ਐੱਨਆਈਏ ਦੇ ਛਾਪੇ ’ਚ ਗੈਂਗਸਟਰ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਮਿਲੇ

Farmers

ਸਿੰਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਮਿਲੇ

(ਗੁਰਪ੍ਰੀਤ ਪੱਕਾ) ਫਰੀਦਕੋਟ। ਇੱਕ ਦਿਨ ਪਹਿਲਾਂ ਜ਼ਿਲ੍ਹੇ ਵਿੱਚ ਤਿੰਨ ਥਾਵਾਂ ’ਤੇ ਐਨਆਈਏ ਦੀ ਛਾਪੇਮਾਰੀ ਵਿੱਚ ਟੀਮ ਨੇ ਬੰਬੀਹਾ ਗਿਰੋਹ ਦੇ ਏ ਕਲਾਸ ਗੈਂਗਸਟਰ (Gangster) ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਬਰਾਮਦ ਕੀਤੇ ਸਨ। ਜਿਸ ਤੋਂ ਬਾਅਦ ਟੀਮ ਨੇ ਇਹ ਰਕਮ ਬਾਜਾਖਾਨਾ ਪੁਲਿਸ ਕੋਲ ਜਮ੍ਹਾਂ ਕਰਵਾ ਦਿੱਤੀ ਅਤੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ : 2000 ਦਾ ਨੋਟ ਕਿਵੇਂ ਬਦਲਿਆ ਜਾ ਸਕਦਾ ਹੈ, ਜਾਣੋ

ਜਾਣਕਾਰੀ ਅਨੁਸਾਰ ਬੀਤੇ ਦਿਨ ਐੱਨਆਈਏ ਨੇ ਬੰਬੀਹਾ ਗਰੁੱਪ ਦੇ ਏ-ਕੈਟਾਗਰੀ ਦੇ ਗੈਂਗਸਟਰ ਅਜੇ ਕੁਮਾਰ, ਬੰਬੀਹਾ ਗਰੁੱਪ ਦੇ ਏ-ਕੈਟਾਗਰੀ ਦੇ ਗੈਂਗਸਟਰ ਹਰਸਿਮਰਨ ਸਿੰਘ ਸਿੰਮਾ ਬਹਿਬਲ ਅਤੇ ਲਖਵਿੰਦਰ ਸਿੰਘ ਚਾਹਲ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਐੱਨਆਈਏ ਦੀ ਟੀਮ ਵੱਲੋਂ ਉਪਰੋਕਤ ਸਾਰਿਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ। (Gangster) ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਜਸਮੀਤ ਸਿੰਘ ਨੇ ਅੱਜ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਬੰਬੀਹਾ ਗਰੁੱਪ ਦੇ ਏ-ਕੈਟਾਗਰੀ ਦੇ ਗੈਂਗਸਟਰ ਹਰਸਿਮਰਨ ਸਿੰਘ ਦੇ ਘਰ ਉਸ ਦੇ ਪਿਤਾ ਅਤੇ ਦਾਦੀ ਸਨ ਅਤੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਬਰਾਮਦ ਹੋਏ।

ਜਿਸ ਨੂੰ ਟੀਮ ਨੇ ਰਵਾਨਾ ਕਰਦੇ ਸਮੇਂ ਨਿਯਮਾਂ ਅਨੁਸਾਰ ਪੁਲਿਸ ਕੋਲ ਜਮ੍ਹਾਂ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਰਕਮ ਸਬੰਧੀ ਥਾਣਾ ਬਾਜਾਖਾਨਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਸਿੰਮਾ ਬਹਿਬਲ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਖਿਲਾਫ 25 ਕੇਸ ਦਰਜ ਹਨ।