Lado Lakshmi Yojana: ਚੰਡੀਗੜ੍ਹ। ਹਰਿਆਣਾ ਦੀ ਭਾਜਪਾ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੇ ਨਾਲ ਹੀ ਇੱਕ ਝਟਕਾ ਦੇਣ ਵੀ ਖ਼ਬਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਪ੍ਰਦੇਸ਼ ਦੀਆਂ ਸਾਰੀਆਂ ਔਰਤਾਂ ਨੂੰ 2100 ਰੁਪਏ ਨਹੀਂ ਦੇਵੇਗੀ। ਇਹ ਲਾਭ ਸਿਰਫ਼ ਆਰਥਿਕ ਰੂਪ ਤੋਂ ਕਮਜ਼ੋਰ ਔਰਤਾਂ ਨੂੰ ਹੀ ਮਿਲੇਗਾ। ਦੱਸ ਦੇਈਏ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਔਰਤਾਂ ਨੂੰ 2100 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਨੇ ਇਸ ਨੂੰ ’ਲਾਡੋ ਲਕਸ਼ਮੀ ਯੋਜਨਾ’ ਦਾ ਨਾਂਅ ਦਿੱਤਾ ਸੀ।
25 ਲੱਖ ਔਰਤਾਂ ਨੂੰ ਝਟਕਾ | Lado Lakshmi Yojana
ਹਰਿਆਣਾ ਸਰਕਾਰ ਵਲੋਂ ਸਾਰੀਆਂ ਔਰਤਾਂ ਨੂੰ 2100 ਰੁਪਏ ਨਾ ਦੇਣ ਦੇ ਫ਼ੈਸਲੇ ਨਾਲ 25 ਲੱਖ ਔਰਤਾਂ ਨੂੰ ਝਟਕਾ ਲੱਗਾ ਹੈ। ਸਰਕਾਰ ਦੇ ਸੀਨੀਅਰ ਅਧਿਕਾਰੀ ਮੁਤਾਬਕ ਅਪ੍ਰੈਲ ਮਹੀਨੇ ਤੋਂ ਇਸ ਯੋਜਨਾ ਦਾ ਲਾਭ ਮਿਲਣ ਲੱਗੇਗਾ। ਸਰਕਾਰ ਵੱਲੋਂ ਇਸ ਯੋਜਨਾ ਲਈ ਆਗਾਮੀ ਬਜਟ ਸੈਸ਼ਨ ਵਿਚ 10 ਤੋਂ 12 ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾਵੇਗੀ। ਸਰਕਾਰ ਨੇ ਇਸ ਯੋਜਨਾ ਨੂੰ ਹੁਣ ਆਰਥਿਕ ਰੂਪ ਨਾਲ ਕਮਜ਼ੋਰ ਔਰਤਾਂ ਤੱਕ ਸੀਮਤ ਕਰਨ ਦਾ ਫ਼ੈਸਲਾ ਕੀਤਾ ਹੈ। Lado Lakshmi Yojana
18 ਤੋਂ 60 ਸਾਲ ਤੱਕ ਦੀਆਂ ਔਰਤਾਂ ਨੂੰ ਲਾਭ | Lado Lakshmi Yojana
‘ਲਾਡੋ ਲਕਸ਼ਮੀ ਯੋਜਨਾ’ ਦਾ ਲਾਭ 18 ਸਾਲ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਨੂੰ ਦਿੱਤਾ ਜਾਵੇਗਾ, ਕਿਉਂਕਿ ਇਸ ਮਗਰੋਂ ਬੁਢਾਪਾ ਪੈਨਸ਼ਨ ਮਿਲਦੀ ਹੈ। ਇਹ ਯੋਜਨਾ ਉਨ੍ਹਾਂ ਗਰੀਬ ਔਰਤਾਂ ਲਈ ਹੈ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੱਕ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਪਰਿਵਾਰ ਪਛਾਣ ਪੱਤਰ (ਪੀ. ਪੀ. ਪੀ.) ਜਨਮ ਸਰਟੀਫ਼ਿਕੇਟ ਸਮੇਤ ਕਈ ਕਾਗਜਾਤ ਦੇਣੇ ਹੋਣਗੇ।
Read Also : Punjab Government News: ਪੰਜਾਬ ’ਚ ਹਾਈ ਲੈਵਲ ਦੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਲਏ ਵੱਡੇ ਫ਼ੈਸਲੇ