ਪਰਮਾਤਮਾ ਦਾ ਪ੍ਰੇਮ ਅਨਮੋਲ ਹੈ: ਪੂਜਨੀਕ ਗੁਰੂ ਜੀ

Love , God, Precious, Poojnik Guru ji 

ਸੱਚ ਕਹੂੰ ਨਿਊਜ਼/ਸਰਸਾ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਕ ਦਾ ਪ੍ਰੇਮ ਅਨਮੋਲ ਹੈ ਭਾਗਾਂ ਵਾਲੇ ਜੀਵ, ਚੰਗੇ ਸੰਸਕਾਰਾਂ ਵਾਲੇ, ਖੁਦਮੁਖਤਿਆਰੀ ਦਾ ਫ਼ਾਇਦਾ ਉਠਾਉਣ ਵਾਲੇ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਨੂੰ ਹਾਸਲ ਕਰ ਜਾਂਦੇ ਹਨ ਇਸ ਘੋਰ ਕਲਿਯੁਗ ‘ਚ ਕਿਸ ਨੂੰ ਐਨੀ ਫੁਰਸਤ ਹੈ ਕਿ ਉਹ ਮਾਲਕ ਦੇ ਨਾਮ ਜਾਂ ਅੱਲ੍ਹਾ, ਵਾਹਿਗੁਰੂ ਲਈ ਤੜਫ਼ੇ ਲੋਕ ਦਿਨ-ਰਾਤ ਮਾਰੋ-ਮਾਰ ਕਰਦੇ ਰਹਿੰਦੇ ਹਨ, ਭੌਤਿਕਤਾਵਾਦ ‘ਚ ਪਾਗ਼ਲ ਬਣੇ ਹੋਏ ਹਨ ਹੋਰ ਕੋਈ ਕਸਰ ਬਾਕੀ ਸੀ ਤਾਂ ਕਾਮ-ਵਾਸਨਾ, ਕ੍ਰੋਧ, ਮੋਹ, ਹੰਕਾਰ, ਮਨ-ਮਾਇਆ, ਲੋਭ-ਲਾਲਚ ਤਾਂ ਹੈ ਹੀ ਇਨ੍ਹਾਂ ਸੱਤਾਂ ਨੇ ਇਨਸਾਨ  ਨੂੰ ਬੁਰੀ ਤਰ੍ਹਾਂ ਗੁੰਮਰਾਹ ਕਰ ਰੱਖਿਆ ਹੈ ।

 ਇਨਸਾਨ ਦਾ ਇੱਕ ਪਾਸਿਓਂ ਧਿਆਨ ਉੱਠਦਾ ਹੈ ਤਾਂ ਦੂਜੇ ‘ਚ ਗੁਆਚ ਜਾਂਦਾ ਹੈ ਦੂਜੇ ਤੋਂ ਹਟਦਾ ਹੈ ਤਾਂ ਕਿਤੇ ਹੋਰ ਗੁਆਚ ਜਾਂਦਾ ਹੈ ਆਪਣੇ ਰਾਮ, ਅੱਲ੍ਹਾ, ਵਾਹਿਗੁਰੂ ਦੀ ਯਾਦ ਉਦੋਂ ਆਉਂਦੀ ਹੈ ਜਦੋਂ ਇਨਸਾਨ ਕਿਸੇ ਪਰੇਸ਼ਾਨੀ ‘ਚ ਫਸ ਜਾਂਦਾ ਹੈ, ਕੋਈ ਮੁਸ਼ਕਿਲ ਆ ਜਾਂਦੀ ਹੈ ਜਾਂ ਕੋਈ ਅਜਿਹਾ ਕਰਮ ਜਿਸ ਨੂੰ ਇਨਸਾਨ ਉਠਾਉਣ ‘ਚ ਆਪਣੇ-ਆਪ ਨੂੰ ਅਸਮਰੱਥ ਮਹਿਸੂਸ ਕਰਦਾ ਹੈ ਤਾਂ ਆਪਣੇ-ਆਪ ਇਨਸਾਨ ਦੀ ਜ਼ੁਬਾਨ ‘ਤੇ ਮਾਲਕ ਦਾ ਨਾਮ ਆ ਜਾਂਦਾ ਹੈ ਜੇਕਰ ਕੋਈ ਇਨਸਾਨ ਸਿਰਫ਼ ਮਾਲਕ ਨੂੰ ਪਾਉਣ ਲਈ ਸੱਚੇ ਦਿਲੋਂ  ਸਿਮਰਨ ਕਰੇ ਤਾਂ ਇਹ ਹੋ ਨਹੀਂ ਸਕਦਾ ਕਿ ਪਰਮਾਤਮਾ ਤੁਹਾਡੇ ਵੱਲ ਨਾ ਵਧੇ ਤੁਸੀਂ ਇੱਕ ਕਦਮ ਵਧਾਓ, ਪਰਮਾਤਮਾ ਤਾਂ ਤੁਹਾਡੇ ਵੱਲ ਹਜ਼ਾਰਾਂ ਕਦਮ ਆਉਣ ਲਈ ਤਿਆਰ ਬੈਠਾ ਹੈ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕੀ ਕਦੇ ਮਾਂ ਵੀ ਇਹ ਕਹਿੰਦੀ ਹੈ ਕਿ ਮੈਂ ਦੁੱਧ ਨਹੀਂ ਦੇਵਾਂਗੀ? ਬੱਚਾ ਰੋਵੇ ਤਾਂ ਸਹੀ, ਥੋੜ੍ਹਾ ਵਿਆਕੁਲ ਹੋਵੇ ਤਾਂ ਸਹੀ ਮਾਂ ਦੌੜੀ ਚਲੀ ਆਉਂਦੀ ਹੈ ਅਸੀਂ ਸਭ ਲੋਕ ਮਾਂ ਦੇ ਗਰਭ ‘ਚੋਂ ਪੈਦਾ ਹੋਏ ਤਾਂ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਕਿ ਮਾਂ ਕਿਵੇਂ ਤੜਫ਼ ਜਾਂਦੀ ਹੈ, ਮਾਂ ਕਿਵੇਂ ਵਿਆਕੁਲ ਹੋ ਜਾਂਦੀ ਹੈ ਕਿ ਕਿਤੇ ਮੇਰੇ ਲਾਲ ਨੂੰ ਭੁੱਖ ਨਾ ਲੱਗੀ ਹੋਵੇ ਜ਼ਰਾ ਸੋਚੋ, ਜੇਕਰ ਬੱਚਾ ਮਾਂ ਪ੍ਰਤੀ ਵਿਆਕੁਲ ਹੁੰਦਾ ਹੈ ਤਾਂ ਮਾਂ ਦੌੜ ਕੇ ਆ ਜਾਂਦੀ ਹੈ ਉਹ ਮਾਲਕ ਜਿਸ ਨੇ ਮਾਂ ਨੂੰ ਬਣਾਇਆ ਹੈ, ਉਸ ਮਾਲਕ ਲਈ ਤੜਫ਼ੇ ਤਾਂ ਕੀ ਮਾਲਕ ਦੌੜਿਆ ਚਲਿਆ ਨਹੀਂ ਆਵੇਗਾ ? ਪਰਮਾਤਮਾ ਵੀ ਦੌੜਿਆ ਚਲਿਆ ਆਵੇਗਾ ਜੇਕਰ ਪਰਮਾਤਮਾ ਲਈ ਵਿਆਕੁਲ ਹੋ ਜਾਵੇ, ਉਸ ਲਈ ਕੋਈ ਤੜਫ਼ ਜਾਵੇ ਬੇਪਰਵਾਹ ਜੀ ਨੇ ਭਜਨਾਂ ‘ਚ ਫ਼ਰਮਾਇਆ ਹੈ।

ਕਿ ਅਰੇ ਇਨਸਾਨ! ਬਹੁਤ ਤੜਫ਼ਿਆ ਹੈ ਕਾਮ-ਵਾਸਨਾ ਲਈ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਲਈ ਹੁਣ ਤੇਰੀ ਯਾਦ ‘ਚ ਸੜ ਕੇ ਦੇਖਾਂਗੇ ਦੁਨੀਆਂ ‘ਚ ਤਾਂ ਬਹੁਤ ਸੜ ਕੇ ਦੇਖ ਲਿਆ ਬਹੁਤ ਕੁਝ ਕਰ ਲਿਆ ਤੁਸੀਂ ਬਹੁਤ ਸਾਰੇ ਪ੍ਰੈਕਟੀਕਲ ਕੀਤੇ ਹੋਣਗੇ ਬਹੁਤ ਸਾਰੇ ਜ਼ਿੰਦਗੀ ਦੇ ਰਹੱਸ ਉਜਾਗਰ ਹੋਏ ਹੋਣਗੇ ਕਈ ਥਾਵਾਂ ‘ਤੇ ਤੁਹਾਨੂੰ ਪਤਾ ਲੱਗਿਆ ਹੋਵੇਗਾ ਤੁਹਾਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ‘ਤੇ ਅਹਿਸਾਸ ਹੋਇਆ ਹੋਵੇਗਾ ਕਿ ਮੈਂ ਇਹ ਕੀਤਾ ਤਾਂ ਉਸ ਦਾ ਰਿਜ਼ਲਟ ਕੀ ਨਿੱਕਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।