Lawrence Bishnoi: ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ’ਚ ਪੰਜਾਬ ਪੁਲਿਸ ਨੇ ਕੀਤਾ ਖੁਲਾਸਾ, ਜਾਰੀ ਕੀਤੀ ਚਿੱਠੀ

Lawrence Bishnoi

Lawrence Bishnoi: ਚੰਡੀਗੜ੍ਹ। ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਤੋਂ ਦਿੱਤੀ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪੰਜਾਬ ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਇਹ ਇੰਟਰਵਿਊ ਜੈਪੁਰ ਦੀ ਕੇਂਦਰੀ ਜੇਲ੍ਹ ਤੋਂ ਦਿੱਤੀ ਸੀ। ਇਸ ਤੋਂ ਬਾਅਦ ਜੈਪੁਰ ਦੇ ਲਾਲਕੋਠੀ ਥਾਣੇ ਵਿੱਚ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੇ ਘਟਨਾ ਸਥਾਨ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ਮੰਨਿਆ ਹੈ। ਇਸ ਦਾ ਕੇਸ ਮੋਹਾਲੀ ਵਿੱਚ ਦਰਜ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ। ਇਸ ਇੰਟਰਵਿਊ ਨੂੰ ਲੈ ਕੇ ਕਈ ਸਵਾਲ ਉਠਾਏ ਗਏ ਸਨ ਕਿ ਲਾਰੈਂਸ ਨੇ ਜੇਲ੍ਹ ’ਚ ਇਹ ਇੰਟਰਵਿਊ ਕਿਵੇਂ ਦਿੱਤੀ? ਇਸ ਸਬੰਧੀ ਪੁਲਿਸ ਕਟਹਿਰੇ ਵਿੱਚ ਸੀ। ਉਸ ਤੋਂ ਬਾਅਦ ਇਸ ਸਾਲ 6 ਜਨਵਰੀ ਨੂੰ ਪੰਜਾਬ ਦੇ ਮੋਹਾਲੀ ‘ਚ ਇਸ ਮਾਮਲੇ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਲੰਬੇ ਸਮੇਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਲਾਰੈਂਸ ਨੇ ਇਹ ਇੰਟਰਵਿਊ ਕਿੱਥੋਂ ਦਿੱਤਾ ਸੀ। Lawrence Bishnoi

ਪੰਜਾਬ ਪੁਲਿਸ ਨੇ ਜਾਂਚ ਤੋਂ ਬਾਅਦ ਰਾਜਸਥਾਨ ਪੁਲਿਸ ਨੂੰ ਭੇਜਿਆ ਪੱਤਰ | Lawrence Bishnoi

ਹੁਣ ਪੰਜਾਬ ਪੁਲਿਸ ਨੇ ਆਪਣੀ ਜਾਂਚ ਵਿੱਚ ਜੈਪੁਰ ਨੂੰ ਇਸ ਇੰਟਰਵਿਊ ਦੇ ਸਥਾਨ ਵਜੋਂ ਪਛਾਣ ਲਿਆ ਹੈ। ਪੰਜਾਬ ਪੁਲਿਸ ਮੁਤਾਬਕ ਲਾਰੈਂਸ ਨੇ ਇਹ ਇੰਟਰਵਿਊ ਜੈਪੁਰ ਸੈਂਟਰਲ ਜੇਲ੍ਹ ਵਿੱਚ ਬੰਦ ਹੋਣ ਦੌਰਾਨ ਦਿੱਤੀ ਸੀ। ਲਾਰੈਂਸ ਨੇ ਇਹ ਇੰਟਰਵਿਊ ਜ਼ੂਮ ਐਪ ਰਾਹੀਂ ਇੱਕ ਚੈਨਲ ਨੂੰ ਦਿੱਤੀ। ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਾਂਚ ਕੀਤੀ ਹੈ ਅਤੇ ਇਸ ਸਬੰਧੀ ਰਾਜਸਥਾਨ ਪੁਲਿਸ ਹੈੱਡਕੁਆਰਟਰ ਨੂੰ ਪੱਤਰ ਭੇਜਿਆ ਹੈ। ਇਸ ਤੋਂ ਬਾਅਦ ਜੈਪੁਰ ਦੇ ਲਾਲਕੋਠੀ ਥਾਣੇ ’ਚ ਇਸ ਮਾਮਲੇ ਨੂੰ ਲੈ ਕੇ ਲਾਰੈਂਸ ਅਤੇ ਹੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। Punjab Police

Read Also : Punjab News: ਮੁੱਖ ਮੰਤਰੀ ਮਾਨ ਨੂੰ ਮਿਲੀ ਛੁੱਟੀ, ਬੁਲਾ ਲਈ ਤੁਰੰਤ ਮੀਟਿੰਗ, ਜਾਣੋ ਡਿਟੇਲ

ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਿਲਾਫ ਦੇਸ਼ ਦੇ ਕਈ ਸੂਬਿਆਂ ’ਚ ਗੰਭੀਰ ਮਾਮਲੇ ਦਰਜ ਹਨ। ਕਈ ਮਾਮਲਿਆਂ ਵਿੱਚ ਉਸ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਲਿਆਂਦਾ ਗਿਆ।ਲਾਰੈਂਸ ਦੇਸ਼ ਦੀਆਂ ਕਈ ਜੇਲ੍ਹਾਂ ਵਿੱਚ ਰਿਹਾ ਹੈ। ਕੁਝ ਸਾਲ ਪਹਿਲਾਂ ਲਾਰੇਂਸ ਨੇ ਫਿਲਮ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਾਰੈਂਸ ਆਪਣੇ ਗੈਂਗ ਨੂੰ ਜੇਲ੍ਹ ਤੋਂ ਹੀ ਚਲਾਉਂਦਾ ਰਿਹਾ। Punjab Police