ਕੁਲਦੀਪ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗਿ੍ਰਫਤਾਰ

Kuldeep-Bishnoi

ਕੁਲਦੀਪ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗਿ੍ਰਫਤਾਰ

(ਸੰਦੀਪ ਸਿੰਘ ਮਾਰ)
ਹਿਸਾਰ । ਹਰਿਆਣਾ ਦੇ ਆਦਮਪੁਰ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਵਟਸਐਪ ’ਤੇ 3 ਮੈਸੇਜ ਭੇਜ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ । ਜਦੋਂ ਉਸ ਨੇ ਉਸ ਨੰਬਰ ’ਤੇ ਫੋਨ ਕੀਤਾ, ਤਾਂ ਫੋਨ ਚੁੱਕਣ ਵਾਲੇ ਵਿਅਕਤੀ ਨੇ ਆਪਣਾ ਨਾਂਅ ਕੰਵਰਰਾਮ ਕੜਵਾ ਦੱਸਿਆ । ਪੁਲਿਸ ਨੇ ਅੱਜ ਕੰਵਰਰਾਮ ਨੂੰ ਗਿ੍ਰਫਤਾਰ ਕਰ ਲਿਆ ਹੈ। ਕੁਲਦੀਪ ਬਿਸ਼ਨੋਈ ਨੇ ਇਸ ਮਾਮਲੇ ’ਚ ਹਰਿਆਣਾ, ਰਾਜਸਥਾਨ ਪੁਲਿਸ ਦਾ ਧੰਨਵਾਦ ਕੀਤਾ ਹੈ।

ਕੀ ਹੈ ਮਾਮਲਾ

ਹਰਿਆਣਾ ਦੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਮੰਗਲਵਾਰ ਨੂੰ 14 ਮਿੰਟਾਂ ’ਚ ਵਟਸਐਪ ’ਤੇ 3 ਮੈਸੇਜ ਭੇਜ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਮੰਗਲਵਾਰ ਦੁਪਹਿਰ ਕਰੀਬ 3:10,3:11 ਅਤੇ 3:24 ’ਤੇ ਸੁਨੇਹੇ ਭੇਜੇ ਗਏ। ਸੰਦੇਸ਼ ’ਚ ਲਿਖਿਆ ਗਿਆ ਹੈ ਕਿ ਕੁਲਦੀਪ ਬਿਸ਼ਨੋਈ ਸੁਧਰ ਜਾਓ, ਸਮਾਜ ਤੋਂ ਮੁਆਫੀ ਮੰਗੋ, ਸਮਾਜ ਨੂੰ ਠੇਸ ਪਹੁੰਚਾਉਣਾ ਬੰਦ ਕਰੋ। ਜਦੋਂ ਉਸ ਨੇ ਉਸ ਨੰਬਰ ’ਤੇ ਫੋਨ ਕੀਤਾ, ਤਾਂ ਫੋਨ ਚੁੱਕਣ ਵਾਲੇ ਵਿਅਕਤੀ ਨੇ ਆਪਣਾ ਨਾਂਅ ਕੰਵਰਰਾਮ ਕਦਵਾ ਦੱਸਿਆ। ਉਸ ਨੇ ਕਿਹਾ ਕਿ ਉਸ ਨੇ ਕੋਈ ਸੰਦੇਸ਼ ਨਹੀਂ ਭੇਜਿਆ ਅਤੇ ਨਾ ਹੀ ਕੋਈ ਧਮਕੀ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ਼ ਕਰ ਲਿਆ ਹੈ।

2 ਕਰੋੜ ਰੁਪਏ ਦੀ ਫਿਰੌਤੀ

ਇਸ ਤੋਂ ਪਹਿਲਾਂ 15 ਫਰਵਰੀ ਨੂੰ ਵੀ ਆਦਮਪੁਰ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਵਟਸਐਪ ’ਤੇ ਮੈਸੇਜ ਭੇਜ ਕੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ ’ਤੇ ਪੁਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਮੰਗਲਵਾਰ ਸਵੇਰੇ ਕਰੀਬ 7:30 ਵਜੇ ਉਸ ਨੇ ਵਟਸਐਪ ਨੰਬਰ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਮੈਸੇਜ ਆਇਆ ਜਿਸ ’ਚ ਦੋ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ । ਇਸ ਮਾਮਲੇ ’ਚ ਆਦਮਪੁਰ ਪੁਲਿਸ ਨੇ ਰਾਜਸਥਾਨ ਦੇ ਰਹਿਣ ਵਾਲੇ ਮੁਲਜ਼ਮ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ