ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ਸ਼ਾਹ ਨੇ ਅਹਿਮਾਦ...

    ਸ਼ਾਹ ਨੇ ਅਹਿਮਾਦਾਬਾਦ ‘ਚ ਸ਼ੁਰੂ ਕੀਤਾ ਰੋਡ ਸ਼ੋਅ

    Launched, Road show, Ahmednabad

    ਅਹਿਮਦਾਬਾਦ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਰੋਡ ਸ਼ੋਅ ਸ਼ੁਰੂ ਕਰ ਦਿੱਤਾ ਹੈ। ਜਗ੍ਹਾ-ਜਗ੍ਹਾ ਵਰਕਰ ਫੁੱਲਾਂ ਦੀ ਬਾਰਸ਼ ਕਰ ਰਹੇ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਰੋਡ ਸ਼ੋਅ ਲਈ ਭਾਜਪਾ ਪ੍ਰਧਾਨ ਰਥ ‘ਤੇ ਸਵਾਰ ਹੋਏ ਹਨ। ਰੋਡ ਸ਼ੋਅ ਲਈ ਤਿਆਰ ਰਥ ‘ਤੇ ਅਮਿਤ ਸ਼ਾਹ ਨਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ ਮੌਜੂਦ ਹਨ। ਜਾਣਕਾਰੀ ਹੈ ਕਿ ਇਸ ਤਰ੍ਹਾਂ ਪਹਿਲਾਂ ਅਮਿਤ ਸ਼ਾਹ ਸਮੇਤ ਕਈ ਨੇਤਾਵਾਂ ਨੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ ਸੀ। ਸ਼ਾਹ ਨੂੰ ਗਾਂਧੀਨਗਰ ਤੋਂ ਅਡਵਾਨੀ ਦੀ ਜਗ੍ਹਾ ਟਿਕਟ ਦਿੱਤਾ ਗਿਆ ਹੈ। ਅਮਿਤ ਸ਼ਾਹ 4 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ। ਅਮਿਤ ਸ਼ਾਹ ਨੇ ਇਹ ਰੋਡ ਸ਼ੋਅ ਅਹਿਮਦਾਬਾਦ ਨਗਰ ਸਥਿਤ ਸਰਦਾਰ ਪਟੇਲ ਦੀ ਮੂਰਤੀ ਤੋਂ ਆਪਣਾ ਸ਼ੁਰੂ ਕੀਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here