਸ ਗੈਂਗ ਨ...

    ਲਾਰੈਂਸ ਗੈਂਗ ਨੇ ਰਾਜਸਥਾਨ ਦੇ ਕੈਬਨਿਟ ਮੰਤਰੀ ਨੂੰ ਦਿੱਤੀ ਧਮਕੀ, 70 ਲੱਖ ਦੀ ਫਿਰੌਤੀ ਮੰਗੀ

    ਲਾਰੈਂਸ ਗੈਂਗ ਨੇ ਰਾਜਸਥਾਨ ਦੇ ਕੈਬਨਿਟ ਮੰਤਰੀ ਨੂੰ ਦਿੱਤੀ ਧਮਕੀ, 70 ਲੱਖ ਦੀ ਫਿਰੌਤੀ ਮੰਗੀ

    (ਸੱਚ ਕਹੂੰ ਨਿਊਜ਼)
    ਉਦੈਪੁਰ। ਲਾਰੈਂਸ ਗੈਂਗ ਨੇ ਗਹਿਲੋਤ ਸਰਕਾਰ ’ਚ ਮੌਜ਼ੂਦ ਕੈਬਨਿਟ ਮੰਤਰੀ ਗੋਵਿੰਦਰਾਮ ਮੇਘਵਾਲ ਤੋਂ 70 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੈਂਗ ਨੇ ਧਮਕੀ ਦਿੱਤੀ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਨ੍ਹਾਂ ਦੇ ਮੁੱਖ ਮੰਤਰੀ ਸਮੇਤ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਫੋਨ ਮਲੇਸ਼ੀਆ ਦੇ ਕੋਡ ਤੋਂ ਆਇਆ ਹੈ। ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਜਸਥਾਨ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈੇ।

    ਲਾਰੈਂਸ ਗੈਂਗ ਨੇ ਹੀ ਕਰਵਾਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ?

    29 ਮਈ ਨੂੰ ਖੁਦ ਲਾਰੈਂਸ ਗੈਂਗ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਗੱਲ ਕਬੂਲੀ ਸੀ। ਦਰਅਸਲ, ਜਦੋਂ ਤੋਂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਦੋਂ ਤੋਂ ਕਈ ਵੱਡੇ ਗਾਇਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here