ਨਵੀਂ ਦਿੱਲੀ। ਅਯੁੱਧਿਆ ਵਿਵਾਦ ਪਹਿਲੀ ਵਾਰ 1885 ‘ਚ ਕੋਰਟ ‘ਚ ਪਹੁੰਚਿਆ ਸੀ। ਨਿਰਮੋਹੀ ਅਖਾੜਾ 134 ਸਾਲ ਤੋਂ ਜ਼ਮੀਨ ‘ਤੇ ਮਾਲੀਕਾਨਾ ਹੱਕ ਮੰਗ ਰਿਹਾ ਹੈ। ਸੁੱਨੀ ਵਕਫ ਬੋਰਡ ਵੀ 58 ਸਾਲ ਤੋਂ ਇਹੀ ਮੰਗ ਕਰ ਰਿਹਾ ਹੈ। ਸੁਪਰੀਮ ਕੋਰਟ ਨੇ 2011 ‘ਚ ਇਲਾਹਾਬਾਦ ਕੋਰਟ ਹਾਈਕੋਰਟ ਦੇ ਫੈਸਲੇ ‘ਤੇ ਰੋਕ ਲਾਈ ਸੀ। ਹੁਣ 8 ਸਾਲ ਬਾਅਦ ਬੁੱਧਵਾਰ ਨੂੰ ਅਯੋਧਿਆ ਵਿਵਾਦ ਮਾਮਲੇ ‘ਚ ਸੁਣਵਾਈ ਦਾ ਆਖੀਰੀ ਦਿਨ ਹੋਵੇਗਾ। ਹਿੰਦੂ ਮੁਸਲਿਮ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਹੁਣ 4 ਜਾਂ 5 ਨਵੰਬਰ ਨੂੰ ਫੈਸਲਾ ਸੁਣਾ ਸਕਦੀ ਹੈ। ਹੁਣ ਤੱਕ ਦੀ ਸੁਣਵਾਈ ‘ਚ ਵਿਵਾਦਤ ਜ਼ਮੀਨ ਦੇ ਮਾਲੀਕਾਨਾ ਹੱਕ ਨੂੰ ਲੈਕੇ ਰਾਮਲਲਾ ਵਿਰਾਜਮਾਨ ਨੂੰ ਨਿਆਇਕ ਵਿਅਕਤੀ ਮੰਨਣ ਦੇ ਮੁੱਦੇ ਤੱਕ 6 ਪ੍ਰਮੁੱਖ ਬਿੰਦੂਆਂ ਨੂੰ ਦੋਵਾਂ ਪੱਖਾਂ ਨੇ ਦਲੀਲਾਂ ਰੱਖੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।