ਸਿਹਤਮੰਦ ਹੋਵਾਂਗੇ ਤਾਂ ਦੇਸ਼ ਵੀ ਮਜ਼ਬੂਤੀ ਨਾਲ ਅੱਗੇ ਵਧੇਗਾ | Fit India
- ‘ਖਿਡਾਰੀਆਂ ਦੇ ਤਮਗੇ ਉਨ੍ਹਾਂ ਦੀ ਮਿਹਨਤ ਦਾ ਨਤੀਜਾ | Fit India
ਨਵੀ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਫਿਟਨਸ’ ਨੂੰ ਸਿਹਤ, ਸਫਲ ਅਤੇ ਖੁਸ਼ਹਾਲੀ ਜ਼ਿੰਦਗੀ ਦਾ ਮੰਤਰ ਦੱਸਦਿਆਂ ਅੱਜ ਲੋਕਾਂ ਨੂੰ ਕਿਹਾ ਕਿ ਉਹ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਮੋਦੀ ਨੇ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨਚੰਦ ਦੀ ਜੈਅੰਤੀ ਮੌਕੇ ਅੱਜ ਇੱਥੇ ਕੌਮੀ ਖੇਡ ਦਿਵਸ ਮੌਕੇ ਇੰਦਰਾ ਗਾਂਧੀ ਸਟੇਡੀਅਮ ’ਚ ‘ਫਿੱਟ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕੀਤੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨੇ ਕਿਹਾ, ਇਹ ਦਿਨ ਸਾਡੇ ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਵਧਾਈ ਦੇਣ ਵਾਲਾ ਵੀ ਹੈ, ਜੋ ਲਗਾਤਾਰ ਦੁਨੀਆ ਦੇ ਮੰਚ ’ਤੇ ਤਿਰੰਗੇ ਦੀ ਸ਼ਾਨ ਨੂੰ ਨਵੀਆਂ ਬੁਲੰਦੀਆਂ ਦੇ ਰਹੇ ਹਨ। (Fit India)
ਬੈਡਮਿੰਟਨ ਹੋਵੇ, ਕੁਸ਼ਤੀ ਹੋਵੇ ਜਾਂ ਫਿਰ ਦੂਜੀ ਖੇਡ, ਸਾਡੇ ਖਿਡਾਰੀ ਸਾਡੀਆਂ ਉਮੀਦਾਂ ਨੂੰ ਨਵੇਂ ਖੰਭ ਲਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੇ ਤਮਗੇ ਉਨ੍ਹਾਂ ਦੀ ਮਿਹਨਤ ਅਤੇ ਤਪੱਸਿਆ ਦਾ ਨਤੀਜਾ ਤਾਂ ਹੈ ਹੀ, ਇਹ ਨਵੇਂ ਭਾਰਤ ਦੇ ਨਵੇਂ ਜੋਸ਼ ਅਤੇ ਨਵੇਂ ਆਤਮਵਿਸ਼ਵਾਸ ਦਾ ਵੀ ਪੈਮਾਨਾ ਹੈ ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਦਾ ਉਦੇਸ਼ ਲੋਕਾਂ ’ਚ ਸਿਹਤ ਅਤੇ ਫਿਟਨਸ ਪ੍ਰਤੀ ਅਲਖ ਜਗਾਉਣਾ ਹੈ ਕਿਉਂÎਕ ਲੋਕ ਸਿਹਤਮੰਦ ਹੋਣਗੇ ਤਾਂ ਦੇਸ਼ ਵੀ ਮਜ਼ਬੂਤੀ ਨਾਲ ਟੀਚਿਆਂ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਵਧੇਗਾ। (Fit India)
ਬਾਡੀ ਫਿੱਟ ਹੈ ਤਾਂ ਮਾਈਂਡ ਹਿੱਟ | Fit India
ਉਨ੍ਹਾਂ ਨੇ ਕਿਹਾ ਕਿ ਖੇਡ ਦਾ ਸਿੱਧਾ ਨਾਤਾ ਫਿਟਨਸ ਨਾਲ ਹੈ ਪਰ ਅੱਜ ਜਿਸ ਫਿੱਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਹੋਈ ਹੈ, ਉਸ ਦਾ ਵਿਸਥਾਰ ਖੇਡ ਤੋਂ ਵੀ ਅੱਗੇ ਵਧ ਕੇ ਹੈ ਉਨ੍ਹਾਂ ਨੇ ਕਿਹਾ ਕਿ ਫਿਟਨਸ ਇੱਕ ਸ਼ਬਦ ਨਹÄ ਹੈ ਸਗੋਂ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਦੀ ਇੱਕ ਜ਼ਰੂਰੀ ਸ਼ਰਤ ਹੈ ਸਫਲਤਾ ਅਤੇ ਫਿਟਨਸ ਦਾ ਰਿਸ਼ਤਾ ਵੀ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਕੋਈ ਵੀ ਖੇਤਰ ਹੋਵੇ, ਆਪਣੇ ਆਈਕਨ ਨੂੰ ਵੇਖੋ, ਉਨ੍ਹਾਂ ਦੀ ਸਫਲਤਾ ਦੀ ਕਹਾਣੀ ਵੇਖੋ, ਭਾਵੇਂ ਉਹ ਖੇਡ ’ਚ ਹੋਵੇ, ਫਿਲਮਾਂ ’ਚ ਹੋਵੇ, ਬਿਜਨਸ ’ਚ ਹੋਵੇ, ਇਨ੍ਹਾਂ ’ਚੋਂ ਜ਼ਿਆਦਾਤਰ ਫਿਟ ਹਨ ਇਹ ਸਿਰਫ ਸੰਜੋਗ ਨਹੀ ਹੈ ਇਨ੍ਹਾਂ ਸਭ ਸਫਲ ਵਿਅਕਤੀਆਂ ’ਚ ਇੱਕ ਸਮਾਨਤਾ ਹੈ ਅਤੇ ਇਹ ਫਿਟਨਸ ’ਤੇ ਉਨ੍ਹਾਂ ਦਾ ਧਿਆਨ ਹੈ ਬਾਡੀ ਫਿਟ ਹੈ ਤਾਂ ਮਾੲਡ ਹਿਟ ਹੈ। (Fit India)