ਸ਼ਰਦ ਯਾਦਵ ਨੂੰ RJD ਮਹਾਂਗਠਜੋੜ ਵਿੱਚ ਆਉਣ ਲਈ ਲਾਲੂ ਦਾ ਸੱਦਾ

Lalu Yadav, Sharad Yadav, RJD, Major Alliance, Jitan Ram Manjhi

ਪਟਨਾ: ਬਿਹਾਰ ਵਿੱਚ ਜੇਡੀਯੂ-ਬੀਜੇਪੀ ਗਠਜੋੜ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਆਰਜੇਡੀ ਮੁਖੀ ਲਾਲੂ ਯਾਦਵ ਨੇ ਨਵਾਂ ਦਾਅ ਚੱਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਨਰਾਜ਼ ਚੱਲ ਰਹੇ ਜੇਡੀਯੂ ਦੇ ਸੀਨੀਅਰ ਨੇਤਾ ਸ਼ਰਦ ਯਾਦਵ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ  ਹਨ ਪਰ ਦੱਸਿਆ ਜਾ ਰਿਹਾ ਹੈ ਕਿ ਸ਼ਰਦ ਦੀ ਨਰਾਜ਼ਗੀ ਬਰਕਰਾਰ ਹੈ। ਅਜਿਹੇ ਵਿੱਚ ਹੁਣ ਆਰਜੇਡੀ ਪ੍ਰਧਾਨ ਲਾਲੂ ਪ੍ਰਸ਼ਾਦ ਯਾਦਵ ਹੁਣ ਉਨ੍ਹਾਂ ਨੂੰ ਆਪਣੇ ਪਾਲੇ ਵਿੱਚ ਲਿਆਉਣ ਦੀਟਾਂ ਕੋਸ਼ਿਸ਼ ਵਿੱਚ ਜੁਟ ਗਏ ਹਨ। ਉਨ੍ਹਾਂ ਨੇ ਸ਼ਰਦ ਨੂੰ ਆਰਜੇਡੀ ਜੁਆਇਨ ਕਰਨ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਆਰਜੇਡੀ-ਕਾਂਗਸ ਦੇ ਮਹਾਂਗਠਜੋੜ ਤੋਂ ਵੱਖ ਹੋ ਕੇ ਭਾਜਪਾ ਦੀ ਮੱਦਦ ਨਾਲ ਛੇਵੀਂ ਵਾਰ ਮੁੱਖ ਮੰਤਰੀ ਬਣੇ ਹਨ। ਸ਼ਨਿੱਚਰਵਾਰ ਨੂੰ ਉਨ੍ਹਾਂ ਦੇ 26 ਮੰਤਰੀਆਂ ਨੂੰ ਸਹੁੰ ਚੁਕਾਈ ਗਈ।

ਲਾਲੂ ਨੇ ਜੀਤਨ ਰਾਮ ਨੂੰ ਫੋਨ ਕੀਤਾ

ਨਵੀਂ ਸਰਕਾਰ ਤੋਂ ਨਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨਾਲ ਵੀ ਲਾਲੂ ਨੇ ਗੱਲ ਕੀਤੀ। ਸੂਤਰਾਂ ਦੀ ਮੰਨੀਏ ਤਾਂ ਲਾਲੂ ਨੇ ਉਨ੍ਹਾਂ ਨੂੰ ਵੀ ਮਹਾਂਗਠਜੋੜ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਜਲਦੀ ਹੀ ਦੋਵਾਂ ਦੀ ਮੁਲਾਕਾਤ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮਾਂਝੀ ਨੂੰ ਹਟਾ ਕੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣੇ ਸਨ।

ਲਾਲੂ ਪ੍ਰਸਾਦ ਨੇ ਅਪੀਲ ਕੀਤੀ ਹੈ ਕਿ ਸ਼ਰਦ ਯਾਦਵ ਦੇਸ਼ ਭਰ ਦੀ ਗੈਰ ਭਾਜਪਾ ਪਾਰਟੀਆਂਨੂੰ ਇਕੱਠਾ ਕਰਨ ਵਿੱਚ ਉਨ੍ਹਾਂ ਦੀ ਮੱਦਦ ਕਰਨ। ਆਰਜੇਡੀ ਮੁਖੀ ਨੇ ਦਾਅਵਾ ਕੀਤਾ, ‘ਨਵੇਂ ਗਠਜੋੜ ਲਈ ਸ਼ਰਦ ਯਾਦਵ ਤੋਂ ਕੋਈ ਰਾਏ ਨਹੀਂ ਲਈ ਗਈ। ਇਸ ਕਾਰਨ ਉਹ ਨਰਾਜ਼ ਹਨ।’

 

ਇਸ ਤੋਂ ਇਲਾਵਾ ਲਾਲੂ ਨੇ ਸੋਸ਼ਲ ਮੀਡੀਆ ‘ਤੇ ਵੀ ਸਰਦ ਯਾਦਵ ਨੂੰ ਨਾਲ ਆਉਣ ਦੀ ਅਪੀਲ ਕੀਤੀ। ਲਾਲੂ ਨੇ ਇਸਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ,’ਗਰੀਬ, ਵਾਂਝੇ ਅਤੇ ਕਿਸਾਨ ਨੂੰ ਸੰਕਟ/ਆਫ਼ਤ ‘ਚੋਂ ਕੱਢਣ ਲਈ ਅਸੀਂ ਨਵਾਂ ਅੰਦੋਲਨ ਸ਼ੁਰੂ ਕਰਾਂਗੇ। ਸ਼ਰਦ ਭਾਈ, ਆਓ ਸਾਰੇ ਮਿਲ ਕੇ ਦੱਖਣਪੰਥੀ ਤਾਨਾਸ਼ਾਹੀ ਨੂੰ ਤਬਾਹ ਕਰੀਏ।’ ਇੱਕ ਦੂਜੇ ਟਵੀਟ ਵਿੱਚ ਲਾਲੂ ਨੇ ਲਿਖਿਆ, ‘ਅਸੀਂ ਅਤੇ ਸ਼ਰਦ ਯਾਦਵ ਜੀ ਨੇ ਇਕੱਠੀਆਂ ਡਾਂਗਾਂ ਖਾਧੀਆਂ ਹਨ, ਸੰਘਰਸ਼ ਕੀਤਾ ਹੈ। ਅੱਜ ਦੇਸ਼ ਨੂੰ ਫਿਰ ਸੰਘਰਸ਼ ਦੀ ਲੋੜ ਹੈ। ਸ਼ੋਸ਼ਿਤ ਅਤੇ ਪੀੜਤ ਵਰਗਾਂ ਲਈ ਸਾਨੂੰ ਲੜਨਾ ਪਵੇਗਾ।’