ਐੱਮ. ਆਈ-17 ਹੈਲੀਕਾਪਟਰ ਹੋਇਆ ਹਾਦਸਾਗ੍ਰਸਤ

M.M. I-17, Helicopter, Crashes

ਸ਼੍ਰੀਨਗਰ। ਮੱਧ ਕਸ਼ਮੀਰ ਦੇ ਬੜਗਾਮ ਜ਼ਿਲੇ ‘ਚ ਐੱਮ. ਆਈ-17 ਹੈਲੀਕਾਪਟਰ ਜੋ ਹਾਦਸਾਗ੍ਰਸਤ ਹੋਇਆ ਸੀ, ਹੁਣ ਉਸ ਦਾ ਬਲੈਕ ਬਾਕਸ ਲਾਪਤਾ ਹੋ ਗਿਆ ਹੈ। ਦੱਸ ਦੇਈਏ ਕਿ 27 ਫਰਵਰੀ ਨੂੰ ਐੱਮ. ਆਈ-17 ਬੜਗਾਮ ਕੋਲ ਹਾਦਸਾਗ੍ਰਸਤ ਹੋ ਗਿਆ ਸੀ, ਇਸ ਦਾ ਬਲੈਕ ਬਾਕਸ, ਫਲਾਈਟ ਡਾਟਾ ਰਿਕਾਰਡਰ ਲਾਪਤਾ ਹੈ, ਜਿਸ ਨੂੰ ਭਾਰਤੀ ਹਵਾਈ ਫੌਜ ਲੱਭ ਰਹੀ ਹੈ।ਇਹ ਗੱਲ ਏਅਰ ਫੋਰਸ ਲਈ ਸਮੱਸਿਆ ਬਣ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਬੜਗਾਮ ਜ਼ਿਲੇ ‘ਚ ਹਵਾਈ ਫੌਜ ਦਾ ਐੱਮ. ਆਈ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸਾ ਸਥਾਨ ‘ਤੇ ਪਹੁੰਚੀ ਹਵਾਈ ਫੌਜ ਦੀ ਟੀਮ ਨੇ ਜਾਂਚ ਦੌਰਾਨ ਕਈ ਅਹਿਮ ਸੁਰਾਗ ਜੁਟਾਏ ਸੀ। ਪੁਲਸ ਮੁਤਾਬਕ ਇਨ੍ਹਾਂ ‘ਚੋਂ 6 ਹਵਾਈ ਫੌਜ ਦੇ ਜਵਾਨ ਸੀ ਅਤੇ ਇੱਕ ਸਥਾਨਿਕ ਨਾਗਰਿਕ ਸੀ। ਬੜਗਾਮ ਜ਼ਿਲੇ ਦੇ ਇੱਕ ਪਿੰਡ ‘ਚ ਹਵਾਈ ਫੌਜ ਦਾ ਹੈਲੀਕਾਪਟਰ ਡਿੱਗ ਪਿਆ ਸੀ। ਜ਼ੋਰਦਾਰ ਧਮਾਕੇ ਨਾਲ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ। ਹੈਲੀਕਾਪਟਰ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਹਾਦਸੇ ਤੋਂ ਕੁਝ ਸਮੇਂ ਬਾਅਦ ਹੀ ਹਵਾਈ ਫੌਜ ਦੀ ਟੀਮ ਪਹੁੰਚੀ ਅਤੇ ਹਾਦਸੇ ਵਾਲੇ ਸਥਾਨ ਤੋਂ ਸਾਰੇ ਸਬੂਤ ਜੁਟਾਏ। ਇਸ ਤੋਂ ਇਲਾਵਾ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਡਿੱਗਣ ਤੋਂ ਪਹਿਲਾਂ ਹੈਲੀਕਾਪਟਰ ਨੂੰ ਅੱਗ ਲੱਗ ਚੁੱਕੀ ਸੀ। ਹੈਲੀਕਾਪਟਰ ਦਾ ਇੱਕ ਹਿੱਸਾ ਕੁਝ ਦੂਰੀ ‘ਤੇ ਵਹਾਬਪੋਰਾ ਇਲਾਕੇ ‘ਚ ਡਿੱਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।