ਸਿਰਫ ਦੋ ਘੰਟਿਆਂ ’ਚ ਇੱਕ ਲੱਖ ਤੋਂ ਪਾਰ ਹੋਏ ਵਿਊਜ਼
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਸਥਿਤ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਤੋਂ ਹਰਿਆਣਵੀ ਸੌਂਗ ਲਾਂਚ ਕੀਤਾ। ਲਾਂਚਿੰਗ ਦੇ ਨਾਲ ਹੀ ਸੌਂਗ ਯੂਟਿਊਬ ਤੇ ਇੰਸਟਾਗ੍ਰਾਮ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਹੋ ਗਿਆ। ਜਿਵੇਂ ਹੀ ਇਹ ਸੌਂਗ ਯੂਟਿਊਬ ’ਤੇ ਅਪਲੋਡ ਹੋਇਆ ਹੈ ਉਦੋਂ ਤੋਂ ਹਰ ਇੱਕ ਮੋਬਾਇਲ ਫੋਨ ’ਚ ਵੱਜ ਰਿਹਾ ਹੈ। ਇਹ ਸੌਂਗ ਸਿਰਫ ਦੋ ਘੰਟਿਆਂ ’ਚ ਹੀ ਲੱਖਾਂ ਤੋਂ ਪਾਰ ਹੋ ਗਿਆ ਹੈ ਤੇ ਲਗਾਤਾਰ ਇਸ ਦੇ ਵਿਊਜ਼ ਵੱਧਦੇ ਜਾ ਰਹੇ ਹਨ। ਪੂਜਨੀਕ ਗੁਰੂ ਜੀ ਇਸ ਦਮਦਾਰ ਹਰਿਆਣਵੀਂ ਭਜਨ ਨੇ ਧੁੰਮਾਂ ਪਾ ਰੱਖੀਆਂ ਹਨ।
ਗੱਡੀਆਂ ’ਚ ਲਗਾਤਾਰ ਵੱਜ ਰਿਹਾ ਹੈ ਭਜਨ
ਦੇਸ਼-ਵਿਦੇਸ਼ਾਂ ’ਚ ਰਹਿਣ ਵਾਲੇ ਕੀ ਲੋਕਾਂ ਨੇ ਭਜਨ ’ਤੇ ਕੁਮੈਂਟ ’ਚ ਕਿਹਾ ਹੈ ਕਿ ਭਜਨ ਇੰਨਾ ਪਿਆਰਾ ਲੱਗਿਆ ਕਿ ਉਹ ਲਗਾਤਾਰ ਆਪਣੀਆਂ ਗੱਡੀਆਂ, ਘਰਾਂ ਤੇ ਦਫ਼ਤਰਾਂ ’ਚ ਇਸ ਨੂੰ ਸੁਣ ਰਹੇ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਲਗਾਤਾਰ ਇਸ ਭਜਨ ਨੂੰ ਸੁਣ ਰਹੇ ਹਨ।
ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।