Sirsa News: ਲਾਲ ਸਿੰਘ ਇੰਸਾਂ ਨੇ 34ਵੀਂ ਵਾਰ ਖੂਨਦਾਨ ਕਰ ਨਿਭਾਇਆ ਮਾਨਵਤਾ ਦਾ ਫਰਜ਼

Sirsa News

ਸਰਸਾ (ਸੱਚ ਕਹੂੰ ਨਿਊਜ਼)। Sirsa News: ਜਦੋਂ ਹਸਪਤਾਲ ’ਚ ਪਏ ਮਰੀਜ਼ ਲਈ ਆਪਣੇ ਹੀ ਖੂਨਦਾਨ ਕਰਨ ਤੋਂ ਮੂੰਹ ਮੋੜ ਲੈਣ ਤੇ ਬਹਾਨੇ ਬਣਾ ਕੇ ਹਸਪਤਾਲ ’ਚੋਂ ਚਲੇ ਜਾਣ ਤਾਂ ਉਸ ਸਮੇਂ ਮਰੀਜ਼ ਦੀ ਜਾਨ ਬਚਾਉਣ ਲਈ ਡੇਰਾ ਸੱਚਾ ਸੌਦਾ (Dera Sacha Sauda) ਦੇ ਸ਼ਰਧਾਲੂ ਭੱਜੇ ਆਉਂਦੇ ਹਨ। ਇਨ੍ਹਾਂ ’ਚ ਹੀ ਸ਼ਾਮਲ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲਾਲ ਸਿੰਘ ਇੰਸਾਂ ਪਿੰਡ ਮਹਿਣਾ, ਬਲਾਕ ਲੰਬੀ (ਸ੍ਰੀ ਮੁਕਤਸਰ ਸਾਹਿਬ) ਜੋ 34 ਵਾਰ ਖੂਨਦਾਨ ਕਰ ਚੁੱਕੇ ਹਨ। ਲਾਲ ਸਿੰਘ ਇੰਸਾਂ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਬਾਪੂ ਮੱਘਰ ਸਿੰਘ ਜੀ ਬਲੱਡ ਬੈਂਕ ’ਚ ਅੱਜ 34ਵੀਂ ਵਾਰ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਆਇਆ।

ਦੱਸ ਦੇਈਏ ਕਿ ਪ੍ਰੇਮੀ ਲਾਲ ਸਿੰਘ ਇੰਸਾਂ ਹਰ 3 ਮਹੀਨਿਆਂ ਬਾਅਦ ਖੂਨਦਾਨ (Blood Donation) ਕਰਦੇ ਰਹਿੰਦੇ ਹਨ। ਖੂਨਦਾਨ ਕਰਨ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਮਨੁਖਤਾ ਦੀ ਸੇਵਾ ਕਰਕੇ ਉਨ੍ਹਾਂ ਨੂੰ ਦਿਲੋਂ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕੇ ਜੇਕਰ ਉਨ੍ਹਾਂ ਦੇ ਖੂਨ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ, ਤਾਂ ਇਹ ਉਨ੍ਹਾਂ ਲਈ ਸਭ ਤੋਂ ਵੱਡੀ ਖੁਸ਼ੀ ਹੈ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪ੍ਰਸ਼ਾਸਨ ਤੇ ਬਲੱਡ ਬੈਂਕ ਟੀਮ ਨੇ ਵੀ ਪ੍ਰੇਮੀ ਲਾਲ ਸਿੰਘ ਇੰਸਾਂ ਨੂੰ ਸਨਮਾਨਿਤ ਕੀਤਾ।

Sirsa News
ਸਰਸਾ : ਖੂਨਦਾਨ ਕਰਦੇ ਹੋਏ ਪ੍ਰੇਮੀ ਲਾਲ ਸਿੰਘ ਇੰਸਾਂ। ਤਸਵੀਰ : ਸਤਵੀਰ ਇੰਸਾਂ

ਇਹ ਖਬਰ ਵੀ ਪੜ੍ਹੋ : Body Donation: ਲੀਲੂ ਸਿੰਘ ਇੰਸਾਂ ਦੀ ਦੇਹ ਮੈਡੀਕਲ ਖੋਜਾਂ ਲਈ ਹੋਈ ਦਾਨ