ਝਾਰਖੰਡ ’ਚ ਚੋਣ ਜ਼ਾਪਤਾ ਮਾਮਲੇ ’ਚ ਲਾਲੂ ਪ੍ਰਸਾਦ ਯਾਦਵ ਰਿਹਾਅ

Lalu-Prasad-Yadav

ਝਾਰਖੰਡ ’ਚ ਚੋਣ ਜ਼ਾਪਤਾ ਮਾਮਲੇ ’ਚ ਲਾਲੂ ਪ੍ਰਸਾਦ ਯਾਦਵ ਰਿਹਾਅ

ਰਾਂਚੀ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਪਾਲਮਾਉ ਜ਼ਿਲ੍ਹਾ ਵਿਵਹਾਰ ਅਦਾਲਤ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਛੇ ਹਜ਼ਾਰ ਦੇ ਜੁਰਮਾਨੇ ਨਾਲ ਰਿਹਾਅ ਕਰ ਦਿੱਤਾ। ਯਾਦਵ ਐਸ.ਕੇ. ਮੁੰਡਾ ਦੀ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਇੱਕ ਪੁਰਾਣੇ ਕੇਸ ਵਿੱਚ 6000 ਰੁਪਏ ਦੇ ਜੁਰਮਾਨੇ ਦੇ ਨਾਲ ਰਿਹਾਅ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ 2009 ’ਚ ਗੜ੍ਹਵਾ ਜ਼ਿਲੇ ’ਚ ਇਕ ਬੈਠਕ ’ਚ ਲਾਲੂ ਯਾਦਵ ਨੇ ਹੈਲੀਕਾਪਟਰ ਨੂੰ ਨਿਰਧਾਰਿਤ ਸਥਾਨ ਤੋਂ ਇਲਾਵਾ ਕਿਸੇ ਹੋਰ ਜਗ੍ਹਾ ’ਤੇ ਉਤਾਰਿਆ ਸੀ, ਜਿਸ ਕਾਰਨ ਦਹਿਸ਼ਤ ਫੈਲ ਗਈ ਸੀ ਅਤੇ ਉਨ੍ਹਾਂ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਯਾਦਵ ਇਸ ਮਾਮਲੇ ’ਚ ਅਦਾਲਤ ’ਚ ਪੇਸ਼ ਹੋਣ ਲਈ ਝਾਰਖੰਡ ਦੇ ਡਾਲਟਨਗੰਜ ਆਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ