ਨਾਸਾ ਨੇ ਕੀਤਾ ਨਵੇਂ ਸਪੇਸ ਸੂਟ ਦਾ ਉਦਘਾਟਨ

NASA, Inaugurates, Space, Suit

ਵਾਸ਼ਿੰਗਟਨ। ਅਮਰੀਕੀ ਅੰਤਰਿਕਸ਼ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਅਗਲੀ ਪੀੜੀ ਦੇ ਸਪੇਸ ਸੂਟ ਦਾ ਉਦਘਾਟਨ ਕੀਤਾ। ਨਾਸਾ ਇਸ ਨੂੰ ਪਹਿਲੀ ਵਾਰ ਆਪਣੇ 2024 ਦੇ ਚੰੰਨ੍ਹ ਦੱਖਣ ਧਰੁਵ ਮਿਸ਼ਨ ‘ਚ ਇਸਤੇਮਾਲ ਕਰੇਗਾ। ਨਾਸਾ ਦੇ ਪ੍ਰਸ਼ਾਸਕ ਜਿਸ ਬ੍ਰਿਡੇਨਸਟਾਈਨ ਨੇ ਚੰਨ੍ਹ ਦੀ ਖੋਜ ਲਈ ਡਿਜਾਈਨ ਕੀਤੇ ਗਏ ਮਹਿਲਾ ਅਤੇ ਪੁਰਸ਼ ਦੇ ਦੋ ਸਪੇਸਸੂਟ ਦੀ ਪ੍ਰਤੀਕ੍ਰਤੀ ਨੂੰ ਪੇਸ਼ ਕੀਤਾ। NASA

ਨਾਸਾ ਇਸ ਨੂੰ ਪਹਿਲੀ ਵਾਰ ਆਪਣੇ 2024 ਦੇ ਚੰਨ੍ਹ ਮਿਸ਼ਨ ਦੌਰਾਨ ਇਸਤੇਮਾਲ ਕਰੇਗਾ। ਨਾਸਾ ਦੇ ਅਨੁਸਾਰ ਲਾਲ, ਸਫੇਦ ਅਤੇ ਨੀਲੇ ਰੰਗ ਦਾ ਇਹ ਸੂਟ ਦਬਾਅ ਪਰਿਧਾਨ ਅਤੇ ਇਕ ਜੀਵਨਦਾਈ ਬੈਕਪੈਕ ਨਾਲ ਬਣਿਆ ਹੈ ਅਤੇ ਇਹ ਅੰਤਰਿਕਸ਼ ਯਾਤਰੀਆਂ  ਨੂੰ ਵਿਕੀਰਣ, ਜਿਆਦਾ ਤਾਪਮਾਨ ਅਤੇ ਮਾਈਕ੍ਰੋਮੀਟਰੋਅੋਡੀਡਸ ਤੋਂ ਬਚਾਏਗਾ। NASA

ਇਹ ਸੂਟ ਚੰਨ੍ਹ ਦੀ ਪਰਤ ‘ਤੇ ਬਹੁਤ ਜਿਆਦਾ ਔਖੇ ਕੰਮ ਨੂੰ ਪੂਰਾ ਕਰਨ ‘ਚ ਸਕਸ਼ਮ ਬਣਾਉਂਦਾ ਹੈ। ਨਾਸਾ ਦੀ 2024 ਤੱਕ ਚੰਨ ‘ਤੇ ਪਹਿਲੀ ਮਹਿਲਾ ਅਤੇ ਅਗਲੇ ਪੁਰਸ਼ ਨੂੰ ਭੇਜਣ ਅਤੇ 2030 ‘ਚ ਮੰਗਲ ‘ਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।